ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 645ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

ਕੈਪਸਨ- ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 645ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਯੋਜਿਤ ਵਿਸ਼ਾਲ ਨਗਰ ਕੀਰਤਨ ਦਾ ਦ੍ਰਿਸ਼

(ਸਮਾਜ ਵੀਕਲੀ)-ਪੂਰਥਲਾ, ( ਕੌੜਾ )– ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 645ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਰੇਲ ਕੋਚ ਫੈਕਟਰੀ (ਕਪੂਰਥਲਾ ) ਵੱਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਭਾਵ ਉਹ ਸਜਾਏ ਗਏ ਵਿਸ਼ਾਲ ਨਗਰ ਕੀਰਤਨ ਕੁਮੈਂਟ ਵਿੱਚ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਆਰ ਸੀ ਐਫ ਤੋਂ ਰਵਾਨਾ ਹੋਇਆ। ਸਭਾ ਦੇ ਪ੍ਰਧਾਨ ਕ੍ਰਿਸ਼ਨ ਸਿੰਘ ਪ੍ਰਧਾਨ ਕਸ਼ਮੀਰ ਸਿੰਘ ਅਤੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਮੱਲ, ਜਨਰਲ ਸੈਕਟਰੀ ਮਨਜੀਤ ਸਿੰਘ, ਜੀਤ ਸਿੰਘ, ਰਣਜੀਤ ਸਿੰਘ ਨਾਹਰ, ਕ੍ਰਿਸ਼ਨ ਕੁਮਾਰ ਜੱਸਲ, ਧਰਮ ਪਾਲ਼ ਪੇਂਥਰ, ਨਰੇਸ਼ ਕੁਮਾਰ, ਰੂਪ ਲਾਲ, ਝਲਮਣ ਸਿੰਘ, ਤਰਸੇਮ ਸਿੰਘ, ਰਜਿੰਦਰ ਸਿੰਘ, ਮੁਨੀਸ਼ ਕੁਮਾਰ, ਗੁਰਮੁਖ ਦਾਸ, ਰਮੇਸ਼ ਚੰਦ,ਜੋਗਿੰਦਰ ਪਾਲ, ਪਰਮਜੀਤ ਰੱਤੂ, ਹਰਦੀਪ ਸਿੰਘ, ਨਿਰਵੈਰ ਸਿੰਘ, ਸੰਤੋਖ ਰਾਮ ਜਨਾਗਲ, ਗੁਰਮੇਲ ਚੰਦ,ਰਾਮ ਸ਼ਰਨ ਆਦਿ ਪ੍ਰਬੰਧਕਾਂ ਦੀ ਦੇਖ-ਰੇਖ ਹੇਠ ਆਯੋਜਿਤ ਉਕਤ ਵਿਸ਼ਾਲ ਨਗਰ ਕੀਰਤਨ ਦੌਰਾਨ ਸੁੰਦਰ ਪਾਲਕੀ ਸਾਹਿਬ ਵਿੱਚ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਸਰੂਪ ਨੂੰ ਫੁੱਲ ਮਲਾਂਵਾਂ ਨਾਲ਼ ਸਜਾਇਆ ਗਿਆ।
ਉਕਤ ਵਿਸ਼ਾਲ ਨਗਰ ਕੀਰਤਨ ਦੀ ਕੈਪਟਨ ਹਰਮਿੰਦਰ ਸਿੰਘ , ਸੱਜਣ ਸਿੰਘ ਚੀਮਾ, ਤਰਸੇਮ ਲਾਲ ਡੌਲਾ, ਸਤਵੇਲ ਸਿੰਘ ਭੁੱਲਰ ਆਦਿ ਨੇ ਸ਼ੁੱਭ ਆਰੰਭਤਾ ਕਰਵਾਈ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਹਾਜਰ ਸੰਗਤਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।
ਉਕਤ ਵਿਸ਼ਾਲ ਨਗਰ ਕੀਰਤਨ ਗੁਰੂਦਵਾਰਾ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਤੋਂ ਸ਼ੁਰੂ ਹੋ ਕੇ ਬਾਬਾ ਦੀਪ ਸਿੰਘ ਨਗਰ, ਰਾਵਲ, ਨਿਊ ਦਸਮੇਸ਼ ਨਗਰ, ਨਿਊ ਗੁਰੂ ਨਾਨਕ ਨਗਰ ਅਤੇ ਅਮਰੀਕ ਨਗਰ, ਵਿਜੇਨਗਰ, ਚੰਡੀਗੜ੍ਹ ਨਗਰ ਆਦਿ ਤੋਂ ਇਲਾਵਾ ਰੇਲ ਕੋਚ ਫੈਕਟਰੀ ਦੀਆਂ ਵੱਖ ਵੱਖ ਕਲੋਨੀਆਂ ਵਿਚੋਂ ਗੁਜ਼ਰਦਾ ਹੋਇਆ ਮੁੜ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਸੰਪਨ ਹੋਇਆ ਜਿਸ ਦਾ ਥਾਂ ਥਾਂ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਹਾਰਦਿਕ ਸਵਾਗਤ ਕੀਤਾ ਗਿਆ ਅਤੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰ ਰਹੀਆਂ ਸੰਗਤਾਂ ਦੇ ਛਕਣ ਲਈ ਚਾਹ ਪਕੌੜਿਆਂ, ਜਲ਼ ਅਤੇ ਫਲਾਂ ਦੇ ਲੰਗਰ ਅਤੁੱਟ ਵਰਤਾਏ ਗਏ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੈਸ਼ੰਕਰ ਅੱਜ ਸ੍ਰੀਲੰਕਾਈ ਹਮਰੁਤਬਾ ਨਾਲ ਕਰਨਗੇ ਗੱਲਬਾਤ
Next articlePakistan’s diplomatic debacle in China