ਬਿਹਾਰ ਵਿਧਾਨ ਸਭਾ ਚੋਣਾਂ ਦਾ ਐਲਾਨ: ਤਿੰਨ ਗੇੜਾਂ ਵਿੱਚ ਹੋਵੇਗਾ ਮਤਦਾਨ, ਪਹਿਲੇ ਗੇੜ ਲਈ ਵੋਟਿੰਗ 28 ਅਕਤੂਬਰ ਨੂੰ

ਨਵੀਂ ਦਿੱਲੀ (ਸਮਾਜ ਵੀਕਲੀ): ਚੋਣ ਕਮਿਸ਼ਨ ਨੇ ਅੱਜ ਬਿਹਾਰ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਚੋਣਾਂ ਤਿੰਨ ਗੇੜਾਂ ਵਿੱਚ ਹੋਣਗੀਆਂ। ਪਹਿਲਾ ਗੇੜ 28 ਅਕਤੂਬਰ ਨੂੰ ਹੋਵੇਗਾ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਅੱਜ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਰੋਨਾ ਵਾਇਰਸ ਦੇ ਯੁੱਗ ਵਿੱਚ ਦੇਸ਼ ਵਿੱਚ ਇਹ ਪਹਿਲੀ ਵੱਡੀ ਚੋਣ ਹੈ।

ਸ੍ਰੀ ਅਰੋੜਾ ਨੇ ਕਿਹਾ ਕਿ ਇਸ ਚੋਣ ਵਿੱਚ ਨਾਮਜ਼ਦਗੀ ਪੱਤਰ ਹੁਣ ਆਨਲਾਈਨ ਵੀ ਭਰੇ ਜਾ ਸਕਦੇ ਹਨ। ਆਫਲਾਈਨ ਦੀ ਵਿਵਸਥਾ ਵੀ ਹੋਵੇਗੀ। ਨਾਲ ਹੀ ਸਮਾਜਿਕ ਦੂਰੀ ਲਈ ਪੂਰਾ ਧਿਆਨ ਦਿੱਤਾ ਜਾਵੇਗਾ। ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ। 243 ਮੈਂਬਰੀ ਬਿਹਾਰ ਵਿਧਾਨ ਸਭਾ ਦਾ ਕਾਰਜਕਾਲ 29 ਨਵੰਬਰ ਨੂੰ ਖਤਮ ਹੋ ਰਿਹਾ ਹੈ।

Previous articleਦੇਸ਼ ’ਚ ਕਰੋਨਾ ਮਾਮਲੇ 58 ਲੱਖ ਨੂੰ ਟੱਪੇ, ਕੁੱਲ ਮੌਤਾਂ 92 ਹਜ਼ਾਰ ਤੋਂ ਪਾਰ
Next articleਦਹਾਕਿਆਂ ਤੱਕ ਕਿਸਾਨਾਂ ਤੇ ਮਜ਼ਦੂਰਾਂ ਨੂੰ ਖੋਖਲੇ ਨਾਅਰਿਆਂ ਨਾਲ ਭਰਮਾਇਅ ਗਿਆ: ਮੋਦੀ