*ਸਾਂਝਾ ਅਧਿਆਪਕ ਮੋਰਚਾ ਦਾ ਵਫ਼ਦ ਮੀਟਿੰਗਾਂ ਵਿੱਚ ਬਣੀਆਂ ਸਹਿਮਤੀਆਂ ਨੂੰ ਲਾਗੂ ਕਰਵਾਉਣ ਲਈ ਸਿੱਖਿਆ ਮੰਤਰੀ ਦੇ ਓ ਐਸ ਡੀ ਨੂੰ ਮਿਲਿਆ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਸਾਂਝਾ ਅਧਿਆਪਕ ਮੋਰਚਾ ਪੰਜਾਬ ਦਾ ਵੱਡਾ ਵਫ਼ਦ ਪਹਿਲਾਂ ਉਲੀਕੇ ਪ੍ਰੋਗਰਾਮ ਅਨੁਸਾਰ ਵਿਦਿਆ ਭਵਨ ਮੋਹਾਲੀ ਵਿਖੇ ਜਸਵਿੰਦਰ ਸਿੰਘ ਔਲਖ, ਗੁਰਜੰਟ ਸਿੰਘ ਵਾਲੀਆ, ਸੁਰਿੰਦਰ ਕੰਬੋਜ਼, ਸੁਰਿੰਦਰ ਕੁਮਾਰ ਪੁਆਰੀ, ਬਾਜ ਸਿੰਘ ਖਹਿਰਾ, ਸੁਖਵਿੰਦਰ ਸਿੰਘ ਚਾਹਲ, ਸੁਖਰਾਜ ਸਿੰਘ ਕਾਹਲੋਂ, ਸੁਖਜਿੰਦਰ ਸਿੰਘ ਹਰੀਕਾ, ਨਰੰਜਣਜੋਤ ਚਾਂਦਪੁਰੀ ਅਤੇ ਕੁਲਦੀਪ ਸਿੰਘ ਦੌੜਕਾ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਦੇ ਓ ਐਸ ਡੀ ਨੂੰ ਮਿਲਿਆ। ਜਿਸ ਵਿੱਚ ਮੰਗ-ਪੱਤਰ ਵਿੱਚ ਦਰਜ ਸਮੁੱਚੀਆਂ ਮੰਗਾਂ ‘ਤੇ ਵਿਭਾਗ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ? ਇਸ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਇਨ੍ਹਾਂ ਮੰਗਾਂ ‘ਤੇ ਪਹਿਲੀਆਂ ਮੀਟਿੰਗਾਂ ਵਿੱਚ ਬਣੀਆਂ ਸਹਿਮਤੀਆਂ ਨੂੰ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ। ਬਦਲੀਆਂ ਲਈ ਇੱਕ ਮੌਕਾ ਹੋਰ ਦੇਣ ਅਤੇ ਕੱਚੇ ਅਧਿਆਪਕਾਂ ਦਾ ਮਸਲਾ 15 ਜੂਨ ਤੱਕ ਹੱਲ ਕਰਨ ਦਾ ਵਾਅਦਾ ਕੀਤਾ ਗਿਆ। ਡੀ ਪੀ ਆਈ ਸੈਕੰਡਰੀ ਅਤੇ ਪ੍ਰਾਇਮਰੀ ਨਾਲ ਸਬੰਧਿਤ ਮਸਲਿਆਂ ਸਬੰਧੀ ਜਲਦ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ ਸਿੱਖਿਆ ਮੰਤਰੀ ਨਾਲ ਸਬੰਧਿਤ ਮਸਲਿਆਂ ਸਬੰਧੀ ਮੀਟਿੰਗ ਕੀਤੀ ਜਾਵੇਗੀ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਸ਼ਵ ਵਾਤਾਵਰਣ ਦਿਵਸ : 5 ਜੂਨ ਲਈ ਵਿਸ਼ੇਸ਼ ” ਆਓ ! ਜੰਗਲਾਂ ਅਤੇ ਗੈਰ – ਆਬਾਦ ਥਾਵਾਂ ‘ਤੇ ਫਲਦਾਰ ਰੁੱਖ ਲਗਾਈਏ ! “
Next articleਉੜੀਸਾ ਰੇਲ ਦੁਰਘਟਨਾ