ਕੋਵਿਡ ਵੈਕਸੀਨੇਸ਼ਨ ਦੇ ਪੁਰਸ਼ਾਂ/ਔਰਤਾਂ ਦੀ ਜਣਨ ਸ਼ਕਤੀ ਨੂੰ ਅਸਰਅੰਦਾਜ਼ ਕਰਨ ਸਬੰਧੀ ਕੋਈ ਵਿਗਿਆਨਕ ਸਬੂਤ ਨਹੀਂ: ਸਿਹਤ ਮੰਤਰਾਲਾ

ਨਵੀਂ ਦਿੱਲੀ (ਸਮਾਜ ਵੀਕਲੀ): ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਕਿਹਾ ਕਿ ਅਜਿਹਾ ਕੋਈ ਵਿਗਿਆਨਕ ਸਬੂਤ ਨਹੀਂ ਹੈ, ਜੋ ਇਹ ਸਾਬਤ ਕਰਦਾ ਹੋਵੇ ਕਿ ਕਰੋਨਾ ਵੈਕਸੀਨੇਸ਼ਨ ਕਰਕੇ ਪੁਰਸ਼ਾਂ ਤੇ ਔਰਤਾਂ ਦੀ ਜਣਨ ਸ਼ਕਤੀ ਅਸਰਅੰਦਾਜ਼ ਹੁੰਦੀ ਹੈ। ਮੰਤਰਾਲੇ ਨੇ ਜ਼ੋਰ ਦੇ ਕੇ ਆਖਿਆ ਕਿ ਕਰੋਨਾ ਤੋਂ ਬਚਾਅ ਲਈ ਲੱਗ ਰਹੇ ਟੀਕੇ ਪੂਰੀ ਤਰ੍ਹਾਂ ਸੁਰੱਖਿਅਤ ਤੇ ਅਸਰਦਾਰ ਹਨ। ਮੰਤਰਾਲੇ ਨੇ ਕੋਵਿਡ-19 ਵੈਕਸੀਨੇਸ਼ਨ ਕਰਕੇ ਜਣਨ ਸ਼ਕਤੀ ਪ੍ਰਭਾਵਿਤ ਹੋਣ ਸਬੰਧੀ ਮੀਡੀਆ ਵਿੱਚ ਨਸ਼ਰ ਰਿਪੋਰਟਾਂ ’ਤੇ ਫਿਕਰਮੰਦੀ ਜ਼ਾਹਿਰ ਕੀਤੀ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟੋਕੀਓ ਓਲੰਪਿਕ ਵਿੱਚ ਰਾਣੀ ਰਾਮਪਾਲ ਹੱਥ ਰਹੇਗੀ ਭਾਰਤੀ ਮਹਿਲਾ ਹਾਕੀ ਟੀਮ ਦੀ ਕਮਾਨ
Next articleਨੇਪਾਲ ਵਿੱਚ ਜ਼ਮੀਨ ਖਿਸਕਣ ਤੇ ਹੜ੍ਹ ਕਾਰਨ 18 ਮੌਤਾਂ