ਮੌਤ ਅਟੱਲ ਸਚਾਈ

ਗੁਰਾ ਮਹਿਲ ਭਾਈ ਰੂਪਾ

(ਸਮਾਜ ਵੀਕਲੀ)

ਮੌਤ ਸੱਜਣਾ ਅਟੱਲ ਸਚਾਈ, ਪਰ ਤੂੰ ਸਚਾਈ ਜਾਣੇ ਨਾ
ਜਿੰਨਾ ਲਿਖਿਆ ਓਨਾ ਚੁਗਣਾ, ਵਾਧੂ ਚੁਗਣੇ ਦਾਣੇ ਨਾ

1 ਦੁਨੀਆਂ ਜਿੱਤਣ ਵਾਲੇ ਤੁਰ ਗਏ ,
ਬਾਜੀ ਜਿੰਦਗੀ ਦੀ ਹਰਕੇ
ਮੋਹ ਦੀਆਂ ਤੰਦਾ ਕਰ ਪੱਕੀਆਂ ,
ਕੀ ਲੈਣਾ ਕਿਸੇ ਨਾਲ ਲੜਕੇ
ਸਮਾਜ ਲਈ ਕੁਝ ਚੰਗਾ ਕਰਲੈ,
ਆਪਣਾ ਫ਼ਰਜ਼ ਪਛਾਣੇ ਨਾ
ਮੌਤ ਸੱਜਣਾ ਅਟੱਲ ਸਚਾਈ,,,,,

2 ਮਨੁੱਖ ਜੂਨੀ ਕਰਮਾ ਨਾਲ
ਮਿਲਦੀ, ਚੰਗੇ ਕਰਮ ਕਮਾ ਲੈ ਤੂੰ
ਦੁਨਿਆਵੀ ਕੰਮਾਂ ਵਿੱਚ ਤੂੰ
ਉਲਝਿਆ, ਪ੍ਰੀਤ ਗੁਰੂ ਨਾਲ ਪਾ
ਲੈ ਤੂੰ
ਪ੍ਰੀਤ ਗੁਰੂ ਦੀ ਮਾਖਿਓਂ ਮਿੱਠੀ, ਤੂੰ
ਮਿੱਤਰਾਂ ਸੱਚ ਪਛਾਣੇ ਨਾ
ਮੌਤ ਸੱਜਣਾ ਅਟੱਲ ਸਚਾਈ,,,,,,,

3 ਮੋਢਿਆਂ ਉਤੋਂ ਦੀ ਤੂੰ ਏ ਥੁੱਕਦਾ,
ਮੈਂ ਦੇ ਵਿੱਚ ਗਲਤਾਨ ਹੋਇਆ
ਲਾਲਚ ਦੀ ਦਲਦਲ ਵਿੱਚ
ਖੁੱਭਿਆ, ਬੰਦਿਆਂ ਤੂੰ ਸ਼ੈਤਾਨ
ਹੋਇਆ
ਨਫ਼ਰਤ ਦਾ ਤੂੰ ਪਾਤਰ ਬਣਿਆ,
ਕਰਦਾ ਕੰਮ ਸਿਆਣੇ ਨਾ
ਮੌਤ ਸੱਜਣਾ ਅਟੱਲ ਸਚਾਈ,,,,,,

4 ਇਹ ਕਾਇਨਾਤ ਉਸ ਮਾਲਕ
ਦੀ, ਕਰ ਲੈ ਸੱਚੀ ਸੇਵਾ
ਗੁਰੇ ਮਹਿਲ ਇਸ ਸੇਵਾ ਦਾ,
ਮਿਲਦਾ ਮਿੱਠਾ ਮੇਵਾ
ਉਸ ਦੀ ਰਜ਼ਾ ਵਿੱਚ ਰਹਿ ਰਾਜੀ,
ਤੇਰੇ ਉਲਝਣ ਤਾਣੇ ਨਾ
ਮੌਤ ਸੱਜਣਾ ਅਟੱਲ ਸਚਾਈ,,,,,

ਲੇਖਕ:-ਗੁਰਾ ਮਹਿਲ ਭਾਈ ਰਪਾ
ਫੋਨ 94632 60058

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੱਕੀ ਨੌਕਰੀ
Next articleਲਖੀਮਪੁਰ ਖੀਰੀ ਕਾਂਡ: ਫੋਰੈਂਸਿਕ ਸਾਇੰਸ ਲੈਬਾਰਟਰੀ ਨੇ ਆਸ਼ੀਸ਼ ਮਿਸ਼ਰਾ ਤੇ ਉਸ ਦੇ ਸਾਥੀਆਂ ਦੇ ਹਥਿਆਰਾਂ ਤੋਂ ਗੋਲੀਆਂ ਚੱਲਣ ਦੀ ਪੁਸ਼ਟੀ ਕੀਤੀ