HOME ਪਿੰਡ ਕਰਨਾਣਾ ਵਿਖੇ ਦਾਤਾ ਮੀਆਂ ਸਾਹਿਬ ਦੇ ਮੇਲੇ ਤੇ ਨਤਮਸਤਕ ਹੋਏ ਸ਼ਰਧਾਲੂ...

ਪਿੰਡ ਕਰਨਾਣਾ ਵਿਖੇ ਦਾਤਾ ਮੀਆਂ ਸਾਹਿਬ ਦੇ ਮੇਲੇ ਤੇ ਨਤਮਸਤਕ ਹੋਏ ਸ਼ਰਧਾਲੂ ਮੇਲੇ ਦੇ ਤੀਜੇ ਦਿਨ ਲੋਕ ਗਾਇਕਾਂ ਨੇ ਗਾਇਕੀ ਦਾ ਬੰਨਿਆ ਰੰਗ

1

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ):- ਪਿੰਡ ਕਰਨਾਣਾ ਵਿਖੇ ਸਥਿਤ ਪਵਿੱਤਰ ਦਰਬਾਰ ਦਾਤਾ ਮੀਆਂ ਸਾਹਿਬ ਦੇ ਮੇਲੇ ਦੇ ਤੀਜੇ ਦਿਨ ਵੀ ਸੰਗਤਾਂ ਦਾ ਇਕੱਠ ਰਿਹਾ। ਗੱਦੀ ਨਸ਼ੀਨ ਬਾਬਾ ਬਿੱਲੇ ਸ਼ਾਹ ਦੀ ਯੋਗ ਰਹਿਨੁਮਾਈ ਹੇਠ ਕਰਵਾਏ ਗਏ ਇਸ ਮੇਲੇ ਵਿੱਚ ਅੱਜ ਝੰਡੇ ਦੀ ਰਸਮ ਅਦਾ ਕੀਤੀ ਗਈ। ਝੰਡੇ ਦੀ ਰਸਮ ਸਮੂਹ ਨਗਰ ਨਿਵਾਸੀ ਸਾਧ ਸੰਗਤ ਅਤੇ ਪ੍ਰਬੰਧਕ ਕਮੇਟੀ ਵੱਲੋਂ ਨਿਭਾਈ ਗਈ। ਇਸ ਉਪਰੰਤ ਸੰਗਤ ਨੇ ਡੇਰੇ ਦੇ ਪਹਿਲੇ ਗੱਦੀ ਨਸ਼ੀਨ ਬਾਬਾ ਹਜ਼ਾਰਾ ਸਿੰਘ ਜੀ ਦੇ ਅਸਥਾਨ ਤੇ ਮੱਥਾ ਟੇਕਿਆ। ਬੈਂਡ ਬਾਜਿਆਂ ਦੇ ਨਾਲ ਪੂਰੀ ਸੰਗਤ ਨੇ ਸਾਈ ਲੋਕਾਂ ਦੇ ਅਸਥਾਨ ਤੇ ਨਤਮਸਤਕ ਹੋਏ। ਪ੍ਰਸ਼ਾਦ ਦੇ ਭੋਗ ਉਪਰੰਤਧਾਰਮਿਕ ਪ੍ਰੋਗਰਾਮ ਸ਼ੁਰੂ ਕਰਵਾਇਆ ਗਿਆ। ਇਸ ਧਾਰਮਿਕ ਪ੍ਰੋਗਰਾਮ ਵਿੱਚ ਸੁਨੈਨਾ ਕਵਾਲ ਬੰਗਾ ਵਾਲਿਆਂ ਨੇ ਧਾਰਮਿਕ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਪਾਰਟੀ ਦੇ ਨਚਾਰਾਂ ਨੇ ਧਾਰਮਿਕ ਗੀਤਾਂ ਤੇ ਡਾਂਸ ਕੀਤਾ। ਇਸ ਉਪਰੰਤ ਮਨਜਿੰਦਰ ਮਨੀ ਦੇ ਗਰੁੱਪ ਨੇ ਸਟੇਜ ਨੂੰ ਸੰਭਾਲਿਆ ਅਤੇ ਆਪਣੀਆਂ ਸ਼ਾਨਦਾਰ ਕਵਾਲੀਆਂ ਨਾਲ ਸੰਗਤਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਮਨਜਿੰਦਰ ਮਨੀ ਨੇ ਆਪਣੀ ਬੁਲੰਦ ਆਵਾਜ਼ ਵਿੱਚ “ਦੇਖੋ ਨੀ ਕਿਤੇ ਯਾਰ ਨਾ ਹੋਵੇ,,, ਸੋਹਣਾ ਦਰਬਾਰ,,, ਉਹ ਯਾਰਾ ਤੇਰੇ ਦੀਦ ਬਦਲੇ,,, ਨੀ ਮੈ ਵਾਰੇ ਵਾਰੇ ਜਾਵਾਂ ਮੀਆਂ ਸਾਹਿਬ ਦੇ,, ਆਦਿ ਸ਼ਾਨਦਾਰ ਗੀਤ ਪੇਸ਼ ਕਰਕੇ ਸੰਗਤਾਂ ਦਾ ਮਨ ਮੋਹ ਲਿਆ। ਇਸ ਉਪਰੰਤ ਕੁਲਵਿੰਦਰ ਸੈਂਪਲੇ, ਬੀਬਾ ਮਨਪ੍ਰੀਤ ਕੌਰ, ਬੀਕੇ ਰਾਜੂ, ਗੁਰਮੇਜ ਮਹਿਮੀ ਆਦਿ ਨੇ ਵੀ ਧਾਰਮਿਕ ਗੀਤਾਂ ਨਾਲ ਹਾਜ਼ਰੀ ਲਗਵਾਈ। ਇਸ ਮੌਕੇ ਬਾਬਾ ਬਿੱਲੇ ਸ਼ਾਹ, ਅਮਰਜੀਤ ਕਰਨਾਣਾ ਪ੍ਰਧਾਨ ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ, ਰਕੇਸ਼ ਸਿੰਘ ਉਪ ਚੇਅਰਮੈਨ ਜਿਲਾ ਪਰਿਸ਼ਦ, ਸਰਪੰਚ ਮੋਨਿਕਾ ਲੱਧੜ, ਮਲਕੀਤ ਸਿੰਘ, ਨੰਬਰਦਾਰ ਅਵਤਾਰ ਸਿੰਘ,ਦੀਪ ਪਰਿਹਾਰ ਆਦਿ ਵੀ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਜਸਵੀਰ ਸਿੰਘ ਧੀਰ ਵੱਲੋਂ ਬਹੁਤ ਹੀ ਸੁਚੱਜੇ ਢੰਗ ਅਤੇ ਬਾਖੂਬੀ ਨਾਲ ਨਿਭਾਈ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਬਹੁਜਨ ਸਮਾਜ ਪਾਰਟੀ ਲੋਕ ਸਭਾ ਬਠਿੰਡਾ ਦੀ ਮੀਟਿੰਗ ਹੋਈ ਅਤੇ ਪਿੰਡਾ ਵਿੱਚ ਯੂਨਿਟਾਂ ਬਣਾਏ ਜਾਣ –ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ
Next articleਅੰਬੇਡਕਰਾਇਟ ਬੁੱਧੀਸਟ ਕੋਰਡੀਨੇਸ਼ਨ ਕਮੇਟੀ ਪੰਜਾਬ ਦੇ ਪ੍ਰਮੁੱਖ ਸਾਥੀ ਸੁਭਾਸ਼ ਬੌਧ ਜੀ ਦੇ ਪਿਤਾ ਉਪਾਸਕ ਸੁਰਜੀਤ ਕੁਮਾਰ ਜੀ ਦਾ ਦੇਹਾਂਤ