HOME ਮਿਤੀ 30 ਨਵੰਬਰ ਦਿਨ ਐਤਵਾਰ ਨੂੰ ਸਾਡੇ ਬਹੁਤ ਹੀ ਉੱਘੇ ਮਿਸ਼ਨਰੀ, ਪ੍ਰੇਰਨਾਦਾਇਕ,...

ਮਿਤੀ 30 ਨਵੰਬਰ ਦਿਨ ਐਤਵਾਰ ਨੂੰ ਸਾਡੇ ਬਹੁਤ ਹੀ ਉੱਘੇ ਮਿਸ਼ਨਰੀ, ਪ੍ਰੇਰਨਾਦਾਇਕ, ਉੱਘੇ ਲੇਖਕ, ਟਿੱਪਣੀਕਾਰ ਅਤੇ ਵਿਸ਼ਲੇਸ਼ਕ ਸਤਿਕਾਰਯੋਗ ਸ਼੍ਰੀ ਕੇ. ਸੀ. ਸੁਲੇਖ ਜੀ ਦਾ ਸ਼ਰਧਾਂਜਲੀ ਸਮਾਰੋਹ

 (ਸਮਾਜ ਵੀਕਲੀ)   ਮਿਤੀ 30 ਨਵੰਬਰ ਦਿਨ ਐਤਵਾਰ ਨੂੰ ਸਾਡੇ ਬਹੁਤ ਹੀ ਉੱਘੇ ਮਿਸ਼ਨਰੀ, ਪ੍ਰੇਰਨਾਦਾਇਕ, ਉੱਘੇ ਲੇਖਕ, ਟਿੱਪਣੀਕਾਰ ਅਤੇ ਵਿਸ਼ਲੇਸ਼ਕ ਸਤਿਕਾਰਯੋਗ ਸ਼੍ਰੀ ਕੇ. ਸੀ. ਸੁਲੇਖ ਜੀ ਦਾ ਸ਼ਰਧਾਂਜਲੀ ਸਮਾਰੋਹ ਪ੍ਰਬੁੱਧ ਭਾਰਤ ਫਾਊੰਡੇਸ਼ਨ ਵਲੋਂ ਡੱਲੇਵਾਲ ਰੋਡ ਗੁਰਾਇਆ ਵਿਖੇ ਮਨਾਇਆ ਗਿਆ। ਇੱਥੇ ਇਹ ਵੀ ਵਰਨਣਯੋਗ ਹੈ ਕਿ ਸੁਲੇਖ ਸਾਹਿਬ ਜੀ ਜੋ ਕਿ ਕਈ ਸਾਲ (1948-1952) ਤੱਕ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਰਗਰਮ ਸੰਪਰਕ ਵਿੱਚ ਰਹੇ ਸਨ ਅਤੇ ਪ੍ਰਧਾਨ ਸੇਠ ਕਿਸ਼ਨ ਦਾਸ ਜੀ ਨਾਲ ਮਿਲ ਕੇ ਅਕਤੂਬਰ 1951 ਵਿੱਚ ਬਾਬਾ ਸਾਹਿਬ ਡਾ. ਅੰਬੇਦਕਰ ਜੀ ਦਾ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਜਲੰਧਰ, ਲੁਧਿਆਣਾ ਅਤੇ ਪਟਿਆਲਾ ਵਿਖੇ ਸਫ਼ਲਤਾ ਪੂਰਵਕ ਇਲੈਕਸ਼ਨੀ ਦੌਰਾ ਕਰਵਾਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਸਮਾਜਿਕ ਜਾਗ੍ਰਿਤੀ ਅਤੇ ਦਲਿਤ ਮੁੱਕਤੀ ਅੰਦੋਲਨ ਹਿਤ ਅਨੇਕਾਂ ਲੇਖ, ਕਿਤਾਬਾਂ, ਹਲੂਣੇ ਲਿਖੇ, ਅਨੁਵਾਦ ਕੀਤੇ ਅਤੇ ਇਸ ਤੋਂ ਇਲਾਵਾ ਬਹੁਤ ਟੀ.ਵੀ.ਇਟਰਵਿਊ ਵੀ ਕੀਤੇ ਅਤੇ ਅੰਬੇਡਕਰਵਾਦ ਦਾ ਰਸਤਾ ਸਾਫ਼ ਕੀਤਾ । ਪਰ ਅੰਤ ਨੂੰ ਮਿਤੀ 16-10-2025 ਨੂੰ ਉਹ ਸਾਨੂੰ ਸਰੀਰਕ ਰੂਪ ਵਿੱਚ ਵਿਛੋੜਾ ਦੇ ਗਏ, ਜਿਸ ਨੂੰ ਮੁੱਖ ਰੱਖਦੇ ਹੋਏ ਮਿਸ਼ਨਰੀ ਸਾਥੀਆਂ ਵੱਲੋਂ ਇਹ ਸਮਾਗਮ ਰੱਖਿਆ ਗਿਆ। ਇਸ ਸਮਾਗਮ ਵਿੱਚ ਸਮਾਜ ਦੇ ਉੱਘੇ ਲੇਖਕਾਂ ਅਤੇ ਮਿਸ਼ਨਰੀਆਂ ਨੇਂ ਸੁਲੇਖ ਸਾਹਿਬ ਜੀ ਦੇ ਉੱਚੇ, ਸੱਚੇ ਅਤੇ ਇਮਾਨਦਾਰ ਯੋਗਦਾਨ ਲਈ ਸ਼ਰਧਾਂਜਲੀ ਦਿੱਤੀ। ਸੁਲੇਖ ਜੀ ਨੂੰ ਅਸੀਂ ਸਾਰੇ ਜਾਣਦੇ ਹਾਂ ਕਿ ਉਹ ਸੱਚ ਲਿਖਣ, ਬੋਲਣ ਅਤੇ ਕਹਿਣ ਲਈ ਹਿੰਮਤ ਰੱਖਦੇ ਸਨ ਅਤੇ ਉਨਾਂ ਨੇਂ ਇਹ ਆਪਣੀਆਂ ਲਿਖਤਾਂ ਨਾਲ ਸਾਬਤ ਵੀ ਕੀਤਾ। ਇਸ ਸਮਾਗਮ ਨੂੰ ਪ੍ਰਬੁੱਧ ਭਾਰਤ ਫਾਊੰਡੇਸ਼ਨ ਦੇ ਨਾਲ ਬਾਹਰਲੇ ਲੋਕਾਂ ਨੇਂ ਵੀ ਸਹਿਯੋਗ ਦਿੱਤਾ ਜਿਸ ਵਿੱਚ ਰਾਜ ਕੁਮਾਰ ਓਸ਼ੋਰਾਜ, ਰਾਮਪਾਲ ਰਾਹੀ, ਡੀ. ਸੀ. ਮਹੇ ਅਤੇ ਇੰਜ ਵਿਸ਼ਾਲ ਖੈਰਾ ਵੀ ਸ਼ਾਮਲ ਹਨ।ਇਸ ਪ੍ਰੋਗਰਾਮ ਵਿੱਚ ਜਿਨਾਂ ਨੇਂ ਸੁਲੇਖ ਸਾਹਿਬ ਜੀ ਨਾਲ ਬਿਤਾਏ ਹੋਏ ਸਮੋਂ ਦੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਸ਼ਰਧਾਂਜਲੀ ਪੇਸ਼ ਕੀਤੀ, ਉਨਾਂ ਵਿੱਚ ਸ਼ਾਮਲ ਸਨ: ਡਾ. ਰਾਹੁਲ ,ਡਾ. ਰਜਿੰਦਰ ਕੁਮਾਰ ਧਿੰਦ, ਡਾ. ਸੁਭਾਸ਼ ਚੌਹਾਨ, ਡਾ.ਗੁਰਦੀਸ਼ ਕੈਲੇ, ਵਰਿੰਦਰ ਲਾਖਾ, ਗੁਰਦਿਆਲ ਬੌਧ, ਐਸ. ਐਲ. ਵਿਰਦੀ, ਸੋਹਣ ਸਹਿਜਲ, ਰਮੇਸ ਕੌਲ, ਐਡਵੋਕੇਟ ਚਰਨਜੀਤ ਪੁਆਰੀ, ਡਾ. ਇੰਦਰਜੀਤ ਕਜਲਾ, ਰਾਜ ਕੁਮਾਰ ਨਕੋਦਰ, ਸ੍ਰੀ ਜਗਦੀਸ਼ ਲਾਲ, ਸੰਦੀਪ ਸਰੋਏ, ਤਜਿੰਦਰ ਜੱਸੀ ਆਦਿ ਹਾਜ਼ਰ ਸਨ। ਇਨ੍ਹਾ ਸਾਥੀਆਂ ਵੱਲੋਂ ਧੰਮ ਪ੍ਰਚਾਰਕ ਇੰਜ: ਵਿਸ਼ਾਲ ਖੈਰਾ ਵੱਲੋਂ ਲਿਖੀ ਗਈ ਬੁੱਧ ਅਤੇ ਉਨ੍ਹਾਂ ਦਾ ਧੰਮ ਮੇਰੀ ਨਜ਼ਰ ਵਿੱਚ ਕਿਤਾਬ ਵੀ ਰਲੀਜ਼ ਕੀਤੀ ਗਈ, ਜਿਸ ਦੀ ਭੂਮਿਕਾ ਸੁਲੇਖ ਸਾਹਿਬ ਜੀ ਵੱਲੋਂ ਲਿਖੀ ਗਈ ਸੀ। ਇਸ ਸਮਾਗਮ ਵਿੱਚ ਪ੍ਰਬੁੱਧ ਭਾਰਤ ਫਾਊੰਡੇਸ਼ਨ ਟੀਮ ਵੱਲੋਂ ਉਨ੍ਹਾ ਦੇ ਚੱਲ ਰਹੇ ਮਹਾਨ ਪ੍ਰੋਜੈਕਟ ਲਈ ਮਿਸ਼ਨਰੀ ਸਾਥੀ ਮਾਣਯੋਗ ਰਾਜ ਕੁਮਾਰ ਓਸ਼ੋਰਾਜ (ਕਨੇਡਾ) ਜੀ ਦੁਆਰਾ ਇੱਕ ਲੱਖ ਰੁਪਏ ਦਾ ਦਾਨ ਭੇਜਿਆ ਗਿਆ, ਜਿਸ ਦਾ ਟੀਮ ਵੱਲੋਂ ਬਹੁਤ ਬਹੁਤ ਸਾਧੂਵਾਦ ਵੀ ਕੀਤਾ ਗਿਆ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 06/12/2025
Next articleਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਫੁੱਟਬਾਲ ਟੂਰਨਾਮੈਂਟ ਦੀ ਸ਼ੁਰੂਆਤ ਅੱਜ ਕੀਤੀ ਗਈ।