ਦਿੱਲੀਏ

ਡਾ. ਲਵਪ੍ਰੀਤ ਕੌਰ "ਜਵੰਦਾ"

(ਸਮਾਜ ਵੀਕਲੀ)

ਸੱਚ ਸੱਚ ਦੱਸ ਦਿੱਲੀਏ,
ਹਾਲ ਕੀ ਤੇਰੇ ਦਿਲ ਦਾ ਹੈ,
ਸੁੱਤੇ ਸ਼ੇਰ ਜਗਾਕੇ ਤੈਨੂੰ,
ਵਾਰ ਵਾਰ ਕੀ ਮਿਲਦਾ ਹੈ?

ਜਦ ਵੀ ਤੂੰ ਵੰਗਾਰੇ,
ਸਾਡੀ ਅਣਖ ਨੂੰ ਲਲਕਾਰੇ,
ਪੰਜ ਆਬਾ ਦੀ ਧਰਤੀ ਤੇ,
ਤੈਨੂੰ ਖੂਨ ਬਹਾ ਕੀ ਮਿਲਦਾ ਹੈ?

ਪਿਆਰ ਨਾਲ ਤੂੰ ਸਾਡਾ,
ਖੂਨ ਪਸੀਨਾ ਚੂਸ ਜਾਵੇ।
ਹੱਲਾ ਸ਼ੇਰੀ “ਪ੍ਰੀਤ” ਦੇ ਬਾਡਰ ਤੇ,
ਕਤਲ ਕਰਾ ਕੀ ਤੈਨੂੰ ਮਿਲਦਾ ਹੈ?

ਤੇਰੇ ਤਖ਼ਤ ਬਚਾਵਣ ਦੇ ਲਈ,
ਸਿਰ ਧੜ ਦੀ ਬਾਜ਼ੀ ਲਾ ਜਾਈਏ,
ਫਿਰ ਵੀ ਤੂੰ ਸਾਨੂੰ ਆਤੰਕ ਵਾਦੀ ਦੱਸੇ,
ਵਾਹ!ਕਿਆ ਸ਼ੁਕਰਾਨਾ ਮਿਲਦਾ ਹੈ।

ਡਾ. ਲਵਪ੍ਰੀਤ ਕੌਰ “ਜਵੰਦਾ”

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਖ਼ੀਮ ਪੁਰ ਕਾਂਡ…
Next articleਕੀ ਕੈਪਟਨ ਹਰਮਿੰਦਰ ਸਿੰਘ ਦੀ ਅਕਾਲੀ ਦਲ ਵਿੱਚ ਪੈਰਾਸ਼ੂਟ ਐਂਟਰੀ ਬਦਲ ਸਕੇਗੀ ਸਿਆਸੀ ਸਮੀਕਰਨ ?