HOME ਡੀਏਵੀ ਸਕੂਲ ਦੇ ਖੇਡ ਮੈਦਾਨ ਦੀ ਜਾਲ ਨਾਲ ਕਰਵਾਈ ਬਾਊਂਡਰੀ...

ਡੀਏਵੀ ਸਕੂਲ ਦੇ ਖੇਡ ਮੈਦਾਨ ਦੀ ਜਾਲ ਨਾਲ ਕਰਵਾਈ ਬਾਊਂਡਰੀ ਦੀ ਸੇਵਾ

1

ਬੱਚਿਆਂ ਨੂੰ  ਖੇਡਣ ਵਿੱਚ ਆਉਂਦੀ ਸੀ ਵੱਡੀ ਮੁਸ਼ਕਿਲ: ਸਾਂਈ ਕਾਲੇਸ਼ਾਹ  

ਨਵਾਂਸ਼ਹਿਰ /ਕਾਠਗੜ੍ਹ,  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )   ਡੀ ਏ ਵੀ  ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ  ਦੀ ਸੜਕ ਵਾਲੇ ਪਾਸੇ ਬਾਉਂਡਰੀ ਨਾ ਹੋਣ ਕਰਕੇ ਖੇਡ ਮੈਦਾਨ ਜਿੱਥੇ ਲੋਕਾਂ ਲਈ ਆਮ ਰਸਤਾ ਬਣਿਆ ਹੋਇਆ ਸੀ ਉੱਥੇ ਹੀ ਇਸ ਖੇਡ ਮੈਦਾਨ ਵਿੱਚ ਬੇਸਹਾਰਾ ਪਸ਼ੂ ਘੁੰਮਦੇ ਰਹਿੰਦੇ ਸਨ ਜਦ ਕਿ ਕੁਝ ਲੋਕ ਇੱਥੇ ਗੱਡੀਆਂ ਲੈ ਕੇ ਵੀ ਘੁੰਮਦੇ ਰਹਿੰਦੇ ਸਨ ਜਿਸ ਕਰਕੇ  ਇੱਥੇ ਵਿਦਿਆਰਥੀਆਂ ਨੂੰ ਖੇਡਣ ਸਮੇਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ।ਪਰ ਸਕੂਲ ਦੇ ਪ੍ਰਬੰਧਕਾਂ ਕੋਲ ਫੰਡ ਵਗੈਰਾ ਨਹੀਂ ਸੀ।ਜਿਸ ਨਾਲ ਉਹੋ ਖੇਡ ਗਰਾਊਂਡ ਦੁਆਲੇ ਚਾਰ ਦੀਵਾਰੀ ਜਾ ਤਾਰਾਂ ਦਾ ਜਾਲ ਲਗਵਾ ਸਕਦੇ ਪਰ ਇੱਥੇ ਜਾਲ ਲਗਵਾਉਣ ਦੀ ਸੇਵਾ ਮੌਜੂਦਾ ਸਰਪੰਚ ਰਿਸ਼ੂ ਬਾਲਾ ਦੇ ਘਰਵਾਲੇ ਉੱਘੇ ਸਮਾਜ ਸੇਵੀ ਅਤੇ ਸੇਵਾਦਾਰ ਸਾਂਈ ਕਾਲੇਸ਼ਾਹ ਜੀ ਡੇਰਾ ਟਿੱਬੀ ਸਾਹਿਬ ਕਾਠਗੜ੍ਹ ਵਾਲਿਆਂ ਵਲੋਂ ਕਰਵਾਈ ਗਈ ਹੈ। ਜਿਸ ਇਲਾਕੇ ਲੋਕਾਂ, ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਸੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੰਛੀਆਂ ਦੀ ਬੇਘਰੀ ਅਤੇ ਸਾਡੀ ਨਕਲੀ ਹਮਦਰਦੀ: ਰੁੱਖ ਲਗਾਓ, ਕੁਦਰਤ ਬਚਾਓ
Next articleTumbler Ridge Mass Shooting: Healing starts with resolve, and prevention is part of respect for those grieving