HOME ਵੱਖ-ਵੱਖ ਪਿੰਡਾਂ ਦੀਆਂ ਖਸਤਾ ਹਾਲ ਲਿੰਕ ਸੜਕਾਂ ਤੋਂ ਵਾਹਨ ਚਾਲਕ ਤੇ ਰਾਹਗੀਰ...

ਵੱਖ-ਵੱਖ ਪਿੰਡਾਂ ਦੀਆਂ ਖਸਤਾ ਹਾਲ ਲਿੰਕ ਸੜਕਾਂ ਤੋਂ ਵਾਹਨ ਚਾਲਕ ਤੇ ਰਾਹਗੀਰ ਹੋ ਰਹੇ ਪਰੇਸ਼ਾਨ

3
 ਨਵਾਂਸ਼ਹਿਰ /ਕਾਠਗੜ੍ਹ,   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਹਲਕਾ ਕਾਠਗੜ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਦੀਆਂ ਖਸਤਾ ਲਿੰਕ ਸੜਕਾਂ ਤੋਂ ਵਾਹਨ ਚਾਲਕ ਅਤੇ ਰਾਹਗੀਰ ਕਾਫੀ ਪਰੇਸ਼ਾਨੀ ਵਿੱਚੋਂ ਗੁਜਰ ਰਹੇ ਹਨ ਜਦਕਿ ਸੂਬੇ ਵਿੱਚ ਆਪ ਸਰਕਾਰ ਦੇ ਕਾਰਜਕਾਲ ਦਾ ਸਮਾਂ ਵੀ ਕਰੀਬ ਨੇੜੇ ਆਉਂਦਾ ਜਾ ਰਿਹਾ ਹੈ।ਪ੍ਰਾਪਤ  ਜਾਣਕਾਰੀ ਮੁਤਾਬਕ ਹਲਕੇ ਦੇ ਪਿੰਡ ਰਾਏਪੁਰ ਨੰਗਲ ਤੋਂ ਮੁੱਖ ਮੇਨ ਹਾਈਵੇ, ਬੇਲਾ ਤਾਜੋਵਾਲ, ਰੈਲ ਮਾਜਰਾ, ਜੀਓਵਾਲ- ਬਛੂਆਂ, ਭਰਥਲਾ ਬੇਟ ਤੋਂ ਮੰਡ ਖੇਤਰ, ਜਗਤੇਵਾਲ-ਭਰਥਲਾ, ਕਾਠਗੜ੍ਹ-ਜਗਤੇਵਾਲ, ਬਾਗੋਵਾਲ-ਜਗਤੇਵਾਲ, ਮਾਣੇਵਾਲ ਤੋਂ ਹਾਈਵੇ ਮਾਰਗ ਆਦਿ ਕਈ ਖਸਤਾ ਹਾਲ ਲਿੰਕ ਸੜਕਾਂ ਅਜਿਹੀਆਂ ਹਨ ਜੋ ਲੰਬੇ ਸਮੇਂ ਤੋਂ ਮੁਰੰਮਤ ਨੂੰ ਤਰਸ ਰਹੀਆਂ  ਹਨ। ਇਹਨਾਂ ਖਸਤਾਹਾਲ ਸੜਕਾਂ ਦਾ ਗਟਕਾ ਤੱਕ ਨਿਕਲ ਚੁੱਕਿਆ ਹੈ ਤੇ ਕਈ ਥਾਂ ਡੂੰਘੇ ਖੱਡੇ ਬਣੇ ਹੋਏ ਹਨ ਜਿਨਾਂ ‘ਤੇ ਚੱਲਣ ਵਾਲੇ ਵਾਹਨ ਚਾਲਕਾਂ ਨੂੰ ਜਿੱਥੇ ਹਾਦਸਿਆਂ ਦਾ ਡਰ ਰਹਿੰਦਾ ਹੈ ਉੱਥੇ ਹੀ ਉਹਨਾਂ ਦੇ ਵਾਹਨ ਵੀ ਖਸਤਾ ਹੋ ਰਹੇ ਹਨ। ਰਾਤ ਸਮੇਂ ਚੱਲਣ ਵਾਲੇ ਦੋਪਹੀਆ ਵਾਹਨ ਚਾਲਕਾਂ ਨੂੰ ਖੱਡਿਆਂ ਕਾਰਨ ਸੱਟਾਂ ਲੱਗਣ ਦਾ ਡਰ ਬਣਿਆ ਰਹਿੰਦਾ ਹੈ ਅਤੇ ਪੈਦਲ ਜਾਂਦੇ ਰਾਹਗੀਰ ਇਸ ਗੱਲੋਂ ਡਰਦੇ ਰਹਿੰਦੇ ਹਨ ਕਿ ਕਿਧਰੇ ਖੱਡਿਆਂ ਤੋਂ ਬਚਦੇ ਵਾਹਨ ਉਹਨਾਂ ਨੂੰ ਫੇਟ ਹੀ ਨਾ ਮਾਰ ਜਾਣ।  ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਸੂਬੇ ਵਿੱਚ ਆਪ ਸਰਕਾਰ ਦੇ ਪੰਜ ਸਾਲ ਪੂਰੇ ਹੋਣ ਵਾਲੇ ਹਨ ਲੇਕਿਨ ਅਜੇ ਤੱਕ ਵੀ ਖਸਤਾਹਾਲ ਸੜਕਾਂ ਦੀ ਰਿਪੇਅਰ ਨਹੀਂ ਹੋਈ। ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਸਰਕਾਰ ਤੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਖਸਤਾ ਹਾਲ ਸੜਕਾਂ ਦੀ ਮੁਰੰਮਤ ਨੂੰ ਪਹਿਲ ਦੇ ਅਧਾਰ ‘ਤੇ ਕਰਵਾਇਆ ਜਾਵੇ ਤਾਂ ਜੋ ਉਹ ਰੋਜ਼ਾਨਾ ਦੀ ਪਰੇਸ਼ਾਨੀ ਤੋਂ ਬਚ ਸਕਣ ਤੇ ਉਹਨਾਂ ਦਾ ਆਉਣਾ- ਜਾਣਾ ਸੌਖਾ ਹੋ ਸਕੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜਾਦੂ ਟੂਣੇ ਨਾਲ ਵੱਸ ਵਿੱਚ ਕਰਨ ਵਾਲਾ ਫਸਿਆ ਕੁੜੱਕੀ ‘ਚ ਪਤਾ ਲੱਗਣ ‘ਤੇ ਪਿੰਡ ਵਿੱਚ ਬਣਿਆਂ ਡਰ ਮਾਹੋਲ
Next articleप्रेस निमंत्रण – मैनुअल स्कैवेंजिंग करमियो पर लगातार संकट