“ਦਾਸਤਾਨ -ਏ-ਪੰਜਾਬ”

ਇੰਜ. ਕੁਲਦੀਪ ਸਿੰਘ ਰਾਮਨਗਰ

(ਸਮਾਜ ਵੀਕਲੀ)

ਜਗਮਗਾਉਂਦੇ ਰਹਿਣਗੇ , ਰੁਸ਼ਨਾਉਂਦੇ ਰਹਿਣਗੇ,
ਜੁਗਨੂੰ ਦਾ ਸੁਭਾਅ ਹੈ, ਤਰਜ਼-ਏ-ਜ਼ਿੰਦਗੀ ,
ਨਾ ਖਰੀਦਣਯੋਗ, ਸਮਝੌਤਾਹੀਣ ਜ਼ਿੰਦਗੀ,
ਚਾਨਣ ਨਾਲ ਸਮਝੌਤਿਆਂ ਦੀ ਜ਼ਿਦ ਤੇ,
ਹਨੇਰਿਆਂ ਚ ਜਗਮਗਾਉਂਦੇ ਰਹਿਣਗੇ,
ਹਨੇਰੀ ਰਾਤ ਨੂੰ, ਆਪਣਾ ਆਪਾ ਜਲ਼ਾ ਕੇ,
ਜਿਥੇ ਵੀ ਹਨੇਰਾ ਰਹੇਗਾ, ਆਪਣੇ ਜਾਂ ਪਰਾਏ ਵਿਹੜੇ,
ਇਹ ਸ਼ਮਾ ਦੀ ਤਰ੍ਹਾਂ ਜਗਦੇ, ਇਨਕਲਾਬੀ ਗੀਤ ਗਾਉਂਦੇ,
ਸੂਰਜ ਦੇ ਵਾਂਗ ਹਮੇਸ਼ਾ ਮੱਘਦੇ ਰਹਿਣਗੇ,
ਜਗਮਗਾਉਂਦੇ ਰਹਿਣਗੇ , ਰੁਸ਼ਨਾਉਂਦੇ ਰਹਿਣਗੇ,
ਹਨੇਰੀ ਰਾਤ ਨੂੰ, ਆਪਣਾ ਆਪਾ ਜਲ਼ਾ ਕੇ,
ਇਹ ਜੁਗਨੂੰ ਨੇ, ਇਹ ਭਮੱਕੜ ਵੀ ਨੇ,
ਚਾਨਣ ਦੇ ਮਿੱਤਰ , ਹਨੇਰੇ ਦੇ ਦੁਸ਼ਮਣ,

ਕੁਲਦੀਪ ਸਿੰਘ ਰਾਮਨਗਰ

 

9417990040

Previous articlePeshawar mosque bomber was in police uniform
Next articleInflation in Pakistan at 48-yr high