ਕੈਪਸ਼ਨ-ਨਗਰ ਕੌਂਸਲ ਦੀਆਂ ਚੋਣਾਂ ਵਾਸਤੇ ਕਾਂਗਰਸ ਪਾਰਟੀ ਵੱਲੋਂ ਐਲਾਨੇ ਉਮੀਦਵਾਰ

(ਸਮਾਜ ਵੀਕਲੀ): ਭਾਰਤ ਵਿੱਚ ਚੱਲ ਰਿਹਾ ਕਿਸਾਨ ਅੰਦੋਲਨ ਹੁਣ ਜਨ ਅੰਦੋਲਨ ਵਿਚ ਤਬਦੀਲ ਹੋ ਚੁੱਕਾ ਹੈ ਇਸ ਸੰਘਰਸ਼ੀ ਘੋਲ ਉਪਰ ਜਿੱਥੇ ਸੰਸਾਰ ਪੱਧਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਉੱਥੇ ਮੁਲਕ ਤੋਂ ਬਾਹਰ ਬੈਠੇ ਨਾਗਰਿਕ ਆਪਣਾ ਫਰਜ਼ ਸਮਝਦੇ ਹੋਏ ਇਸ ਅੰਦੋਲਨ ਵਿਚ ਆਪਣਾ ਵੱਧ ਚੜ੍ਹ ਕੇ ਹਿੱਸਾ ਪਾ ਰਹੇ ਹਨ। ਜੇਕਰ ਗੀਤਕਾਰ, ਗਾਇਕਾਂ ਜਾਂ ਕਲਮਕਾਰਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਇਸ ਅੰਦੋਲਨ ਵਿਚ ਫ਼ਖਰਯੋਗ ਯੋਗਦਾਨ ਰਿਹਾ ਹੈ।

ਇਸ ਸੰਘਰਸ਼ ਅਤੇ ਗਾਇਕਾਂ ਬਾਰੇ ਗੱਲਬਾਤ ਕਰਦਿਆਂ ਸ਼ਾਇਰ ਕੁਲਦੀਪ ਸਿੰਘ ਬੰਗੀ ਨੇ ਦੱਸਿਆ ਕਿ ਮਾਂ ਬੋਲੀ ਦੇ ਸੱਚੇ ਸੇਵਕ ਸਰਦਾਰ ਜਸਪਾਲ ਸੂਸ ਬਗਾਨੇ ਮੁਲਕ ਵਿੱਚ ਰਹਿ ਕੇ ਵੀ ਇਸ ਅੰਦੋਲਨ ਪ੍ਰਤੀ ਆਪਣਾ ਫਰਜ਼ ਸਮਝਦੇ ਹੋਏ ਇੱਕ ਵੱਡੇ ਬੈਨਰ ਦਾ ਗੀਤ ਐੱਸ.ਮਾਨ ਦੀ ਪੇਸ਼ਕਸ਼ ਹੇਠ ਲੈ ਕੇ ਹਾਜ਼ਰ ਹੋਏ ਹਨ ‘ ਇਹ ਸਿਰ ਝੁਕਣਾ ਨਹੀਂ’ ਗੀਤ ਜਿਸ ਨੂੰ ‘ਗਾਇਕ ਨਿਰਮਲ ਸਿੱਧੂ, ਲਾਹਿੰਬਰ ਹੁਸੈਨਪੁਰੀ ,ਹਸਨ ਮਾਣਕ ,ਸਰਦਾਰ ਅਲੀ ਦੀਆਂ ਖੂਬਸੂਰਤ ਆਵਾਜ਼ਾਂ ਵਿੱਚ ਗਾਇਆ ਗਿਆ ਹੈ ,ਕੰਪੋਜ ਅਤੇ ਲਿਖਿਆ ਸਰਦਾਰ ਜਸਪਾਲ ਸਿੰਘ ਹੁਰਾਂ ਨੇ ਹੈ ਤੇ ਇਸ ਗੀਤ ਦਾ ਫ਼ਿਲਮਅੰਕਣ ਧੀਰ ਅਤੇ ਮਨੋਜ ਸ਼ਰਮਾ ਵੱਲੋਂ ਬੜੇ ਵਧੀਆ ਢੰਗ ਨਾਲ ਕੀਤਾ ਗਿਆ ਹੈ ਅੱਜਕਲ੍ਹ ਖ਼ੂਬ ਚਰਚਾ ਵਿੱਚ ਚੱਲ ਰਿਹਾ ਹੈ। ਇਸ ਗੀਤ ਨੂੰ ਸੰਘਰਸ਼ੀ ਲੋਕਾਂ ਵੱਲੋਂ ਬੜੇ ਵੱਡੇ ਪੱਧਰ ਤੇ ਸਰਾਹਿਆ ਜਾ ਰਿਹਾ ਹੈ ।ਸੰਪਰਕ ਕਰਨ ਤੇ ਜਸਪਾਲ ਸੂਸ ਹੋਰਾਂ ਨੇ ਆਪਣੇ ਫਰਜ਼ ਨੂੰ ਨਿਭਾਉਣ ਤੇ ਗੀਤ ਬਾਬਤ ਗੱਲ ਕਰਦਿਆਂ ਆਪਣੀ ਤਸੱਲੀ ਦਾ ਪ੍ਰਗਟਾਵਾ ਕੀਤਾ।

Previous articleRabri Devi’s security personnel allegedly manhandled by police outside her residence
Next articleਖੇਤਾਂ ਦੇ ਪੁੱਤ,ਚੜ ਟਰੈਕਟਰ, ਕਰਨ ਪਰੇਡਾਂ : ਪਵਨ ਪਰਵਾਸੀ ਜਰਮਨ