ਮਰਾ ਹੋਇਆ ਮੁਰਦਾ

ਬੁੱਧ ਸਿੰਘ ਨੀਲੋੰ

(ਸਮਾਜ ਵੀਕਲੀ)

ਗੰਗਾ ‘ਚ ਤੈਰਦੀ ਹੋਈ ਇਕ ਲਾਸ਼ ਨੇ
ਦੂਸਰੀ ਨੂੰ ਪੁੱਛਿਆ?
ਓ ਤੂੰ ਵੀ ! ਤੂੰ ਕਦ ਮਰਿਆ?
ਮੁਰਦਾ ਕੁੱਝ ਗੰਭੀਰ ਹੋ ਕੇ ਬੋਲਿਆ
ਦੋਸਤ, ਜਿਉਂਦੇ ਹੀ ਕਦ ਸੀ ਆਪਾਂ?
ਬਹੁਤ ਪਹਿਲਾਂ ਹੀ ਮਰ ਚੁੱਕੇ ਸੀ ਆਪਾਂ!

ਜਦ ਚੁੱਪ ਚਾਪ ਦੇਖਦੇ ਰਹੇ ਨਜ਼ਾਰਾ
ਜਦ ਕੋਈ ਹੱਕ ਲੁੱਟ ਰਿਹਾ ਸੀ ਹਮਾਰਾ
ਕਦ ਬੋਲੇ ਸੀ, ਕਦ ਉਠੇ ਸੀ ਅਧਿਕਾਰਾਂ ਦੇ ਲਈ ਆਪਾਂ ?
ਦੋਸਤ, ਜਿਉਂਦੇ ਹੀ ਕਦ ਸੀ ਆਪਾਂ?

ਜਦ ਜਰੂਰਤ ਸੀ ਦੇਸ਼ ਨੂੰ,
ਸਕੂਲ, ਹਸਪਤਾਲ ਤੇ ਕੰਮ ਦੀ
ਅਸੀਂ ਗੱਲਾਂ ਕਰਦੇ ਰਹੇ ਮੰਦਰ, ਮਸਜਿਦ ਤੇ ਪਾਕਿਸਤਾਨ ਦੀਆਂ
ਜਾਤ ਪਾਤ ਅਤੇ ਧਰਮ ਦੇ ਨਸ਼ੇ ਵਿੱਚ
ਚੂਰ ਸੀ ਆਪਾਂ!
ਦੋਸਤ, ਜਿਉਂਦੇ ਹੀ ਕਦ ਸੀ ਆਪਾਂ?

ਕਿਸਾਨ ਮਜ਼ਦੂਰ ਸੜਕਾਂ ਉਤੇ ਸੀ
ਆਪਣੀ ਹੋਂਦ ਲਈ ਲੜ ਰਿਹਾ ਸੀ
ਜਦ ਦੇਸ਼ ਦੀਆਂ ਸੰਸਥਾਵਾਂ ਕੌਡੀਆਂ ਦੇ ਭਾਅ ਵਿਕ ਰਹੀਆਂ ਸੀ
ਹੋ ਰਿਹਾ ਸੀ ਜੁਲਮ ਬੁੱਧੀਜੀਵੀਆਂ ਉੱਤੇ,
ਕਿਸੇ ਖੂੰਜੇ ਵਿਚ ਬੈਠੇ ਹੱਸ ਰਹੇ ਸੀ ਆਪਾਂ,
ਦੋਸਤ, ਜਿਉਂਦੇ ਹੀ ਕਦ ਸੀ ਆਪਾਂ?

ਜਦੋਂ ਬੇਰੁਜ਼ਗਾਰ ਕੰਮ ਲਈ ਭਟਕ ਰਿਹਾ ਸੀ,
ਜਦ ਮਰੀਜ਼ ਹਸਪਤਾਲਾਂ ਦੇ ਵਿਚਕਾਰ ਲਟਕ ਰਿਹਾ ਸੀ,
ਜਦ ਕੁੱਟ ਜਾ ਰਹੇ ਸੀ ਵਿਦਿਆਰਥੀ
ਲਗਾ ਕੇ ਝੂਠੇ ਦੇਸ਼ ਧਰੋਹ ਦੇ ਜੁਰਮ ‘ਚ
ਦੋਸਤ, ਜਿਉਂਦੇ ਹੀ ਕਦ ਸੀ ਆਪਾਂ?

ਜਿਉਂਦੇ ਹੋਣ ਦਾ ਇਕ ਨਾਟਕ ਸੀ
ਕਿੰਨੇ ਸਮੇਂ ਤੋਂ ਨਿਗਲ ਰਹੇ ਸੀ ਨਫਰਤ
ਦਾ ਜ਼ਹਿਰ ਆਪਾਂ,
ਦੋਸਤ, ਜਿਉਂਦੇ ਹੀ ਕਦ ਸੀ ਆਪਾਂ?

ਕਦੇ ਤਾਲੀਮ,ਕਦੇ ਥਾਲੀ ਤੇ ਕਦੇ ਦੀਵੇ ਜਗਾ ਰਹੇ ਸੀ,
ਐਸੇ ਨਾਟਕਾਂ ਦੇ ਨਾਲ ਕਰੋਨਾ ਭਜਾ ਰਹੇ ਸੀ,
ਜਦ ਲੈਣੀ ਸੀ, ਦਵਾਈ
ਤਾਂ ਗਊ ਮੂਤ ਪੀ ਰਹੇ ਸੀ
ਜਦ ਇਕਾਂਤ ਵਿਚ ਰਹਿਣਾ ਸੀ
ਉਦੋਂ ਰੈਲੀਆਂ ਵਿੱਚ ਜਾ ਰਹੇ ਆਪਾਂ
ਦੋਸਤ, ਜਿਉਂਦੇ ਹੀ ਕਦ ਸੀ ਆਪਾਂ?

ਜਦ ਇੱਜਤ ਲੁੱਟਣ ਵਾਲੇ ਲੁੱਟ ਰਿਹਾ ਸੀ,
ਪੀੜਤਾਂ ਉੱਤੇ ਮੁਕੱਦਮੇ ਹੋ ਰਹੇ ਸੀ,
ਜਦ ਬਲਾਤਕਾਰੀਆਂ ਦੇ ਸਮਰਥਨ ‘ਚ
ਜਲੂਸਾਂ ਉੱਤੇ ਚੁੱਪ ਬੈਠੇ ਰਹੇ ਆਪਾਂ
ਦੋਸਤ, ਜਿਉਂਦੇ ਹੀ ਕਦ ਸੀ ਆਪਾਂ?
ਬਸ ਫਰਕ ਸਿਰਫ ਏਨਾ ਹੀ ਹੈ
ਹੁਣ ਰੁਕੇ ਆ,
ਉਦੋਂ ਚੱਲ ਰਹੇ ਸੀ ਸਾਹ
ਆਪਾਂ ਜਿਉਂਦੇ ਹੀ ਮੁਰਦਾ ਸੀ
ਅਜ ਮਰੇ ਹੋਏ ਮੁਰਦੇ ਆ ਆਪਾਂ!
ਦੋਸਤ, ਜਿਉਂਦੇ ਹੀ ਕਦ ਸੀ ਆਪਾਂ ?
ਜਿਹੜੇ ਖੁਦ ਨੂੰ ਜਿਉਂਦਾ ਕਹਿ ਰਹੇ
ਉਹ ਵੀ ਮੁਰਦਾ ਨੇ
ਜਿਹੜੇ ਮਰਨ ਤੋਂ ਬਾਅਦ ਆਪਣੇ ਲਈ ਸਵਰਗ ਲਈ
ਬ੍ਰਾਹਮਣ ਤੋਂ ਲਿਖਾ ਰਹੇ ਨੇ ਪਟਾ
ਡਾਕਟਰ, ਇੰਜੀਨੀਅਰ, ਵਕੀਲ, ਅਧਿਕਾਰੀ ਪ੍ਰੋਫੈਸਰ ਖੁਦ ਨੂੰ ਕਹਿ ਰਹੇ ਨੇ, ਮੁਰਦੇ ਹਨ
ਜਿਉਂਦੇ ਹੋਣ ਦਾ ਕਰ ਰਹੇ ਨੇ ਡਰਾਮਾ !
ਜਿਉਂਦੇ ਹੋ ਕੇ ਵੀ ਮੁਰਦਾ ਸੀ ਆਪਾਂ
ਆਪਾਂ ਵੀ ਮੁਰਦਾ ਸੀ
ਬਸ ਅਜ ਹੀ ਮਰੇ ਆਂ

ਅਨੁਵਾਦ: ਬੁੱਧ ਸਿੰਘ ਨੀਲੋਂ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭੁਪਾਲ ਚ ਹੋਣ ਵਾਲੇ ਰਾਸ਼ਟਰੀ ਪੱਧਰ ਦੇ ਸੰਮੇਲਨ ਲਈ ਪੰਜਾਬ ਤੋਂ ਕਹਾਣੀਕਾਰਾਂ ਦਾ ਜੱਥਾ ਰਵਾਨਾ*
Next articleਸ਼ੁਭ ਸਵੇਰ ਦੋਸਤੋ,