ਨਵਾਂਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਭਾਵੇਂ ਅੱਜ ਵਿਗਿਆਨਿਕ ਅਤੇ ਪੜ੍ਹਿਆ ਲਿਖਿਆਂ ਯੁਗ ਹੋਣ ਦੇ ਚਲਦਿਆਂ ਜਾਦੂ ਟੂਣਿਆਂ ਤੇ ਵਹਿਮਾਂ ਭਰਮਾਂ ਦਾ ਕੋਈ ਸਥਾਨ ਨਹੀਂ ਹੈ ਪਰੰਤੂ ਫਿਰ ਵੀ ਕੁਝ ਲੋਕ ਸ਼ੈਤਾਨੀ ਮਾਨਸਿਕਤਾ ਦੇ ਨਾਲ ਜਾਦੂ ਟੂਣਿਆਂ ਦੁਆਰਾ ਗਲਤ ਕੰਮਾਂ ਨੂੰ ਅੰਜਾਮ ਦੇਣਾ ਚਾਹੁੰਦੇ ਹਨ। ਅਜਿਹਾ ਹੀ ਇੱਕ ਮਾਮਲਾ ਹਲਕੇ ਅਧੀਨ ਪੈਂਦੇ ਇੱਕ ਪਿੰਡ ਵਿੱਚ ਦੇਖਣ ਨੂੰ ਮਿਲਿਆ ਹੈ ਜਿੱਥੇ ਇੱਕ ਵਿਅਕਤੀ ਵਲੋਂ ਕਿਸੇ ਦੂਜੇ ਘਰ ਦੇ ਪਰਿਵਾਰਿਕ ਮੈਂਬਰ ਨੂੰ ਆਪਣੇ ਵੱਸ ਵਿੱਚ ਕਰਨ ਲਈ ਜਾਦੂ ਟੂਣਾ ਕੀਤਾ ਗਿਆ ਹੈ।ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਲਾਕੇ ਦੇ ਇੱਕ ਪਿੰਡ ਵਿੱਚ ਇੱਕ ਵਿਅਕਤੀ ਵਲੋਂ ਆਪਣੇ ਪਿੰਡ ਦੇ ਹੀ ਇੱਕ ਘਰ ਦੇ ਇੱਕ ਪਰਿਵਾਰਕ ਮੈਂਬਰ ਨੂੰ ਆਪਣੇ ਵੱਸ ਵਿੱਚ ਕਰਨ ਲਈ ਕਿਸੇ ਤਾਂਤਰਿਕ ਤੋਂ ਮੁਰਗੀ ਦੇ ਇੱਕ ਅੰਡੇ ਉੱਤੇ ਅਰਬੀ ਭਾਸ਼ਾ ਵਿੱਚ ਕੁਝ ਲਿਖਵਾ ਕੇ ਅੰਡੇ ਨੂੰ ਡੱਬੀ ਵਿੱਚ ਲਪੈਟ ਕੇ ਸੰਬੰਧਿਤ ਪਰਿਵਾਰ ਦੇ ਕਮਰੇ ਵਿੱਚ ਰੱਖੇ ਗਏ ਬੈਂਡ ਦੇ ਹੇਠਾਂ ਰੱਖ ਆਇਆ। ਇਕ ਦੋ ਦਿਨ ਬਾਅਦ ਜਦੋਂ ਘਰ ਦੇ ਮੈਂਬਰ ਬੈੱਡ ਹੇਠਾਂ ਝਾੜੂ ਲਗਾਉਣ ਲੱਗੇ ਤਾਂ ਉਹਨਾਂ ਬੈੱਡ ਹੇਠਾਂ ਰੱਖੀ ਇੱਕ ਡੱਬੀ ਮਿਲੀ ਜਿਸ ਨੂੰ ਜਦੋਂ ਪਰਿਵਾਰਕ ਮੈਂਬਰਾਂ ਨੇ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚੋਂ ਅਰਬੀ ਭਾਸ਼ਾ ਵਿੱਚ ਲਿਖਿਆ ਹੋਇਆ ਇੱਕ ਆਂਡਾ ਮਿਲਿਆ ਜਿਸ ਨੂੰ ਦੇਖਕੇ ਪਰਿਵਾਰ ਸਹਿਮ ਗਿਆ ਤੇ ਉਹਨਾਂ ਇਹ ਗੱਲ ਕਿਸੇ ਨੂੰ ਦੱਸੀ ਵੀ ਨਹੀਂ ਪ੍ਰੰਤੂ ਤਿੰਨ ਚਾਰ ਦਿਨ ਬਾਅਦ ਉਹ ਵਿਅਕਤੀ ਖੁਦ ਹੀ ਉਸ ਘਰ ਪਹੁੰਚਿਆ ਤੇ ਕਹਿਣ ਲੱਗਾ ਕਿ ਮੇਰਾ ਇੱਥੇ ਸਮਾਨ ਰਹਿ ਗਿਆ ਹੈ ਜਿਸ ਤੇ ਘਰ ਦੇ ਮੈਂਬਰਾਂ ਨੇ ਕਿਹਾ ਕਿ ਜੋ ਆਂਡਾ ਰੱਖ ਗਿਆ ਸੀ ਉਹ ਤੇਰਾ ਹੈ ਤਾਂ ਉਸਨੇ ਕਿਹਾ ਕਿ ਹਾਂ ਇਹ ਮੈਥੋਂ ਇੱਥੇ ਗਲਤੀ ਨਾਲ ਰਹਿ ਗਿਆ ਹੈ ਤੇ ਤੁਸੀਂ ਕਿਸੇ ਨੂੰ ਦੱਸਿਓ ਨਾ। ਘਰ ਵਾਲਿਆਂ ਨੇ ਇਹ ਸਾਰੀ ਗੱਲ ਪਿੰਡ ਦੀ ਪੰਚਾਇਤ ਅਤੇ ਮੋਹਤਵਰਾਂ ਨੂੰ ਦੱਸੀ ਤਾਂ ਪੰਚਾਇਤ ਨੇ ਸੰਬੰਧਿਤ ਵਿਅਕਤੀ ਨੂੰ 2-3 ਵਾਰ ਬੁਲਾਇਆ ਪ੍ਰੰਤੂ ਉਹ ਵਾਰ ਵਾਰ ਵੀ ਪੰਚਾਇਤ ਦੀ ਗੱਲ ਸੁਣਨ ਨਾ ਪਹੁੰਚਿਆ ਪਰ ਜਦੋਂ ਪੰਚਾਇਤ ਨੇ ਉਸ ਨੂੰ ਆਖਰੀ ਵਾਰ ਸੁਨੇਹਾ ਭੇਜਿਆ ਤਾਂ ਉਹ ਪੰਚਾਇਤ ਕੋਲ ਪਹੁੰਚਿਆ ਅਤੇ ਪੰਚਾਇਤ ਦੁਆਰਾ ਪੁੱਛੇ ਜਾਣ ਤੇ ਉਸਨੇ ਕਿਹਾ ਕਿ ਕਿ ਇਹ ਸਮਾਨ ਉਸ ਤੋਂ ਗਲਤੀ ਨਾਲ ਰੱਖਿਆ ਗਿਆ ਹੈ ਜਦੋਂ ਪੰਚਾਇਤ ਨੇ ਉਸ ਨੂੰ ਪੁੱਛਿਆ ਕਿ ਇਹ ਕੰਮ ਉਸਨੇ ਕਿਸ ਤੋਂ ਕਰਵਾਇਆ ਹੈ ਤਾਂ ਉਸ ਨੇ ਦੱਸਣ ਤੋਂ ਇਨਕਾਰ ਕੀਤਾ ਜਿਸ ਤੋਂ ਬਾਅਦ ਦੋਵੇਂ ਧਿਰਾਂ ਵਿੱਚ ਮਾਹੌਲ ਗਰਮ ਹੋ ਗਿਆ ਅਤੇ ਗੱਲ ਹੱਥੋਂ ਪਾਈ ਤੱਕ ਉੱਤਰ ਆਈ। ਸੂਤਰਾਂ ਮੁਤਾਬਿਕ ਇਸ ਗੱਲ ਦਾ ਮਸਲਾ ਅਜੇ ਤੱਕ ਹੱਲ ਨਹੀਂ ਹੋ ਸਕਿਆ ਤੇ ਇਹ ਮਾਮਲਾ ਪੁਲਿਸ ਤੱਕ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



