(ਸਮਾਜ ਵੀਕਲੀ)
ਸਾਨੂੰ ਸਾਡੀ ਦੁਨੀਆ ਚੰਗੀ ਤੈਨੂੰ ਤੇਰਾ ਸੰਸਾਰ ਮੁਬਾਰਕ
ਸਾਨੂੰ ਸਾਡਾ ਸਾਈਕਲ ਚੰਗਾ ਤੈਨੂੰ ਤੇਰੀ ਕਾਰ ਮੁਬਾਰਕ
ਮਿਹਨਤਕਸ਼ ਲੋਕਾਂ ਦੀ ਮਿਹਨਤ ਚੰਗੀ ਤੈਨੂੰ ਤੇਰਾ ਵਪਾਰ ਮੁਬਾਰਕ
ਜਿੱਤ ਮੁਬਾਰਕ ਤੈਨੂੰ ਸੱਜਣਾ ਸਾਨੂੰ ਸਾਡੀ ਹਾਰ ਮੁਬਾਰਕ
ਖੁਸ਼ਬੂ ਮੁਬਾਰਕ ਤੈਨੂੰ ਸਾਰੀ ਸਾਨੂੰ ਸਾਡੇ ਖਾਰ ਮੁਬਾਰਕ
ਜਿੱਤ ਮੁਬਾਰਕ ਤੈਨੂੰ ਸੱਜਣਾ ਸਾਨੂੰ ਸਾਡੀ ਹਾਰ ਮੁਬਾਰਕ
ਪੁੱਤਰਾਂ ਦੇ ਨਾਵੇਂ ਨਾ ਕਰਿਓ ਧੀਆਂ ਦਾ ਤਿਉਹਾਰ ਮੁਬਾਰਕ
ਲੋਹੜੀ ਦਾ ਤਿਉਹਾਰ ਮੁਬਾਰਕ, ਮਾਘੀ ਦਾ ਤਿਉਹਾਰ ਮੁਬਾਰਕ
ਸਾਨੂੰ ਸਾਡਾ ਭੈਰਵੀ ਚੰਗਾ, ਤੈਨੂੰ ਤੇਰਾ ਮਲਹਾਰ ਮੁਬਾਰਕ
ਧੀਆਂ ਦਾ ਤਿਉਹਾਰ ਤੈਨੂੰ ਵੀ ਮੁਬਾਰਕ ਸਾਨੂੰ ਵੀ ਮੁਬਾਰਕ
ਸਵਰਨ ਕਵਿਤਾ ਨੂੰ ਕਵਿਤਾ ਚੰਗੀ, ਤੈਨੂੰ ਤੇਰਾ ਚਿੱਤਰਹਾਰ ਮੁਬਾਰਕ
ਸਵਰਨ ਕਵਿਤਾ