15 ਕਰੋਨਾ ਪਾਜੇਟਿਵ ਮਰੀਜ ਮਿਲਣ ਨਾਲ ਮਰੀਜਾਂ ਦੀ ਗਿਣਤੀ 616

ਫੋਟੋ – ਕੈਪਸ਼ਨ –ਸਿਵਲ ਹਸਪਤਾਲ ਵਿੱਚ ਕੋਰੋਨਾ ਵਾਇਰਸ ਦੇ ਸੈਪਲ ਲੈਦੇ ਹੋਏ ਲੈਬ ਟੈਕਨੀਸਨ ਨਵੀਨ , ਸਤਵੀਰ , ਤੇ ਰਕੇਸ਼ ਤੋ ਹੋਰ ।

1 ਮੌਤਾਂ ਹੋਰ ਹੋਣ ਨਾਲ ਮੌਤਾਂ ਦਾ ਗਿਣਤੀ 18 ਹੋ ਗਈ ਹੈ

ਹੁਸ਼ਿਆਰਪੁਰ/ ਸ਼ਾਮਚੁਰਾਸੀ (ਚੁੰਬਰ) (ਸਮਾਜ ਵੀਕਲੀ)- ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 616 ਵਿਆਕਤੀਆਂ ਦੇ ਨਵੇ ਸੈਪਲ ਲੈਣ  ਨਾਲ ਅਤੇ 488 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਪਾਜੇਟਿਵ ਮਰੀਜਾਂ ਦੇ 15 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 616 ਹੋ ਗਈ ਹੈ । ਜਿਲੇ ਵਿੱਚ  ਕੁੱਲ ਸੈਪਲਾਂ ਦੀ ਗਿਣਤੀ 30756 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 29157 ਸੈਪਲ  ਨੈਗਟਿਵ,  ਜਦ ਕਿ 980  ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 55 ਸੈਪਲ ਇਨਵੈਲਡ ਹਨ ।

ਐਕਟਿਵ ਕੇਸਾ ਦੀ ਗਿਣਤੀ 63  ਹੈ, ਠੀਕ ਹੋ ਚੁਕੇ ਮਰੀਜਾ ਦੀ ਗਿਣਤੀ 535 ਹੋ ਗਈ ਹੈ । ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ , ਕਿ ਮੁਕੇਰੀਆਂ ਸਬ ਡਿਵੀਜਨ ਨਾਲ ਸਬੰਧਿਤ 6 , ਹੁਸ਼ਿਆਰਪੁਰ  ਸ਼ਹਿਰ ਨਾਲ ਸਬੰਧਿਤ 3 , ਹਾਜੀਪੁਰ 2 ਦਸੂਹਾਂ 1 ਚੱਕੋਵਾਲ 1 ,ਗੰੜਸੰਕਰ 1 , 1 ਕੇਸ ਬੁਢਾਬੜ ਬਲਾਕ ਨਾਲ ਸਬਧਿਤ ਹੈ  ।

ਜਿਲੇ ਦੇ ਚੱਕੋਵਾਲ ਸਿਹਤ ਬਲਾਕ ਨਾਲ ਸਬੰਧਿਤ ਪਹਿਲਾਂ ਤੋ ਪਾਜੇਟਿਵ ਕਸਬਾ ਸ੍ਰਿਸਟ ਪੁਰ ਵਾਸੀ 48 ਸਾਲਾ ਔਰਤ ਕੁਲਵਿੰਦਰ ਕੋਰ ਦੀ ਪਟੇਲ ਹਸਪਤਾਲ ਵਿਖੇ ਮੌਤ ਹੋਣ ਨਾਲ ਮੌਤਾਂ ਦੀ ਗਿਣਤੀ 18 ਹੋ ਗਈ ਹੈ  । ਸਿਹਤ ਐਡਵਾਈਜਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਕੋਰੋਨਾ ਨੂੰ ਹਰਾਉਣ ਲਈ ਅਤੇ ਮਿਸ਼ਨ ਫਹਿਤ ਪ੍ਰਾਪਤ ਕਰਨ ਲਈ ਸਾਨੂੰ ਸਮਾਜਿਕ ਨਿਯਮਾਂ ਦੀ ਦੂਰੀ , ਘਰ ਤੋ ਬਹਾਰ ਨਿਕਲਣ ਸਮੇ ਮੂੰਹ ਤੇ ਮਾਸਿਕ ਲਗਾਉਣ ਅਤੇ ਸਮੇ ਸਮੇ ਸਿਰ ਹੱਥਾਂ ਦੀ ਸਫਾਈ ਨੂੰ ਯਕੀਨੀ ਬਣਾਉਣ ਨਾਲ ਅਸੀ ਕੋਰੋਨਾ ਦੇ ਫੈਲਾਅ ਨੂੰ ਰੋਕ ਸਕਦੇ ਹਾਂ ।

Previous articleਫੂਡ ਸੇਫਟੀ ਐਕਟ ਤਹਿਤ ਰਜਿਸਟ੍ਰੇਨ ਨਾ ਹੋਣ ਤੇ ਸਮਾਨ ਕੀਤਾ ਜਾਵੇਗਾ ਜਬਤ —ਡਾ ਸੁਰਿੰਦਰ ਸਿੰਘ
Next articleਕੋਰੋਨਾ ਖਿਲਾਫ ਲੜਾਈ ਵਿੱਚ ਇਸ ਮੋਰਚੇ ਨਾਲ ਜੂਝ ਰਹੇ ਯੋਧੇ