ਰੋਪੜ, (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਅਜ਼ਾਦੀ ਦੀ 78ਵੀਂ ਵਰੇਗੰਢ ਮੌਕੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਨਹਿਰੂ ਸਟੇਡੀਅਮ ਰੋਪੜ ਵਿਖੇ ਸਮਾਜ ਸੇਵੀ ਕਾਰਜਾਂ ਨੂੰ ਸਮਰਪਿਤ ਸੰਸਥਾ ਦਸ਼ਮੇਸ਼ ਯੁਵਕ ਸੇਵਾਵਾਂ ਕਲੱਬ ਗ੍ਰੀਨ ਐਵੇਨਿਊ ਨੂੰ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਨਾਗਰਾ ਨੇ ਦੱਸਿਆ ਕਿ ਮਾਂ-ਬੋਲੀ ਪ੍ਰਤੀ ਜਾਗਰੂਕ ਕਰਨਾ, ਹੜ੍ਹਾਂ ਦੌਰਾਨ ਲੋਕਾਂ ਦੀ ਮਦਦ, ਨੌਜਵਾਨਾਂ ਲਈ ਜਿੰਮ, ਕਰੋਨਾ ਦੌਰਾਨ ਲੋਕਾਂ ਦੀ ਮਦਦ, ਗੱਤਕਾ ਅਤੇ ਦਸਤਾਰ ਸਿਖਲਾਈ ਕੈਂਪ, ਖੂਨਦਾਨ ਕੈਂਪ, ਮੈਡੀਕਲ ਕੈਂਪ, ਵਿਸਾਖੀ ਦੇ ਦਿਹਾੜੇ ਉੱਤੇ ਖੇਡਾਂ, ਨਸ਼ਿਆਂ ਖ਼ਿਲਾਫ਼ ਰੈਲੀਆਂ, ਵਾਤਾਵਰਣ ਨੂੰ ਸ਼ੁੱਧ ਕਰਨ ਲਈ ਬੂਟੇ ਲਗਾਉਣ ਆਦਿ ਕਾਰਜਾਂ ਨੂੰ ਮੁੱਖ ਰੱਖਦਿਆਂ ਉਹਨਾਂ ਦੇ ਕਲੱਬ ਦੀ ਸਨਮਾਨ ਲਈ ਚੋਣ ਕੀਤੀ ਗਈ। ਜੋ ਕਿ ਅੱਜ ਦੇ ਮੁੱਖ ਮਹਿਮਾਨ ਜੈ ਕਿਸ਼ਨ ਸਿੰਘ ਰੋੜੀ ਡਿਪਟੀ ਸਪੀਕਰ, ਦਿਨੇਸ਼ ਚੱਢਾ ਵਿਧਾਇਕ ਰੋਪੜ ਅਤੇ ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ। ਇਸ ਮੌਕੇ ਐੱਸ.ਐੱਸ.ਪੀ. ਗੁਰਲੀਨ ਸਿੰਘ ਖੁਰਾਣਾ, ਐਸ.ਪੀ ਰਾਜਪਾਲ ਸਿੰਘ ਹੁੰਦਲ, ਡੀ.ਪੀ.ਆਰ.ਓ ਕਰਨ ਮਹਿਤਾ, ਕਲੱਬ ਮੈਂਬਰ ਗਗਨਪ੍ਰੀਤ ਸਿੰਘ, ਬਲਪ੍ਰੀਤ ਸਿੰਘ, ਰੁਪਿੰਦਰ ਸਿੰਘ, ਸਰਬਜੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly