ਭੁਪਾਲ ਚ ਹੋਣ ਵਾਲੇ ਰਾਸ਼ਟਰੀ ਪੱਧਰ ਦੇ ਸੰਮੇਲਨ ਲਈ ਪੰਜਾਬ ਤੋਂ ਕਹਾਣੀਕਾਰਾਂ ਦਾ ਜੱਥਾ ਰਵਾਨਾ*

ਬਰੇਟਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) : ਲਘੂਕਥਾ ਸੋਧ ਕੇਂਦਰ ਸੰਮਿਤੀ ਭੁਪਾਲ ਵਲੋਂ 18 ਜੂਨ ਨੂੰ ਕਰਵਾਏ ਜਾ ਰਹੇ ਸਲਾਨਾ ਅਖਿਲ ਭਾਰਤੀਯ ਲਘੂਕਥਾ ਸੰਮੇਲਨ ਚ ਹਿੱਸਾ ਲੈਣ ਲਈ ਪੰਜਾਬ ਤੋਂ ਕਹਾਣੀਕਾਰ ਅਤੇ ਲੇਖਕਾਂ ਦਾ ਇੱਕ ਸਮੂਹ ਰਵਾਨਾ ਹੋਇਆ।
ਰਵਿੰਦਰਨਾਥ ਟੈਗੋਰ ਵਿਸ਼ਵਵਿਦਿਆਲਿਆ ਅਤੇ ਵਨਮਾਲੀ ਸਿਰਜਨ ਪੀਠ ਭੁਪਾਲ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸਲਾਨਾ ਉਤਸ਼ਵ ਵਿੱਚ ਦੇਸ਼-ਵਿਦੇਸ਼ ਦੇ ਮਿੰਨੀ ਕਹਾਣੀ ਲੇਖਕ ਅਤੇ ਹੋਰ ਲੇਖਕ ਹਿੱਸਾ ਲੈ ਰਹੇ ਹਨ। ਇਸ ਉਤਸਵ ਵਿੱਚ ਸਾਮਿਲ ਹੋਣ ਜਾ ਰਹੇ ਪੰਜਾਬ ਦੇ ਮਿੰਨੀ ਕਹਾਣੀ ਲੇਖਕ ਜਗਦੀਸ਼ ਰਾਏ ਕੁਲਰੀਆਂ, ਦਰਸ਼ਨ ਸਿੰਘ ਬਰੇਟਾ, ਮਹਿੰਦਰ ਪਾਲ ਬਰੇਟਾ, ਪਰਮਜੀਤ ਕੌਰ, ਗੁਰਪ੍ਰੀਤ ਕੌਰ, ਗੁਰਸੇਵਕ ਰੋੜਕੀ ਅਤੇ ਬੀਰ ਇੰਦਰ ਸਿੰਘ ਬਨਭੌਰੀ ਨੇ ਦੱਸਿਆ ਕਿ ਡਾਕਟਰ ਸ਼ਿਆਮ ਸੁੰਦਰ ਦੀਪਤੀ ਦੀ ਅਗਵਾਈ ਵਿੱਚ ਪੰਜਾਬ ਤੋਂ ਇਹ ਮਿੰਨੀ ਕਹਾਣੀ ਲੇਖਕ ਮੰਚ ਦੇ ਮੈਂਬਰ ਇਸ ਸੰਮੇਲਨ ਦਾ ਹਿੱਸਾ ਬਣ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸੰਮੇਲਨ ਦੌਰਾਨ ਮਿੰਨੀ ਕਹਾਣੀਆਂ ਦੇ ਭਵਿੱਖ ਅਤੇ ਮੌਜੂਦਾ ਲੇਖਣੀ ਉੱਤੇ ਵਿਚਾਰ ਚਰਚਾ ਸਮੇਤ ਇਸ ਖੇਤਰ ਚ ਆਪੋ-ਆਪਣੇ ਅਨੁਭਵ ਹੋਰਨਾਂ ਲੇਖਕਾਂ ਨਾਲ ਸਾਂਝੇ ਕੀਤੇ ਜਾਣਗੇ। ਦੇਸ਼-ਵਿਦੇਸ਼ ਵਿੱਚ ਆਪੋ-ਆਪਣੀਆਂ ਭਾਸ਼ਾਵਾਂ ਵਿੱਚ ਇੱਕ ਮੰਚ ਉੱਤੇ ਆਪਣੀਆਂ ਲਿਖਤਾਂ ਪੜ੍ਹਨ ਦਾ ਇਹ ਇੱਕ ਵੱਡਾ ਮੰਚ ਹੈ। ਉਨ੍ਹਾਂ ਦੱਸਿਆ ਕਿ ਇਸ ਰਾਸ਼ਟਰੀ ਪੱਧਰ ਦੇ ਮੰਚ ਉੱਤੇ ਪੰਜਾਬ ਤੋਂ ਪ੍ਰਸਿੱਧ ਲੇਖਕ ਡਾਕਟਰ ਸ਼ਿਆਮ ਸੁੰਦਰ ਦੀਪਤੀ ਨੂੰ ਵਿਸੇਸ਼ ਤੌਰ ਉੱਤੇ ਸਨਮਾਨਿਤ ਕੀਤਾ ਜਾਵੇਗਾ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -313
Next articleਮਰਾ ਹੋਇਆ ਮੁਰਦਾ