ਮਹਿਤਪੁਰ ,5 ਜਨਵਰੀ (ਕੁਲਵਿੰਦਰ ਚੰਦੀ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਗੁਰਦੁਆਰਾ ਸ੍ਰੀ ਰਾਮਗੜ੍ਹੀਆ ਜੀ ਤੋਂ ਸਜਾਇਆ ਗਿਆ।ਇਸ ਨਗਰ ਕੀਰਤਨ ਦੀ ਅਗਵਾਈ ਗੁਰੂ ਮਰਿਯਾਦਾ ਅਨੁਸਾਰ ਪੰਜ ਪਿਆਰਿਆਂ ਨੇ ਕੀਤੀ। ਸਭ ਤੋਂ ਅੱਗੇ ਗੁਰੂ ਕੀਆਂ ਲਾਡਲੀਆਂ ਫੌਜਾਂ ਵੱਲੋਂ ਗੱਤਕੇ ਦੇ ਕਰਤੱਵ ਦਿਖਾਏ ਗਏ। ਫੋਜੀ ਬੈਂਡ ਦੀਆਂ ਮਧੁਰ ਧੁਨਾਂ ਚਾਰ ਚੰਨ ਲਾ ਰਹੀਆਂ ਸਨ।ਇਸ ਮੋਕੇ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਧੰਨ ਧੰਨ ਸ਼੍ਰੀ ਗੁਰੂ ਸਹਿਬਾਨ ਜੀ ਦੇ ਦੁਰਲੱਭ ਦਰਸ਼ਨ ਕਰਵਾਏ ਗਏ। ਪੰਥਿਕ ਪ੍ਰਸਿੱਧ ਢਾਡੀ ਭਾਈ ਹਰਨੇਕ ਸਿੰਘ ਬਲੰਦਾ ਜੀ ਦੇ ਜੱਥੇ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਲਾਸਾਨੀ ਇਤਿਹਾਸ ਸੁਣਾਇਆ ਗਿਆ। ਤੇ ਸੰਗਤਾਂ ਵੱਲੋਂ ਸ਼ਬਦ ਚੋਕੀ ਭਰੀ ਗਈ।
ਰਸਤੇ ਵਿੱਚ ਸ਼ਰਧਾਲੂਆਂ ਵੱਲੋਂ ਸ਼ਰਧਾ ਪੂਰਵਕ ਲੰਗਰ ਲਗਾਏ ਗਏ।ਇਹ ਨਗਰ ਕੀਰਤਨ ਮਹਿਤਪੁਰ ਵਿੱਚ ਅਲੱਗ ਅਲੱਗ ਪੜਾੜ ਕਰਦਾ ਹੋਇਆ ਵਾਪਸ ਗੁਰਦੁਆਰਾ ਸ੍ਰੀ ਰਾਮਗੜ੍ਹੀਆ ਸਾਹਿਬ ਵਿੱਖੇ ਸਮਾਪਤ ਹੋਇਆ । ਗੁਰਦੁਆਰਾ ਸ੍ਰੀ ਰਾਮਗੜ੍ਹੀਆ ਸਾਹਿਬ ਜੀ ਦੇ ਪ੍ਰਧਾਨ ਸ੍ਰ ਪਰਮਿੰਦਰ ਪਾਲ ਸਿੰਘ ਜੀ ਨੇ ਸੰਗਤਾਂ ਦਾ ਧੰਨਵਾਦ ਕੀਤਾ । ਤੇ ਉਨ੍ਹਾਂ ਦਸਿਆ ਕਿ 5 ਜਨਵਰੀ ਨੂੰ ਗੁਰਦੁਆਰਾ ਸ੍ਰੀ ਰਾਮਗੜ੍ਹੀਆ ਸਾਹਿਬ ਜੀ ਵਿੱਖੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਤੇ ਭੋਗ ਉਪਰੰਤ ਦੀਵਾਨ ਸਜਾਏ ਜਾਣਗੇ।ਇਸ ਮੋਕੇ ਸਾਧੂ ਸਿੰਘ ਮਰੋਕ ਪ੍ਰਧਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ, ਇੰਦਰਜੀਤ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਹਲਕੀ ਸਾਹਿਬ, ਸੰਤੋਖ ਸਿੰਘ, ਬੀਰਪਾਲ ਸਿੰਘ, ਸੁਰਜੀਤ ਸਿੰਘ, ਗੁਰਨਾਮ ਸਿੰਘ,ਗਰਮੀਤ ਸਿੰਘ, ਇੰਦਰਜੀਤ ਸਿੰਘ ਸ਼ਾਹਪੁਰ, ਸੁੱਚਾ ਸਿੰਘ ਖਿੰਡਾ ਆਦਿ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱ ਕਕਰੋ
https://play.google.com/store/apps/details?id=in.yourhost.samajweekly