ਧੋਖੇ

(ਸਮਾਜ ਵੀਕਲੀ)

ਕੁੱਤੇ ਰਹੇ ਨਾ ਵਫ਼ਾਦਾਰ ਅੱਜਕੱਲ ,
ਕੀ ਬੰਦਿਆਂ ਤੇ ਇਤਬਾਰ ਕਰੀਏ ,
ਕਾਲੇ ਨਾਗ ਫਨੀਅਰ ਡੰਗਦੇ ਨੇ ,
ਕੀ ਦੱਸ ਏਨਾਂ ਨੂੰ ਪਿਆਰ ਕਰੀਏ ।
ਮਿੱਠੇ ਹੋ ਸਭ ਕੁਝ ਲੁੱਟ ਲੈ ਜਾਂਦੇ ,
ਰੰਗਲੇ ਹੱਥਾਂ ਨੂੰ ਕੀ ਯਾਰ ਕਰੀਏ ।
ਭੋਲੇ ਬੰਦੇ ਗੱਲਾਂ ਕਰਨ ਭੋਲੀਆ,
ਬੋਟ ਆਲਣਿਆਂ ਚੋ’ ਉਡਾਰ ਕਰੀਏ ।
ਝੂਠ ਬੋਲਦੇ ਸੀਸੇ ਸ਼ਰੇਆਮ ਏਥੇ ,
ਦਾਗੀ ਮੁੱਖ ਨੂੰ ਕੀ ਸਵਾਰ ਕਰੀਏ ।
ਡੂੰਘੇ ਜ਼ਖ਼ਮ ‘ਦਰਦੀ” ਰਹਿਣ ਰਿਸਦੇ ,
ਨਜ਼ਰ ਆਪਣੀ ਕਿਵੇਂ ਕਟਾਰ ਕਰੀਏ ।

ਸ਼ਿਵਨਾਥ ਦਰਦੀ
ਸੰਪਰਕ :- 9855155392

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਕੀ ਗਰੀਬ ਨੂੰ ਧੁੱਪ