ਪੇਪਰਾਂ ਦੇ ਦਿਨ

ਹਰਪ੍ਰੀਤ ਪੱਤੋ

(ਸਮਾਜ ਵੀਕਲੀ)

ਪੇਪਰਾਂ ਦੇ ਦਿਨ ਗਏ ਆ ਬੱਚਿਓ,
ਕਰਿਓ ਪੜ੍ਹਾਈ ਚਿੱਤ ਲਾ ਬੱਚਿਓ।
ਪਤੰਗ ਵੀ ਚੜਾਈ ਕਰੀ ਮੌਜ ਮਸਤੀ,
ਮਹਿੰਗੀ ਹੈ ਪੜ੍ਹਾਈ ਨਾ ਹੈ ਇਹ ਸਸਤੀ।
ਲਿਉ ਨਾ ਸਮੇਂ ਨੂੰ ਗਵਾ ਬੱਚਿਓ,
ਪੇਪਰਾਂ ਦੇ ਦਿਨ ਗਏ ਆ ਬੱਚਿਓ।
ਕਰਿਓ ਪੜ੍ਹਾਈ ਚਿੱਤ………
ਗਿਆਨ ਨਾਲ ਹਨੇਰਾ ਹੈ ਦੂਰ ਕਰੀਦਾ,
ਵਹਿਮਾਂ ਭਰਮਾਂ ਤੋਂ ਫੇਰ ਨਹੀਂਓ ਡਰੀਦਾ।
ਵਿਗਿਆਨ ਦਾ ਜੁੱਗ ਹੈ ਆਹ ਬੱਚਿਓ,
ਪੇਪਰਾਂ ਦੇ ਦਿਨ ਗਏ ਆ ਬੱਚਿਓ।
ਕਰਿਓ ਪੜ੍ਹਾਈ ਚਿੱਤ……
ਮਨੁੱਖ ਦੀ ਪਛਾਣ ਗੁਣ ਹੀ ਕਰਾਉਂਦਾ ਹੈ,
ਹਰ ਥਾਂ ਤੇ ਬੱਚਿਓ ਉਹ ਮਾਣ ਪਾਉਂਦਾ ਹੈ।
ਕੰਨ ਵਿੱਚ ਗੱਲ ਲਿਓ ਪਾ ਬੱਚਿਓ,
ਪੇਪਰਾਂ ਦੇ ਦਿਨ ਗਏ ਆ ਬੱਚਿਓ।
ਕਰਿਓ ਪੜ੍ਹਾਈ ਚਿੱਤ……..
ਸਿਆਣੇ ਬੱਚੇ ਸਮੇਂ ਦਾ ਖਿਆਲ ਰੱਖਦੇ,
ਆਗਿਆਕਾਰੀ ਹੁੰਦੇ ਨੇ ਉਹ ਸਭ ਦੇ।
ਮੰਜ਼ਿਲਾਂ ਤੇ ਬੈਠਦੇ ਨੇ ਜਾ ਬੱਚਿਓ,
ਪੇਪਰਾਂ ਦੇ ਦਿਨ ਗਏ ਆ ਬੱਚਿਓ।
ਕਰਿਓ ਪੜ੍ਹਾਈ ਚਿੱਤ………
ਖੇਡਣ ਵੇਲ਼ੇ ਰੱਜ ਰੱਜ ਖੇਡ ਲਈਦਾ ,
ਚਿੱਤ ਨਾ ਚਰਾਈਏ ਜਦ ਪੜ੍ਹਣ ਬਹੀਦਾ।
ਪੱਤੋ, ਰਿਹਾ ਗੱਲ ਸਮਝਾ ਬੱਚਿਓ,
ਪੇਪਰਾਂ ਦੇ ਦਿਨ ਗਏ ਆ ਬੱਚਿਓ।
ਕਰਿਓ ਪੜ੍ਹਾਈ ਚਿੱਤ ਲਾ ਬੱਚਿਓ।

ਹਰਪ੍ਰੀਤ ਪੱਤੋ

ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

 

Previous articleਏਹੁ ਹਮਾਰਾ ਜੀਵਣਾ ਹੈ -202
Next articleਖੇਡ ਮੇਲਾ ਪਿੰਡ ਪੂਨੀਆਂ ਦਾ 22ਅਤੇ 23 ਫਰਵਰੀ ਤੋਂ ਸ਼ੁਰੂ