ਚਿਲਡਰਨ ਐਂਡ ਯੂਥ ਫਾਊਂਡੇਸ਼ਨ ਇੰਡੀਆ ਦੇ ਦਲਵੀਰ ਸਿੰਘ ਬਿੱਲੂ ਬਣੇ ਛੇਵੀਂ ਵਾਰ ਪ੍ਰਧਾਨ

(ਸਮਾਜ ਵੀਕਲੀ)- ਹੁਸ਼ਿਆਰਪੁਰ (ਕੁਲਦੀਪ ਚੁੰਬਰ)– ਪੰਜਾਬ ਵਿੱਚ ਯੂਥ ਅਤੇ ਬੱਚਿਆਂ ਨੂੰ ਚੰਗੇ ਕੰਮਾਂ ਲਈ ਉਤਸ਼ਾਹਿਤ ਕਰਨ ਵਾਲੇ ਉੱਘੇ ਸਮਾਜ ਸੇਵੀ ਦਲਵੀਰ ਸਿੰਘ ਬਿੱਲੂ ਨੂੰ ਉਨ੍ਹਾਂ ਦੀਆਂ ਸੇਵਾਵਾਂ ਵੇਖਦੇ ਹੋਏ ਭਾਰਤ ਵਿੱਚ ਸਮਾਜ ਸੇਵਾ ਨੂੰ ਉਤਸ਼ਾਹਤ ਕਰਨ ਵਾਲੀ ਸੰਸਥਾ ਚਿਲਡਰਨ ਐਂਡ ਯੂਥ ਫਾਊਂਡੇਸ਼ਨ ਰਜਿ. ਇੰਡੀਆ ਦਾ ਉਨ੍ਹਾਂ ਨੂੰ ਛੇਵੀਂ ਵਾਰ ਸੰਸਥਾ ਦਾ ਪ੍ਰਧਾਨ ਬਣਾਇਆ ਗਿਆ ਹੈ। ਜਗੀਰ ਸਿੰਘ ਕਾਲਕਾ ਹਰਿਆਣਾ ਪ੍ਰਾਂਤ ਨੂੰ ਵਾਈਸ ਪ੍ਰਧਾਨ, ਸਤੀਸ਼ ਕੁਮਾਰ ਨਵੀਂ ਦਿੱਲੀ ਨੂੰ ਸਕੱਤਰ, ਰਜਿੰਦਰ ਸਿੰਘ ਗੰਗਾਨਗਰ ਨੂੰ ਜਨਰਲ ਸਕੱਤਰ, ਲਵਾ ਜੀ ਰਾਮ ਮਹਾਰਾਸ਼ਟਰ ਨੂੰ ਖਜ਼ਾਨਚੀ, ਪਰਸ਼ੋਤਮ ਨਾਇਰ ਨੂੰ ਸਲਾਹਕਾਰ, ਸ੍ਰੀ ਸ਼ਾਮ ਸੈਣੀ ਨੂੰ ਰਾਸ਼ਟਰੀ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ । ਇਸ ਮੌਕੇ ਨਵ ਨਿਯੁਕਤ ਪ੍ਰਧਾਨ ਦਲਵੀਰ ਸਿੰਘ ਬਿੱਲੂ ਨੇ ਕਿਹਾ ਕਿ ਉਹ ਯੂਥ ਨੂੰ ਸਮਾਜਿਕ ਕੰਮਾਂ ਵੱਲ ਪ੍ਰੇਰਿਤ ਕਰਨਗੇ ਤਾਂ ਜੋ ਸਮਾਜ ਵਿੱਚ ਨੌਜਵਾਨਾਂ ਨੂੰ ਸਹੀ ਦਿਸ਼ਾ ਮਿਲ ਸਕੇ। ਜ਼ਿਕਰਯੋਗ ਹੈ ਕਿ ਦਲਵੀਰ ਬਿੱਲੂ ਹਰਿਆਣਾ ਦੀ ਸ਼ਖ਼ਸੀਅਤ ਲੰਬੇ ਅਰਸੇ ਤੋਂ ਸਮਾਜ ਸੇਵਾ ਅਤੇ ਸਮਾਜ ਦੇ ਹੋਰ ਵੱਖ ਵੱਖ ਉੱਨਤੀ ਪ੍ਰੋਗਰਾਮਾਂ ਵਿੱਚ ਆਪਣੀ ਵਿੱਚ ਸਾਰਥਿਕ ਭੂਮਿਕਾ ਨਿਭਾਉਂਦੇ ਆ ਰਹੇ ਹਨ ਅਤੇ ਜਿਸ ਦੇ ਬਦਲੇ ਉਨ੍ਹਾਂ ਨੂੰ ਵੱਖ ਵੱਖ ਸੰਸਥਾਵਾਂ ਵਲੋਂ ਵੱਖ ਵੱਖ ਪ੍ਰਾਂਤਾਂ ਵਿੱਚ ਵਿਸ਼ੇਸ਼ ਤੌਰ ਤੇ ਸਨਮਾਨਤ ਵੀ ਕੀਤਾ ਜਾ ਚੁੱਕਾ ਹੈ ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੂਨਦਾਨ ਕੈਂਪ ਦਾ ਪਿੰਡ ਚੁਖਿਆਰਾ ਵਿਚ ਕੀਤਾ ਗਿਆ ਆਯੋਜਨ
Next articleਨਿਰੋਗੀ ਜੀਵਨ ਤੇ ਲੰਬੀ ਉਮਰ ( ਨੌਵਾਂ ਅੰਕ)