(ਸਮਾਜ ਵੀਕਲੀ)
ਤੈਨੂੰ ਕੀ ਪਤਾ ਮਿੱਟੀ ਦੀ ਖ਼ੁਸ਼ਬੋ ਦਾ,
ਮਿੱਟੀ ਕੋਲ ਤਾਂ ਕਦੇ ਗਿਆ ਹੀ ਨਹੀਂ,
ਕਣਕ ਦੀ ਬੱਲੀ ਕਿਵੇਂ, ਕਦੋਂ ਜਵਾਨ ਹੋਈ,
ਤੈਨੂੰ ਕੀ ਪਤਾ, ਖੇਤ ਤਾਂ ਕਦੇ ਗਿਆ ਹੀ ਨਹੀਂ,
ਤੂੰ ਜੰਗਲਾਂ ਚੋਂ ਲੱਭਦਾ,ਉਹ ਪਸੀਨੇ ਚੋਂ ਤੱਕਦਾ ਰੱਬ ਨੂੰ,
ਗੂੰਗੇ, ਬਹਿਰੇ ਤੇ ਲੰਗੜੇ ਜਿਹੇ ਨੂੰ,
ਬੱਚੀ ਦੀ ਚੀਕ ਵੀ ਨਹੀਂ ਸੁਣੀ ਜਿਸਨੂੰ,
ਹਨੇਰਿਆਂ ਚ ਤਾਂ ਕਦੇ ਗਿਆ ਹੀ ਨਹੀਂ,
ਤੈਨੂੰ ਕੀ ਪਤਾ ਮਿੱਟੀ ਦੀ ਖ਼ੁਸ਼ਬੋ ਦਾ,
ਮਿੱਟੀ ਕੋਲ ਤਾਂ ਕਦੇ ਗਿਆ ਹੀ ਨਹੀਂ,
ਤੇਰੀ ਮਹਿਫ਼ਿਲ ਦੀ ਅਜੇ ਰਾਤ ਬਾਕੀ ਏ,
ਉਹਦੀ ਟੁਕ ਦੀ ਫ਼ਿਕਰ ਚ ਰਾਤ ਬਾਕੀ ਏਂ,
ਛੱਤ ਦੀ ਟਿਪ ਟਿਪ ਕਿਥੇ ਰੁਕਣੀ,
ਅਜੇ ਤਾਂ ਬਰਸਾਤ ਬਾਕੀ ਏ, ਫਿਰ ਤੈਨੂੰ ਕੀ
ਪਤਾ ਟਿਪ ਟਿਪ ਦਾ, ਤੂੰ ਤੇ ਇਥੇ ਰਿਹਾ ਹੀ ਨਹੀਂ
ਤੈਨੂੰ ਕੀ ਪਤਾ ਮਿੱਟੀ ਦੀ ਖ਼ੁਸ਼ਬੋ ਦਾ,
ਮਿੱਟੀ ਕੋਲ ਤਾਂ ਕਦੇ ਗਿਆ ਹੀ ਨਹੀਂ,
ਕੁਲਦੀਪ ਸਿੰਘ ਰਾਮਨਗਰ
9417990040