ਤਖਾਣਵੱਧ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸ੍ਰ: ਦਲਬਾਰਾ ਸਿੰਘ ਫੌਜੀ ( ਹਰਦੇਵ ਸਿੰਘ ਤਖਾਣਵੱਧ ਦੇ ਸਤਿਕਾਰਯੋਗ ਚਾਚਾ ਜੀ) ਜੋ ਕਿ ਪਿਛਲੇ ਦਿਨੀਂ 85 ਸਾਲ ਦੀ ਉਮਰ ਭੋਗ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਅਕਾਲ ਚਲਾਣਾ ਕਰ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ, ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਦਾ ਭੋਗ 17 ਨਵੰਬਰ ਐਤਵਾਰ ਨੂੰ ਗੁਰਦੁਆਰਾ ਸ਼੍ਰੀ ਗੁਰਦਰਸ਼ਨ ਪ੍ਰਕਾਸ਼ ਸਾਹਿਬ ਪਿੰਡ ਤਖਾਣਵੱਧ ਵਿਖੇ ਪਾਇਆ ਗਿਆ ਉਹਨਾਂ ਦੀ ਰੂਹ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਕੀਤੀ ਗਈ। ਇਸ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਸਾਬਕਾ ਸਰਪੰਚ ਅਤੇ ਸੀਨੀਅਰ ਬਸਪਾ ਆਗੂ ਹਰਦੇਵ ਸਿੰਘ ਤਖਾਣਵੱਧ ਨੇ ਉਨ੍ਹਾਂ ਦੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਉਹਨਾਂ ਦਾ ਜਨਮ ਅਗੱਸਤ 1939 ਵਿੱਚ ਪਿਤਾ ਬੰਤਾ ਸਿੰਘ ਦੇ ਘਰ ਮਾਤਾ ਹਰ ਕੌਰ ਦੀ ਕੁੱਖੋਂ ਹੋਇਆ। ਪੜਾਈ ਤੋ ਬਾਅਦ ਉਹ 1960 ਵਿੱਚ ਭਾਰਤੀ ਫ਼ੌਜ ਦੀ ਬੰਬੇ ਇੰਜੀਨੀਅਰਿੰਗ ਗਰੁੱਪ ਵਿੱਚ ਭਰਤੀ ਹੋ ਗਏ ਅਤੇ 1962 ਦੀ ਭਾਰਤ – ਚੀਨ ਜੰਗ ਵਿੱਚ ਹਿੱਸਾ ਲਿਆ। ਉਹਨਾਂ ਆਪਣੇ ਜੀਵਨ ਦਾ ਪਿਛਲਾ ਸਮਾਂ ਮੁਸ਼ਕਿਲਾਂ ਭਰਿਆ ਬਤੀਤ ਕੀਤਾ ਜਿਸ ਵਿੱਚ ਉਨ੍ਹਾਂ ਦੇ ਭਤੀਜੇ ਦਰਸ਼ਨ ਸਿੰਘ ਰਿਟਾਇਰਡ ਹੌਲਦਾਰ (ਫੌਜੀ) ਨੇ ਉਹਨਾਂ ਦਾ ਹਰ ਤਰ੍ਹਾਂ ਨਾਲ ਸਾਥ ਦਿੱਤਾ ਅਤੇ ਅੰਤ ਉਹ 8 ਨਵੰਬਰ 2024 ਵਾਲੇ ਦਿਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਇਸ ਮੌਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਲਿਆਂ ਵਿੱਚ ਉਘੇ ਅਕਾਲੀ ਆਗੂ ਸ੍ਰੀ ਸੁਰਿੰਦਰ ਪੁਰੀ, ਗੁਰਦੁਆਰਾ ਸ਼੍ਰੀ ਗੁਰਦਰਸ਼ਨ ਪ੍ਰਕਾਸ਼ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਫੌਜੀ, ਸਾਬਕਾ ਪ੍ਰਧਾਨ ਹਰਬੰਸ ਸਿੰਘ, ਸਾਬਕਾ ਪ੍ਰਧਾਨ ਬਿੱਕਰ ਸਿੰਘ ਫੌਜੀ , ਸਾਬਕਾ ਬਲਾਕ ਸੰਮਤੀ ਮੈਂਬਰ ਚਰਨ ਸਿੰਘ ਹੀਰਾ, ਸਾਬਕਾ ਮੈਂਬਰ ਪੰਚਾਇਤ ਹਰਦੇਵ ਸਿੰਘ, ਸਾਬਕਾ ਮੈਂਬਰ ਪੰਚਾਇਤ ਰਾਮਚੰਦ ਸਿੰਘ, ਸਾਬਕਾ ਮੈਂਬਰ ਪੰਚਾਇਤ ਸੁਖਦੇਵ ਸਿੰਘ ਮੱਲ,ਪੋਸਟ ਮਾਸਟਰ ਅਵਤਾਰ ਸਿੰਘ, ਪੋਸਟ ਮੈਨ ਹਰਦੇਵ ਸਿੰਘ ਨਿੱਕੂ,ਰਿਟਾਇਰਡ ਹੈੱਡ ਟੀਚਰ ਹਰਭਜਨ ਸਿੰਘ,ਬਸਪਾ ਆਗੂ ਗੁਰਮੇਲ ਸਿੰਘ ਖਹਿਰਾ, ਬਲਜਿੰਦਰ ਸਿੰਘ ਖਹਿਰਾ, ਉੱਘੇ ਨੌਜਵਾਨ ਅਦਾਕਾਰ ਅਤੇ ਗਾਇਕ ਬੱਲੀ ਬਲਜੀਤ ਤੋਂ ਇਲਾਵਾ ਉਹਨਾਂ ਦੇ ਭਤੀਜੇ ਦਰਸ਼ਨ ਸਿੰਘ ਫੌਜੀ, ਸਾਬਕਾ ਸੂਬੇਦਾਰ ਓਮ ਪ੍ਰਕਾਸ਼ ਸਿੰਘ, ਰਿਟਾਇਰਡ ਪੰਚਾਇਤ ਸਕੱਤਰ ਰਣਜੀਤ ਸਿੰਘ, ਬੂਟਾ ਸਿੰਘ, ਸਿਕੰਦਰ ਸਿੰਘ (,ਸਾਰੇ ਭਤੀਜੇ) ਅਤੇ ਪਰਿਵਾਰ ਦੇ ਮੈਂਬਰ, ਰਿਸ਼ਤੇਦਾਰ ਅਤੇ ਪਿੰਡ ਦੇ ਕਈ ਮੋਹਤਬਰ ਆਗੂ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly