ਡੀ.ਡੀ.ਪੀ.ਉ. ਬਲਜਿੰਦਰ ਸਿੰਘ ਅਤੇ ਪ੍ਰਾਜੈਕਟ ਕੋਆਰਡੀਨੇਟਰ ਐੱਮ.ਐੱਸ. ਕੰਗ ਵੱਲੋਂ ਮਲਕਪੁਰ ਪੰਚਾਇਤ ਦੀ ਵਿਸ਼ੇਸ਼ ਸ਼ਲਾਘਾ

ਗੁਰਬਿੰਦਰ ਸਿੰਘ ਰੋਮੀ , ਘਨੌਲੀ (ਸਮਾਜ ਵੀਕਲੀ): ਨੇੜਲਾ ਪਿੰਡ ਮਲਕਪੁਰ ਆਪਣੀ ਨੋਜਵਾਨ ਸਰਪੰਚ ਕੁਲਵਿੰਦਰ ਕੌਰ ਦੀ ਅਗਵਾਈ ਵਿੱਚ ਪੰਚਾਇਤਾਂ ਵੱਲੋਂ ਕੀਤੇ ਸ਼ਲਾਘਾਯੋਗ ਤੇ ਨਿਵੇਕਲੇ ਕਾਰਜਾਂ ਕਾਰਨ ਅਕਸਰ ਸੁਰਖੀਆਂ ਵਿੱਚ ਰਹਿੰਦਾ ਹੈ। ਇਸੇ ਦੇ ਚਲਦਿਆਂ ਸਰਪੰਚ ਸਾਹਿਬਾ ਦੇ ਪਤੀ ਪਰਮਜੀਤ ਸਿੰਘ ਦੀ ਰਹਿਨੁਮਾਈ ਵਿੱਚ ਚਾਰ ਦਿਨਾਂ ਤੋਂ ਚੱਲ ਰਹੇ ਫੁੱਟਬਾਲ ਟੂਰਨਾਮੈਂਟ ਵਿੱਚ ਉਚੇਚੇ ਤੌਰ ‘ਤੇ ਸ਼ਿਰਕਤ ਕਰਨ ਪਹੁੰਚੇ ਡੀ.ਡੀ.ਪੀ.ਉ. ਬਲਜਿੰਦਰ ਸਿੰਘ ਗਰੇਵਾਲ ਤੇ ਪ੍ਰਾਜੈਕਟ ਕੋਆਰਡੀਨੇਟਰ ਐੱਮ.ਐੱਸ. ਕੰਗ ਨੇ ਟੂਰਨਾਮੈਂਟ ਦਾ ਸੁੱਚਜਾ ਪ੍ਰਬੰਧ ਤੇ ਪਿੰਡ ਦਾ ਬਹੁਪੱਖੀ ਵਿਕਾਸ ਵੇਖ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ ਅਤੇ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿੱਚ ਵੀ ਇੱਥੇ ਹੋਣ ਵਾਲ਼ੇ ਕੰਮਾਂ ਲਈ ਹਰ ਤਰ੍ਹਾਂ ਦਾ ਬਣਦਾ ਸਹਿਯੋਗ ਪਹਿਲ ਦੇ ਆਧਾਰ ‘ਤੇ ਦਿੱਤਾ ਜਾਵੇਗਾ। ਇਸ ਮੌਕੇ ਦੋਵੇਂ ਸਤਿਕਾਰਤ ਸ਼ਖਸੀਅਤਾਂ ਦਾ ਮੋਹਤਬਰ ਸੱਜਣਾਂ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।

 

Previous articleਡਕੌੰਦਾ ਜਥੇਬੰਦੀ 15 ਫਰਵਰੀ ਨੂੰ ਪੂਰੇ ਪੰਜਾਬ ਵਿੱਚੋਂ ਬੰਦੀ ਸਿੰਘਾਂ ਦੀ ਰਿਹਾਈ ਮੋਰਚੇ ਦੇ ਸਮਰਥਨ ਲਈ ਵੱਡਾ ਕਾਫਲਾ ਲੈਕੇ ਸ਼ਾਮਿਲ ਹੋਵੇਗੀ. ਬੂਟਾ ਸਿੰਘ ਬੁਰਜਗਿੱਲ
Next articleUS teen girls experiencing record-high levels of sadness: CDC