ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਹਰ ਸਾਲ ਦੀ ਤਰਾਂ ਇਸ ਸਾਲ ਵੀ ਦਰਬਾਰ ਲੱਖ ਦਾਤਾ ਜੀ (ਰਜ਼ਿ.) ਹੈਬੋਵਾਲ ਕਲਾਂ ਵਿਖੇ ਗੱਦੀਨਸ਼ੀਨ ਬਾਬਾ ਮੀਨਾ ਸ਼ਾਹ ਜੀ ਦੀ ਅਗਵਾਈ ਹੇਠ ਨਾਗ ਪੰਚਮੀ ਦਾ ਤਿੰਨ ਦਿਨਾਂ ਸਾਲਾਨਾ ਮੇਲਾ ਮਿਤੀ 7 ਅਗਸਤ ਤੋਂ 9 ਅਗਸਤ ਤੱਕ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਸੰਬੰਧ ‘ਚ ਜਾਣਕਾਰੀ ਦਿੰਦਿਆਂ ਗੱਦੀਨਸ਼ੀਨ ਬਾਬਾ ਮੀਨਾ ਸ਼ਾਹ ਜੀ ਨੇ ਦੱਸਿਆ ਕਿ 7 ਅਗਸਤ ਦਿਨ ਬੁੱਧਵਾਰ ਨੂੰ ਸ਼ਾਮ 4 ਵਜੇ ਮਹਿੰਦੀ ਦੀ ਰਸਮ ਨਿਭਾਈ ਜਾਵੇਗੀ | 8 ਜੁਲਾਈ ਦਿਨ ਵੀਰਵਾਰ ਨੂੰ 10 ਵਜੇ ਝੰਡੇ ਦੀ ਰਸਮ ਹੋਵੇਗੀ ਤੇ ਗੁੱਗਾ ਜਾਹਰ ਪੀਰ ਜੀ ਦੀ ਕਥਾ 12 ਵਜੇ ਹੋਵੇਗੀ | 9 ਅਗਸਤ ਦਿਨ ਸ਼ੁੱਕਰਵਾਰ ਨੂੰ ਰਾਤ 8 ਵਜੇ ਮਹਿਫਲ-ਏ ਕੱਵਾਲ ਹੋਵੇਗੀ | ਇਸ ਮੌਕੇ ਉਸਤਾਦ ਹਰਮੇਸ਼ ਰਸੀਲਾ, ਓਮਕਾਰ ਵਾਲੀਆ ਤੇ ਮੁਕੇਸ਼ ਇਨਾਇਤ ਆਪਣੇ ਫ਼ਨ ਦਾ ਮੁਜ਼ਾਹਰਾ ਕਰਨਗੇ | ਇਸ ਮੌਕੇ ਸਮੂਹ ਸੰਗਤਾਂ ਨੂੰ ਮੇਲੇ ਦੀ ਮੁਬਾਰਕਬਾਦ ਦਿੰਦਿਆਂ ਕਾਂਗਰਸੀ ਆਗੂ ਚੌਧਰੀ ਸੋਮਪਾਲ ਮੈਂਗੜਾ ਨੇ ਕਿਹਾ ਕਿ ਮੇਲੇ ਤੇ ਧਰਮ ਹਰ ਮਨੁੱਖ ‘ਚ ਭਰਾਤਰੀਭਾਵ, ਸ਼ਰਧਾ, ਸ਼ਹਿਣਸ਼ੀਲਤਾ ਤੇ ਉਤਸ਼ਾਹ ਪੈਦਾ ਕਰਦੇ ਹਨ, ਜੋ ਕਿ ਸਾਡੇ ਸਮਾਜ ਨੂੰ ਅੱਗੇ ਲੈ ਕੇ ਜਾਂਦਾ ਹੈ | ਇਸ ਮੌਕੇ ਅਤੁੱਟ ਲੰਗਰ ਵੀ ਵਰਤਾਏ ਜਾਣਗੇ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly