ਸ਼ਾਇਰ ਕੰਵਰ ਇਕਬਾਲ ਵੱਲੋਂ ਪੁਸਤਕ “ਸੋਹਣੀ ਦਾ ਘੜਾ” ਲੋਕ ਅਰਪਣ

(ਸਮਾਜਵੀਕਲੀ)– ਕਪੂਰਥਲਾ , 26 ਨਵੰਬਰ (ਕੌੜਾ)-ਕੌਮਾਂਤਰੀ ਪੱਧਰ ਦੇ ਸ਼ਾਇਰ ਅਤੇ ਗੀਤਕਾਰ ਕੰਵਰ ਇਕਬਾਲ ਸਿੰਘ ਜੋ ਕਿ ਕਪੂਰਥਲਾ ਜ਼ਿਲ੍ਹੇ ਦੇ ਲੇਖਕਾਂ ਦੀ ਵਿਸ਼ਵ ਪ੍ਰਸਿੱਧ ਸਾਹਿਤ ਸੰਸਥਾ ਸਿਰਜਣਾ ਕੇਂਦਰ (ਰਜਿ.) ਕਪੂਰਥਲਾ ਦੇ ਸਰਪ੍ਰਸਤ ਹੋਣ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋਂ ਅਰਵਿੰਦ ਕੇਜਰੀਵਾਲ ਜੀ ਵੱਲੋਂ ਨਿਯੁਕਤ ਕੀਤੇ ਗਏ ਵਪਾਰ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਵੀ ਆਪਣੀਆਂ ਯੋਗ ਸੇਵਾਵਾਂ ਦੇ ਰਹੇ ਹਨ ।

ਪਿਛਲੇ ਤਕਰੀਬਨ ਤੀਹ 35 ਸਾਲਾਂ ਤੋਂ ਮਾਂ ਬੋਲੀ ਪੰਜਾਬੀ ਦੀ ਖ਼ਿਦਮਤ ਕਰ ਰਹੇ ਸ਼ਾਇਰ ਕੰਵਰ ਇਕਬਾਲ ਸਿੰਘ ਅਦਬੀ ਹਲਕਿਆਂ ਵਿੱਚ ਇੱਕ ਲੇਖ਼ਕ ਦੇ ਨਾਲ-ਨਾਲ ਇੱਕ ਸੰਸਥਾ ਵਜੋਂ ਵੀ ਜਾਣੇਂ ਜਾਂਦੇ ਹਨ ! ਇਹੀਓ ਕਾਰਨ ਹੈ ਕਿ ਨਵੀਂ ਅਤੇ ਪੁਰਾਣੀ ਪੀੜ੍ਹੀ ਦੇ ਨਾਮਵਰ ਲੇਖਕ ਅਤੇ ਗਾਇਕ ਉਨ੍ਹਾਂ ਕੋਲੋਂ ਆਪਣੀਆਂ ਸਾਹਿਤਕ ਪੁਸਤਕਾਂ ਅਤੇ ਗੀਤਾਂ ਦੇ ਪੋਸਟਰ ਰਿਲੀਜ਼ ਕਰਵਾਉਣ ਵਿੱਚ ਖ਼ੁਸ਼ੀ ਅਤੇ ਮਾਣ ਮਹਿਸੂਸ ਕਰਦੇ ਹਨ ।

ਬੀਤੇ ਕੱਲ੍ਹ ਹੁਸ਼ਿਆਰਪੁਰ ਜ਼ਿਲ੍ਹੇ ਦੀ ਵੱਖੀ ਵਿੱਚ ਪੈਂਦੇ ਪਿੰਡ ਟਾਹਲੀ ਦੇ ਵਸਨੀਕ ਵਿਸ਼ਵ ਪ੍ਰਸਿੱਧ ਸ਼ਾਇਰ ਅਤੇ ਗੀਤਕਾਰ ਰਤਨ ਟਾਹਲਵੀ ਆਪਣਾ ਸੱਜਰਾ ਛਪਿਆ ਤੇਰ੍ਹਵਾਂ ਗੀਤ-ਸੰਗ੍ਰਹਿ ਲੈ ਕੇ ਆਪਣੇਂ ਸਾਥੀਆਂ ਸਮੇਤ ਕੰਵਰ ਇਕਬਾਲ ਸਿੰਘ ਦੇ ਟਿਕਾਣੇ ਤੇ ਅੰਮ੍ਰਿਤ ਬਾਜ਼ਾਰ ਕਪੂਰਥਲਾ ਵਿਖੇ ਪਹੁੰਚੇ ! ਜ਼ਿਕਰਯੋਗ ਹੈ ਕਿ ਰਤਨ ਟਾਹਲਵੀ ਰਚਿਤ ਇਸ ਤੇਰ੍ਹਵੇਂ ਗੀਤ-ਸੰਗ੍ਰਹਿ “ਸੋਹਣੀ ਦਾ ਘੜਾ” ਦੀ ਘੁੰਡ ਚੁਕਾਈ ਦੀ ਰਸਮ ਸ਼ਾਇਰ ਕੰਵਰ ਇਕਬਾਲ ਸਿੰਘ ਅਤੇ ਨਾਮਵਰ ਗਾਇਕਾਂ ਵੱਲੋਂ ਗਾਏ ਗਏ ਅਣਗਿਣਤ ਮਕ਼ਬੂਲ ਗੀਤਾਂ ਦੇ ਗੀਤਕਾਰ ਦਲਜੀਤ ਚੋਹਾਨ ਨੇ ਨਿਭਾਈ ! ਇਸ ਮੌਕੇ ਉੱਭਰਦੇ ਗੀਤਕਾਰਾਂ, ਗਾਇਕਾਂ ਅਤੇ ਸੰਗੀਤਕਾਰਾਂ ਵਿੱਚ ਸ਼ਾਮਲ ਸੀ ਐੱਚ ਪ੍ਰਭ, ਐੱਚ ਐੱਸ ਗਿੱਲ, ਜੋਬਨ ਸਿੱਧੂ, ਰੁਪਿੰਦਰ ਗਿੱਲ, ਬਿੰਦਰ ਕਰਮਜੀਤਪੁਰੀ, ਜਗਦੀਸ਼ ਕੋਕਲਪੁਰੀ, ਅਤੇ ਪਰਮਜੀਤ ਸੰਨੀ ਇਤਿਆਦਿ ਹਾਜ਼ਰ ਸਨ !

ਅੰਤ ਵਿੱਚ ਆਪਣੇਂ ਸੰਬੋਧਨ ਦੌਰਾਨ ਸ਼ਾਇਰ ਕੰਵਰ ਇਕਬਾਲ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਤਕਰੀਬਨ 50 ਸਾਲਾਂ ਤੋਂ ਨਿਰੰਤਰ ਸ਼ਬਦ ਸਾਧਨਾ ਨਾਲ ਜੁੜੇ ਹੋਏ ਰਤਨ ਟਾਹਲਵੀ ਸਾਹਿਬ ਨੇ ਆਪਣੇ ਪਲੇਠੇ ਕਾਵਿ-ਸੰਗ੍ਰਹਿ “ਥਲ ਦਾ ਰਾਹੀ” ਤੋਂ ਲੈ ਕੇ “ਰੀਤਾਂ ਦਾ ਖ਼ੰਜਰ, ਗੀਤਾਂ ਦਾ ਵਣਜਾਰਾ,ਪ੍ਰੀਤ ਦਾ ਰਾਹੀ, ਵਿਲਕੇ ਰੂਹ ਪੰਜਾਬ ਦੀ, ਨਿੱਕੀਆਂ-ਨਿੱਕੀਆਂ ਬਾਲੜੀਆਂ, ਕਲਮ ਰੁਬਾਨੀ, ਪੰਜਾਬੀ ਵਿਹੜਾ, ਪਿੰਜਰ ਦੀ ਤਲਾਸ਼, ਤੁਰ ਗਏ ਸੱਜਣ ਦੂਰ ਅਤੇ ਰਤਨ ਟਾਹਲਵੀ ਦੀਆਂ ਚੋਣਵੀਆਂ ਕਾਵਿ ਰਚਨਾਵਾਂ ਸਮੇਤ ਕੁੱਲ 13 ਸਾਹਿਤਕ ਕਿਤਾਬਾਂ ਮਾਂ ਬੋਲੀ ਪੰਜਾਬੀ ਦੀ ਝੋਲੀ ਵਿੱਚ ਪਾਈਆਂ ਨੇ ।

ਉਨ੍ਹਾਂ ਸੂਬਾ ਸਰਕਾਰ ਅਤੇ ਸਰਕਾਰੀ ਅਦਾਰਿਆਂ ਹੇਠ ਕਾਰਜਸ਼ੀਲ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਲੰਮੇ ਸਮੇਂ ਤੋਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਵਾਲੇ ਅਜਿਹੇ ਯੋਗ ਲੇਖਕਾਂ ਨੂੰ ਸਮੇਂ-ਸਮੇਂ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ ।

ਸਮਾਜਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleLand Acquisition Ordinance: Government-Corporate nexus against people and democracy
Next articleਵਿਹੜੇ ਦੀਆਂ ਰੌਣਕਾਂ