ਟਰੈਫਿਕ ਸਮਸਿਆ ਨਾਲ ਜੂਝ ਰਹੇ ਮਹਿਤਪੁਰ ਵਿੱਚ ਜਲਦੀ ਬਾਈਪਾਸ ਬਣਾਏ ਦੀ ਮੰਗ

ਟਰੈਫਿਕ ਸਮੱਸਿਆ ਨਾਲ ਜੂਝ ਰਿਹਾ ਮਹਿਤਪੁਰ ਦਾ ਮੇਨ ਬਾਜ਼ਾਰ ਤੇ ਮੇਨ ਬਾਜ਼ਾਰ ਮਹਿਤਪੁਰ ਵਿੱਚੋਂ ਲੰਘਦੇ ਹਾਈਵੇਅ ਤੇ ਲਗੀਆਂ ਵਹੀਕਲਜ਼ ਦੀਆਂ ਲੰਮੀਆਂ ਕਤਾਰਾਂ।

(ਸਮਾਜ ਵੀਕਲੀ)-ਮਹਿਤਪੁਰ( ਕੁਲਵਿੰਦਰ ਚੰਦੀ )– ਸਭ ਤਹਿਸੀਲ ਦਾ ਦਰਜਾ ਪ੍ਰਾਪਤ ਮਹਿਤਪੁਰ ਇਤਿਹਾਸਕ ਸ਼ਹਿਰ ਹੈ ਇਹ ਨਕੋਦਰ ਤੋਂ ਜਗਰਾਵਾਂ ਰੋਡ ਤੇ ਵਸਿਆ ਤੇ ਤਹਿਸੀਲ ਨਕੋਦਰ ਤੋਂ 10 ਕਿਲੋਮੀਟਰ ਦੂਰ ਵਿਧਾਨ ਸਭਾ ਹਲਕਾ ਸ਼ਾਹਕੋਟ ਦਾ ਬਲਾਕ ਹੈ । ਇੱਥੇ ਸਿਵਲ ਹਸਪਤਾਲ , ਬੀ ਡੀ ਓ ਦਫ਼ਤਰ ਤੇ ਪੁਲਿਸ ਥਾਣਾ ਮੋਜੂਦ ਹਨ। ਮਹਿਤਪੁਰ ਵਿੱਚ ਸਬ ਤਹਿਸੀਲ ਵੀ ਹੈ। ਸਤਲੁਜ ਦਰਿਆ ਤੇ ਬਣੇ ਪੁਲ ਅਤੇ ਮਹਿਤਪੁਰ ਸ਼ਹਿਰ ਵਿੱਚ ਦੀ ਲੰਘਿਆ ਹਾਈਵੇਅ ਜਿੱਥੇ ਸ਼ਹਿਰ ਦੀ ਤਰੱਕੀ ਵਿੱਚ ਮੀਲ ਪੱਥਰ ਸਾਬਤ ਹੋਇਆ ਹੈ ਉੱਥੇ ਇਹ ਹਾਈਵੇਅ ਮੇਨ ਬਾਜ਼ਾਰ ਵਿੱਚ ਦੀ ਲੰਘਦਾ ਹੋਣ ਕਰਕੇ ਸ਼ਹਿਰ ਦੇ ਦੁਕਾਨ ਦਾਰਾ ਲਈ ਸਿਰਦਰਦੀ ਬਣਿਆ ਹੋਇਆ ਹੈ। ਰਾਹਗੀਰਾਂ ਵੱਲੋਂ ਰਸਤੇ ਵਿੱਚ ਗੱਡੀਆਂ ਰੋਕਣ ਤੇ ਟਰੈਫਿਕ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ ।

ਇਸ ਰਸਤੇ ਰੇਤਾਂ ਦੀਆਂ ਉਵਰਲੋਡ ਟਰਾਲੀਆਂ , ਟਰੱਕ, ਟਰਾਲੇ, ਤੇ ਸਿੱਧਵਾਂ ਤੇ ਜਗਰਾਵਾਂ ਨੂੰ ਲੰਘਣ ਵਾਲੀਆਂ ਬੱਸਾਂ ਇਸ ਇੱਕੋ ਇਕ ਰਸਤੇ ਤੇ ਹੋ ਕੇ ਲੰਘਦੀਆਂ ਹਨ। ਇਸ ਮੇਨ ਰਸਤੇ ਤੇ ਸਾਰਾ ਬਜ਼ਾਰ ਹਸਪਤਾਲ, ਦੁਕਾਨਾਂ ,ਬੈਂਕਾਂ ਹਨ ਤੇ ਇਨ੍ਹਾਂ ਦੇ ਕਸਟਮਰ ਆਪਣੇ ਵਹੀਕਲਜ਼ ਖੜ੍ਹੇ ਕਰਨ ਵਿੱਚ ਪ੍ਰੇਸ਼ਾਨ ਹੁੰਦੇ ਹਨ।ਇਸ ਰਸਤੇ ਟਰੈਫਿਕ ਕਾਰਨ ਮਹਿਤਪੁਰ ਵਿੱਚ ਅਕਸਰ ਅਣਸੁਖਾਵੀਆ ਜਾਨਲੇਵਾ ਘਟਨਾਵਾਂ ਵਾਪਰਦੀਆਂ ਆ ਰਹੀਆਂ ਹਨ। ਕਈ ਕੀਮਤੀ ਜਾਨਾਂ ਇਸ ਟਰੈਫਿਕ ਦੀ ਭੇਟ ਚੜ੍ਹ ਚੁੱਕੀਆਂ ਹਨ । ਇਲਾਕੇ ਦੇ ਲੋਕਾਂ ਦੀ ਚਿਰੋਕਣੀ ਮੰਗ ਹੈ ਕਿ ਟ੍ਰੈਫਿਕ ਸਮਸਿਆ ਨਾਲ ਜੂਝ ਰਹੇ ਮਹਿਤਪੁਰ ਵਿੱਚ ਜਲਦੀ ਬਾਈਪਾਸ ਬਣਾਇਆ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਸੁੱਖ ਦਾ ਸਾਹ ਆ ਸਕੇ। ਫੋਟੋ ਕੈਪਸਨ :- ਟਰੈਫਿਕ ਸਮੱਸਿਆ ਨਾਲ ਜੂਝ ਰਿਹਾ ਮਹਿਤਪੁਰ ਦਾ ਮੇਨ ਬਾਜ਼ਾਰ ਤੇ ਮੇਨ ਬਾਜ਼ਾਰ ਮਹਿਤਪੁਰ ਵਿੱਚੋਂ ਲੰਘਦੇ ਹਾਈਵੇਅ ਤੇ ਲਗੀਆਂ ਵਹੀਕਲਜ਼ ਦੀਆਂ ਲੰਮੀਆਂ ਕਤਾਰਾਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐਡਵੋਕੇਟ ਬਚਿੱਤਰ ਸਿੰਘ ਕੋਹਾੜ ਦੀ ਚੋਐਡਵੋਕੇਟ ਬਚਿੱਤਰ ਸਿੰਘ ਕੋਹਾੜ ਦੀ ਚੋਣ ਮੁਹਿੰਮ ਨੰਬਰ ਇੱਕ ਤੇਣ ਮੁਹਿੰਮ ਨੰਬਰ ਇੱਕ ਤੇ
Next articleਤਰਕਸ਼ੀਲਾਂ ਕਪੜੇ ਕੱਟਣ ਵਾਲੀ ਓਪਰੀ ਸ਼ੈਅ ਦਾ ਸਫਾਇਆ ਕੀਤਾ