ਦਾਣਾ ਮੰਡੀ ਅੱਪਰਾ ‘ਚ ਕਿਸਾਨਾਂ ਦਾ ਕਈ ਹਜ਼ਾਰ ਕੁਇੰਟਲ ‘ਪੀਲਾ ਸੋਨਾ’ ਖੁੱਲੇ ਆਸਮਾਨ ਹੇਠ

*ਕਈ ਹਜ਼ਾਰ ਕੁਇੰਟਲ ਝੋਨੇ ਦੀ ਅਜੇ ਤੱਕ ਨਹੀਂ ਹੋਈ ਖਰੀਦ* 25 ਹਜ਼ਾਰ 3 ਸੌ 62 ਕੁਇੰਟਲ ਝੋਨਾ ਖੁੱਲੇ ਆਸਮਾਨ ਹੇਠ

ਪਿਆ* ਕਿਸਾਨ, ਆਤੜੀਏ ਤੇ ਲੇਬਰ ਵੀ ਹੋ ਚੁੱਕੇ ਹੈ ਪ੍ਰੇਸ਼ਾਨ* ਪ੍ਰੇਸ਼ਾਨ ਕਿਸਾਨਾਂ ਨੇ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ*

ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਇਲਾਕੇ ਦੀ ਸੱਭ ਤੋਂ ਵੱਡੀ ਦਾਣਾ ਮੰਡੀ ਅੱਪਰਾ ‘ਚ ਝੋਨੇ ਦੀ ਲਿਫਟਿੰਗ ਨਾ ਹੋਣ ਕਾਰਣ ਤੇ ਪੱਖਾ ਲਗਾ ਕੇ ਬੋਰੀਆਂ ‘ਚ ਭਰ ਚੁੱਕੇ ਕਈ ਹਜ਼ਾਰ ਕੁਇੰਟਲ ਝੋਨੇ ਦੀ ਖਰੀਦ ਏਜੰਸੀਆਂ ਵਲੋਂ ਖਰੀਦ ਨਾ ਕਰਨ ਦੇ ਕਾਰਣ ਹਾਲਾਤ ਬਦ ਤੋਂ ਬਦਤਰ ਬਣ ਚੁੱਕੇ ਹਨ | ਇਸ ਮੌਕੇ ਪ੍ਰੇਸ਼ਾਨ ਤੇ ਹਤਾਸ਼ ਹੋਏ ਕਿਸਾਨਾਂ ਨੇ ਦਾਣਾ ਮੰਡੀ ਅੱਪਰਾ ‘ਚ ਰੋਸ ਪ੍ਰਦਰਸ਼ਨ ਵੀ ਕੀਤਾ ਤੇ ਉਨਾਂ ਕਿਹਾ ਹਰ ਵਾਰ ਦੀ ਤਰਾਂ ਉਨਾਂ ਨੂੰ  ਦਾਣਾ ਮੰਡੀਆਂ ‘ਚ ਆਪਣੀ ਫ਼ਸਲ ਵੇਚਣ ਲਈ ਪ੍ਰੇਸ਼ਾਨ ਹੋਣਾ ਪੈਂਦਾ ਹੈ | ਉਨਾਂ ਕਿਹਾ ਕਿ ਕਿਸਾਨਾਂ ਨੂੰ  ਦੇਸ਼ ਦਾ ਅੰਨਦਾਤਾ ਦੱਸਣ ਵਾਲੀਆਂ ਸਰਕਾਰਾਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ  ਦੂਰ ਕਰਨ ‘ਚ ਫੇਲ ਸਾਬਤ ਹੋਈਆਂ ਹਨ | ਇਸ ਮੌਕੇ ਆੜਤੀਆਂ ਨੇ ਵੀ ਕਿਹਾ ਕਿ ਲਿਫਟਿੰਗ ਨਾ ਹੋਣ ਕਾਰਣ ਸਾਡੀ ਲੇਬਰ ਵੀ ਭੱਜਣ ਨੂੰ  ਫਿਰ ਰਹੀ ਹੈ, ਜਦਕਿ ਉਹ ਕਿਸਾਨ ਵੀਰ ਵੀ ਡਾਹਢੇ ਪ੍ਰੇਸ਼ਾਨ ਹਨ, ਜਿਨਾਂ ਦੀ ਫ਼ਸਲ ਮੰਡੀਆਂ ‘ਚ ਰੁਲ ਰਹੀ ਹੈ | ਇਸ ਸੰਬੰਧ ‘ਚ ਜਾਣਕਾਰੀ ਦਿੰਦਿਆਂ ਪਨਗ੍ਰੇਨ ਦੇ ਇੰਸਪੈਕਟਰ ਅਮਨ ਕੁਮਾਰ ਨੇ ਦੱਸਿਆ ਕਿ ਪਨਗ੍ਰੇਨ, ਮਾਰਕਫੈੱਡ ਤੇ ਪਨਸਪ ਵਲੋਂ ਹੁਣ ਤੱਕ 26 ਹਜ਼ਾਰ 9 ਸੌ 67 ਝੋਨੇ ਦੀ ਫ਼ਸਲ ਦੀ ਖਰੀਦ ਕੀਤੀ ਹੈ ਤੇ 1605 ਕੁਇੰਟਲ ਝੋਨੇ ਦੀ ਫ਼ਸਲ ਦੀ ਲਿਫਟਿੰਗ ਹੋ ਚੁੱਕੀ ਹੈ ਤੇ ਦਾਣਾ ਮੰਡੀ ‘ਚ ਅਜੇ ਵੀ 25 ਹਜ਼ਾਰ 3 ਸੌ 62 ਕੁਇੰਟਲ ਝੋਨਾ ਖੁੱਲੇ ਆਸਮਾਨ ਹੇਠ ਪਿਆ ਹੈ | ਉਨਾਂ ਕਿਹਾ ਕਿ ਲਿਫਟਿੰਗ ਨਾ ਹੋਣ ਦਾ ਕਾਰਣ ਸਰਕਾਰ, ਖਰੀਦ ਏਜੰਸੀਆਂ ਤੇ ਸ਼ੈਲਰ ਮਾਲਕਾਂ ‘ਚ ਅਜੇ ਤੱਕ ਕੋਈ ਵੀ ਐਗਰੀਮੈਂਟ ਜਾਂ ਸਹਿਮਤੀ ਨਾ ਬਨਣਾ ਹੈ | ਝੋਨੇ ਦੀ ਅਜਿਹੀ ਫ਼ਸਲ ਦੀ ਗਿਣਤੀ ਤਾਂ ਕੀ ਹਜ਼ਾਰ ਕੁਇੰਟਲਾਂ ‘ਚ ਹੈ, ਜਿਸ ਦੀ ਸਫ਼ਾਈ ਤੋਂ ਬਾਅਦ ਤੁਲਾਈ ਵੀ ਹੋ ਚੁੱਕੀ ਹੈ ਪਰੰਤੂ ਉਸਦੀ ਅਜੇ ਤੱਕ ਖਰੀਦ ਨਹੀਂ ਹੋਈ, ਜਿਸ ਕਾਰਣ ਕਿਸਾਨ ਤੇ ਆੜਤੀਏ ਡਾਹਢੇ ਪ੍ਰੇਸ਼ਾਨ ਹਨ | ਸਮੂਹ ਕਿਸਾਨਾਂ ਤੇ ਆਤੜੀਆਂ ਨੇ ਸਰਕਾਰ ਮੰਗ ਕੀਤੀ ਹੈ ਕਿ ਉਨਾਂ ਦੀਆਂ ਸਮੱਸਿਆਵਾਂ ਨੂੰ  ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article21ਅਕਤੂਬਰ_ਨੂੰ_ਬਸਪਾ_ਕਰੇਗੀ_ਗੜਸ਼ੰਕਰ_ਥਾਣੇ_ਦਾ_ਘਿਰਾਓ 10 ਵਜੇ
Next article*ਸਮਝੌਤਿਆਂ ਦੇ ਮੱਲ੍ਹਮ ?*