ਧੀ

ਧੰਨਾ ਧਾਲੀਵਾਲ਼

(ਸਮਾਜ ਵੀਕਲੀ)

ਸਥਾਈ:-
ਮੈਨੂੰ ਗੁੱਡੀਆਂ ਪਟੋਲੇ ਚੇਤੇ ਆ ਗਏ
ਨਾਲ਼ੇ ਬਚਪਨ ਵੇਲੇ ਦਾ ਪਿਆਰ ਅੰਮੀਏ।
ਕੁਝ ਸਾਲਾਂ ਵਿੱਚ ਕੋਠੇ ਜਿੱਡੀ ਹੋ ਗਈ,
ਤੇਰੀ ਧੀ ਹੋ ਗਈ ਮੁਟਿਆਰ ਅੰਮੀਏ।

ਅੰਤਰਾ:-
ਮੇਰਾ ਰੱਖਦੀ ਖ਼ਿਆਲ ਮੇਰੀ ਅੰਮੀਏ
ਨਿੱਕੀ ਹੁੰਦੀ ਦੇ ਤੂੰ ਕੰਨ ਵੀ ਬਨ੍ਹਾਏ ਸੀ
ਮੈਨੂੰ ਲਾਡੋ ਲਾਡੋ ਆਖਕੇ ਬੁਲਾਉਂਦੀ ਸੇਂ,
ਜਦੋਂ ਕਰੀਆਂ ਤੂੰ ਮਿੱਢੀਆਂ ਨੀ ਮਾਏ ਸੀ
ਪੀਚੋ ਖੇਡਦੀਆਂ ਉਹ ਵੀ ਚੇਤੇ ਆ ਗਈਆਂ
ਨਾਲ਼ ਹੁੰਦੀਆਂ ਸਹੇਲੀਆਂ ਜੋ ਚਾਰ ਅੰਮੀਏ
ਮੈਨੂੰ ਗੁੱਡੀਆਂ ਪਟੋਲੇ ਚੇਤੇ ਆ ਗਏ
ਨਾਲ਼ੇ ਬਚਪਨ ਵੇਲ਼ੇ ਦਾ ਦੁਲਾਰ ਅੰਮੀਏ
ਕੁਝ ਦਿਨਾਂ ਵਿੱਚ ਕੋਠੇ ਜਿੱਡੀ ਹੋ ਗਈ
ਤੇਰੀ ਧੀ ਹੋ ਗਈ ਮੁਟਿਆਰ ਅੰਮੀਏ

ਅੰਤਰਾ:-
ਓਹ ਬਚਪਨ ਕਦੇ ਨਹੀਂਓ ਭੁੱਲਣਾ,
ਨਿੱਕੇ ਵੀਰ ਨਾਲ ਹੁੰਦੀ ਤਕਰਾਰ ਨੀ
ਜਦੋਂ ਵੀਰ ਨਾ ਪੜਾਇਆਂ ਜਮਾਂ ਪੜ੍ਹਦਾ
ਦੇਵਾਂ ਗੁੱਸੇ ਵਿੱਚ ਮੁੱਕੀਆਂ ਮੈਂ ਮਾਰ ਨੀ
ਝੂਟਾ ਝੂਟਣੇ ਲਈ ਪੀਘਾਂ ਵੀ ਮੈਂ ਪਾਈਆਂ ਸੀ
ਤੇਰੀ ਧੀ ਪੜ੍ਹਨੇ ਚ ਹੁਸ਼ਿਆਰ ਅੰਮੀਏ
ਮੈਨੂੰ ਗੁੱਡੀਆਂ ਪਟੋਲੇ ਚੇਤੇ ਆ ਗਏ
ਨਾਲ਼ੇ ਬਚਪਨ ਵੇਲ਼ੇ ਦਾ ਪਿਆਰ ਅੰਮੀਏ
ਕੁਝ ਦਿਨਾਂ ਵਿੱਚ ਕੋਠੇ ਜਿੱਡੀ ਹੋ ਗਈ
ਤੇਰੀ ਧੀ ਹੋ ਗਈ ਮੁਟਿਆਰ ਅੰਮੀਏ

ਅੰਤਰਾ:-
ਤਾਰੇ ਅੰਬਰ ਦੇ ਵਿੱਚ ਰਾਤੀ ਗਿਣਦੀ
ਦਾਦੀ ਕੋਲ਼ੋਂ ਸੁਣਦੇ ਸੀ ਕਹਾਣੀਆਂ
ਤੂੰ ਵੀ ਕਰਦਾ ਸ਼ਰਾਰਤਾਂ ਸੈਂ ਧੰਨਿਆਂ
ਪਰ ਮੌਜਾਂ ਬਚਪਨ ਵਿੱਚ ਮਾਣੀਆਂ
ਘੜੇ ਵੇਚਦਾ ਜੋ ਪਿੰਡ ਵਿੱਚ ਫਿਰਦਾ
ਯਾਦ ਆ ਗਿਆ ਏ ਛੱਜੂ ਘੁਮਿਆਰ ਅੰਮੀਏ
ਮੈਨੂੰ ਗੁੱਡੀਆਂ ਪਟੋਲੇ ਚੇਤੇ ਆ ਗਏ
ਨਾਲ਼ੇ ਬਚਪਨ ਵੇਲੇ ਦਾ ਪਿਆਰ ਅੰਮੀਏ
ਕੁਝ ਦਿਨਾਂ ਵਿੱਚ ਕੋਠੇ ਜਿੱਡੀ ਹੋ ਗਈ
ਤੇਰੀ ਧੀ ਹੋ ਗਈ ਮੁਟਿਆਰ ਅੰਮੀਏ

ਧੰਨਾ ਧਾਲੀਵਾਲ

9878235714

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੀਸ਼ਾ
Next articleਬਾਂਹ ਫੜਦੀ ਰਹੇ ..