ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਪ੍ਰਨੀਤ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਉਣ ਦੀ ਮੰਗ

ਚੰਡੀਗੜ੍ਹ (ਦੀਦਾਵਰ ਯਾਦਵਿੰਦਰ) (ਸਮਾਜ ਵੀਕਲੀ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਡੀਜੀਪੀ ਪੰਜਾਬ ਤੇ ਐਡਵੋਕੇਟ ਜਨਰਲ ਨੂੰ ਅਹੁਦੇ ਤੋਂ ਹਟਾਏ ਜਾਣ ਦੀ ਮੰਗ ਨੂੰ ਲੈ ਕੇ ਦਿਤੇ ਗਏ ਅਸਤੀਫ਼ੇ ਨਾਲ ਜਿਥੇ ਸਿੱਧੂ ਸਮਰਥਕਾਂ ਵਿਚ ਚਿੰਤਾਵਾਂ ਹੀ ਚਿੰਤਾਵਾਂ ਪਾਈਆਂ ਜਾ ਰਹੀਆਂ ਹਨ, ਉਥੇ ਸ਼ਾਹੀ ਸ਼ਹਿਰ ਪਟਿਆਲਾ ਦੇ ਪ੍ਰਨੀਤ ਕੌਰ ਦੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਵੇਖੀ ਜਾ ਰਹੀ ਹੈ ਤੇ ਮੰਗ ਕੀਤੀ ਜਾ ਰਹੀ ਹੈ ਜੇਕਰ ਪੰਜਾਬ ਕਾਂਗਰਸ ਨੂੰ ਬਚਾਉਣਾ ਹੈ ਤਾਂ ਪ੍ਰਨੀਤ ਕੌਰ ਨੂੰ ਪੀਪੀਸੀਸੀ ਦਾ ਪ੍ਰਧਾਨ ਬਣਾਉਣਾ ਸਮੇਂ ਦੀ ਲੋੜ ਹੈ।

ਸਿੱਧੂ ਦੇ ਅਸਤੀਫ਼ਾ ਦੇਣ ਤੋਂ ਬਾਅਦ ਸ਼ਾਹੀ ਸ਼ਹਿਰ ਪਟਿਆਲਾ ਦੇ ਕਾਂਗਰਸੀ ਤੇ ਕੈਪਟਨ ਸਮਰਥਕਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਪ੍ਰਨੀਤ ਕੌਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਥਾਪਿਆ ਜਾਵੇ।

ਇਹ ਹੈ ਅੜਿੱਕਾ
ਓਧਰ, ਸਿਆਸੀ ਮਾਹਿਰਾਂ ਅਨੁਸਾਰ ਪ੍ਰਨੀਤ ਬੇਸ਼ਕ਼ ਸੁਲਝੀ ਹੋਈ ਸਿਆਸਤਦਾਨ ਹੈ ਪਰ ਉਨ੍ਹਾਂ ਦੇ ਜੀਵਨ ਸਾਥੀ ਕਪਤਾਨ ਅਮਰਿੰਦਰ ਸਿੰਘ ਨੂੰ ਕਾਂਗਰਸ ਹਾਈ ਕਮਾਂਡ ਨੇ ਬਿਨਾਂ 15 ਦਿਨਾਂ ਦਾ ਨੋਟਿਸ ਦਿੱਤਿਆਂ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਤੋਂ ਉਤਾਰ ਦਿੱਤਾ ਸੀ, ਏਸ ਲਈ ਏਸ ਘਟਨਾ ਦਾ ਦੂਜਾ ਮਤਲਬ ਵੀ ਹੈ। ਓਹ ਮਤਲਬ ਇਹ ਹੈ ਕਿ ਹੋ ਸਕਦਾ ਹੈ ਕਿ ਕਾਂਗਰਸ ਹਾਈ ਕਮਾਂਡ ਏਸ ਪਰਵਾਰ ਨੂੰ ਪਾਸੇ ਰੱਖ ਕੇ ਨਵੇਂ ਲੋਕਾਂ ਨੂੰ ਅੱਗੇ ਲਿਆਉਣਾ ਚਾਹੁੰਦੀ ਹੈ। ਹੋ ਸਕਦਾ ਹੈ ਕਿ ਓਹ ਪ੍ਰਨੀਤ ਨੂੰ ਹੋਰ ਅੱਗੇ ਨਾ ਲਿਆਉਣਾ ਚਾਹੁਣ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੂਸ ਵੱਲੋਂ ਯੂਟਿਊਬ ਨੂੰ ਬਲੌਕ ਕਰਨ ਦੀ ਚਿਤਾਵਨੀ
Next articleਬਾਪੂ