(ਸਮਾਜ ਵੀਕਲੀ)
ਡੂੰਘੀਆਂ ਰਮਜ਼ਾਂ ਤੇ ਡੂੰਘੇ ਭੇਦ,
ਕਾਲ਼ਾ ਜਾਗੇ ਤੇ ਊਂਘੇ ਸਫ਼ੇਦ।
ਐਹ ਨਹੀਂ ਮਿਲ਼ਿਆ ਇਹ ਕਿਵੇਂ,
ਤੈਨੂੰ ਸਦਾ ਇਹ ਠੂੰਗੇ ਖੇਦ।
ਡੂੰਘੀਆਂ ਰਮਜ਼ਾਂ…..
ਉੱਪਰ ਥੱਲੇ ਲੱਭਿਆ ਰੱਬ ਨੂੰ,
ਇੱਧਰ ਉੱਧਰ ਦੱਸਿਆ ਸੱਭ ਨੂੰ।
ਜੋ ਮਚਾਈ ਦੂਜਿਆਂ ਦੇ ਲਈ,
ਆਪੇ ਹੀ ਫ਼ੇਰ ਚੱਬਿਆ ਅੱਗ ਨੂੰ।
ਦੀਵੇ ਥੱਲੇ ਹਨੇਰਾ ਹੀ ਰਿਹਾ,
ਪੜ੍ਹ ਲਏ ਭਾਵੇਂ ਗੂੰਗੇ ਵੇਦ।
ਡੂੰਘੀਆਂ ਰਮਜ਼ਾਂ……
ਆਪੇ ਜਾਲ ‘ਚ ਘਿਰਦਾ ਏਂ ਬੁਣ,
ਲੁੱਕ ਲੁੱਕ ਰੋਂਦਾ ਫਿਰਦਾ ਏਂ ਹੁਣ।
ਅੰਦਰੋਂ ਅੰਦਰੀ ਖਾ ਗਿਆ ਜਿਹੜਾ,
ਖੌਰੇ ਕਿੰਨੇ ਚਿਰਦਾ ਏਂ ਘੁਣ।
ਪੁੱਠੇ ਰਾਹ ਨੂੰ ਪੈ ਜਾਂਦੈ ਛੇਤੀ,
ਸਿੱਧੀ ਕੋਈ ਨਾ ਢੂੰਡੇ ਸੇਧ।
ਡੂੰਘੀਆਂ ਰਮਜ਼ਾਂ….
ਆਪਸ ਦੇ ਵਿੱਚ ਫ਼ਿੱਕ ਨੇ ਭਾਰੇ।ਰਾਮ ਖ਼ੁਦਾਇ ਪਰ ਇੱਕ ਨੇ ਸਾਰੇ।
ਤੱਪ ਗਏ ਨੇ ਉਹ ਵਿੱਚ ਇਨ੍ਹਾਂ ਦੇ,
ਮਾਂ ਦੀ ਠੰਡੀ ਹਿੱਕ ਨੇ ਠਾਰੇ।
ਭਰ ਕੇ ਪੂਰਾ ਹੋ ਨਾ ਜਾਵਾਂ,
ਸਹਿਮ ਸਹਿਮ ਕੇ ਹੂੰਗੇ ਛੇਦ।
ਡੂੰਘੀਆਂ ਰਮਜ਼ਾਂ…..
ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ।
ਸੰ:9464633059
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly