ਅਸਿਸਟੈਂਟ ਪ੍ਰੋਫੈਸਰ ਬਲਵਿੰਦਰ ਕੌਰ ਦੀ ਮੌਤ ਲਈ ਜਿੰਮੇਵਾਰ ਸਿੱਖਿਆ ਮੰਤਰੀ ‘ਤੇ ਕਾਰਵਾਈ ਲਈ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਅਰਥੀ ਫੂਕ ਮੁਜਾਹਰਾ

(ਸਮਾਜ ਵੀਕਲੀ)

ਫਿਲੌਰ, ਅੱਪਰਾ (ਜੱਸੀ)- ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇ ਪੀ ਐਮ ਓ ) ਵਲੋਂ ਖੁਦਕੁਸ਼ੀ ਲਈ ਮਜ਼ਬੂਰ ਹੋਈ ਅਸਿਸਟੈਂਟ ਪ੍ਰੋਫੈਸਰ ਬਲਵਿੰਦਰ ਕੌਰ ਨੂੰ ਇਨਸਾਫ਼ ਦਿਵਾਉਣ ਤੇ ਉਸ ਦੀ ਮੌਤ ਲਈ ਜਿੰਮੇਵਾਰ ਸਿੱਖਿਆ ਮੰਤਰੀ ਤੇ ਬਣਦੀ ਕਾਰਵਾਈ ਕਰਾਉਣ ਲਈ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਦੀ ਅਰਥੀ ਸਾੜ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਜਨਤਕ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਤਹਿਸੀਲ ਫਿਲੌਰ ਦੇ ਆਗੂ ਜਰਨੈਲ ਫਿਲੌਰ, ਕੁਲਦੀਪ ਫਿਲੌਰ,ਗੁਰਦੀਪ ਗੋਗੀ,ਕੁਲਦੀ ਕੌੜਾ ਆਦਿ ਆਗੂਆਂ ਨੇ ਕਿਹਾ ਬਲਵਿੰਦਰ ਕੌਰ ਦੇ ਖੁਦਕੁਸ਼ੀ ਨੋਟ ਅਨੁਸਾਰ ਪਰਚੇ ਵਿੱਚ ਸਿੱਖਿਆ ਮੰਤਰੀ ਦਾ ਨਾਮਜ਼ਦ ਕੀਤਾ ਜਾਵੇ ਤੇ ਬਣਦੀ ਕਾਰਵਾਈ ਕੀਤੀ ਜਾਵੇ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਪੁਲਿਸ ਸਿੱਖਿਆ ਮੰਤਰੀ ਤੇ ਕਾਰਵਾਈ ਕਰਨ ਦੀ ਬਜਾਏ, ਬਲਵਿੰਦਰ ਕੌਰ ਦੇ ਪਤੀ ਅਤੇ ਸਹੁਰੇ ਤੇ ਹੀ ਕਾਰਵਾਈ ਕਰ ਰਹੀ ਹੈ। ਇਸ ਸਮੇਂ ਆਗੂਆਂ ਨੇ ਦੋਸ਼ ਲਗਾਇਆ ਕਿ ਰੋਪੜ ਦਾ ਪ੍ਰਸ਼ਾਸ਼ਨ ਬਿਨਾਂ ਪਰਿਵਾਰ ਦੀ ਸਹਿਮਤੀ ਤੋਂ ਪੋਸਟਮਾਰਟਮ ਕਰਕੇ ਸਸਕਾਰ ਕਰਨ ਦੀ ਤਿਆਰੀ ਕਰ ਰਿਹਾ ਹੈ ਤੇ ਉਸ ਦੇ ਇਨਸਾਫ਼ ਲਈ ਸਿੱਖਿਆ ਮੰਤਰੀ ਦੇ ਪਿੰਡ ਤੇ ਗੰਭੀਰਪੁਰ ਤੇ ਰੋਪੜ ਵਿਖੇ ਅੰਦੋਲਨਕਾਰੀਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਇਸ ਸਮੇਂ ਸਿਵਲ਼ ਹਸਪਤਾਲ ਬਚਾਓ ਸੰਘਰਸ਼ ਕਮੇਟੀ ਤਹਿਸੀਲ ਫਿਲੌਰ ਦੇ ਆਗੂ ਪ੍ਰਸ਼ੋਤਮ ਫਿਲੌਰ, ਮਾ ਹੰਸ ਰਾਜ, ਜਸਵੰਤ ਬੋਧ, ਰਾਮਲੁਭਾਇਆ ਭੈਣੀ, ਪਸਸਫ ਦੇ ਆਗੂ ਸਤਵਿੰਦਰ ਸਿੰਘ, ਕੁਲਦੀਪ ਕੌੜਾ, ਬਖਸ਼ੀ ਰਾਮ, ਸੀਤਲ ਬੰਗਾਂ ਔਰਤ ਮੁਕਤੀ ਮੋਰਚਾ ਦੇ ਸੁਨੀਤਾ ਫਿਲੌਰ, ਹੰਸ ਕੌਰ, ਕਮਲਜੀਤ ਕੌਰ, ਕਮਲਾ ਦੇਵੀ, ਜਮਹੂਰੀ ਕਿਸਾਨ ਸਭਾ ਦੇ ਆਗੂ ਤਜਿੰਦਰ ਧਾਲੀਵਾਲ, ਤੋਂ ਇਲਾਵਾ ਗੋਬਿੰਦ ਰਾਮ,ਰਾਮ ਕਿਸ਼ਨ ਤਹਿੰਗ, ਨਿਰਮਲ ਸਿੰਘ ਤਹਿੰਗ, ਗੁਰਬਚਨ ਰਾਮ, ਮਨਜੀਤ ਸੂਰਜਾ, ਰਜਿੰਦਰ ਠੇਕੇਦਾਰ, ਰਾਹੁਲ ਕੋਰੀ, ਹਰਮੇਸ਼ ਰਾਹੀ, ਮੇਜਰ ਫਿਲੌਰ, ਠੇਕੇਦਾਰ ਹੰਸ ਰਾਜ, ਆਦਿ ਹਾਜ਼ਰ ਸਨ।

Previous articleIDF infantry hits several tanks inside Gaza, ground assault imminent
Next articleਅਸੋਕਾਂ ਵਿਜੈ ਦਸਮੀ ਅਤੇ ਬੁੱਧ ਧੰਮ ਦੀਖਸਾ ਦਿਵਸ ਤਕਸਿਲਾ ਮਹਾਂ ਬੁੱਧ ਵਿਹਾਰ ਕਾਦੀਆਂ, ਵਿਖੇ ਧੁਮ-ਧਾਮ ਨਾਲ ਮਨਾਇਆ ਗਿਆ