, ਮਰੀ ਮਾਂ ਨੂੰ ਧੀ ਦਾ ਖ਼ਤ ,,

 ,, ਲਵਪ੍ਰੀਤ ਸਿੰਘ ਸੋਹਣੇਵਾਲਾ

(ਸਮਾਜ ਵੀਕਲੀ)

ਬਿਨ ਤੇਰੇ ਮਾਂ ਕੁਝ ਨਹੀਂ ਚੰਗਾ ,
ਲੰਘਿਆਂ ਬਚਪਨ ਔਖਾ ਸੀ ,
ਕਿੰਨਾ ਕੁਝ ਸੀ ਤੈਥੋਂ ਸਿੱਖਣਾਂ ,
ਮਿਲਿਆ ਨਾ ਪਰ ਮੌਕਾ ਸੀ ,
ਮੇਰੇ ਪਾਪਾ ਬਹੁਤ ਹੀ ਰੋਏ ਸੀ ,
ਜਦ ਲਾਸ਼ ਤੇਰੀ ਘਰ ਆਈ ਸੀ ,
ਮੈਂ ਸੀ ਗੀ ਛੇਆਂ ਵਰਿਆਂ ਦੀ ,
ਤੇ ਗੁੱਤ ਤੇ ਰੀਬਨ ਪਾਈ ਸੀ ,
ਬਿਨ ਤੇਰੇ ਮੈਂ ਚੜੀ ਜਵਾਨੀ ,
ਹੰਝੂ ਪਲਕਾਂ ਦੱਬ ਲੇ ਸੀ ,
ਮੈਂ ਤੇ ਪਾਪਾ ਸਬਰ ਸੀ ਕੀਤੇ ,
ਅੱਕ ਹਿਜਰ ਦੇ ਚੱਬ ਲੇ ਸੀ ,
ਸੁਪਨੇ ਵਿੱਚ ਤੂੰ ਆਵੀਂ ਮਾਂ ,
ਮੈਂ ਗੱਲਾਂ ਕੁੱਝ ਕੁ ਦੱਸਾਂਗੀ  ,
ਦਿਲ ਵਿੱਚ ਸਾਰੇ ਦੁੱਖ ਛੁਪਾਕੇ ,
ਉੱਤੋਂ ਉੱਤੋਂ ਹੱਸਾਂਗੀ ,
 ,, ਲਵਪ੍ਰੀਤ ਸਿੰਘ ਸੋਹਣੇਵਾਲਾ ,,
     ਮੁਕਤਸਰ ਸਾਹਿਬ ,,

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਗਵਿੰਦਰ ਸਿੰਘ ਬਣੇ ਸਹਿਕਾਰੀ ਸਭਾ ਕੋਠੇ ਵੜਿੰਗ ਦੇ ਪ੍ਰਧਾਨ 
Next articleਵਕ਼ਤ, ਭਰੋਸਾ ਤੇ ਇੱਜ਼ਤ