HOME ਡੀ ਏ ਤਾਂ ਕੀ ਦੇਣਾ ਸਤੰਬਰ ਮਹੀਨੇ ਦੀ ਤਨਖਾਹ ਵੀ ਖ਼ਜ਼ਾਨੇ ਨੇ...

ਡੀ ਏ ਤਾਂ ਕੀ ਦੇਣਾ ਸਤੰਬਰ ਮਹੀਨੇ ਦੀ ਤਨਖਾਹ ਵੀ ਖ਼ਜ਼ਾਨੇ ਨੇ ਜ਼ੁਬਾਨੀ ਹੁਕਮਾਂ ਨਾਲ ਰੋਕੀ

2

   ਮੁਲਾਜ਼ਮ ਮਨਾਉਣਗੇ ਕਾਲੀ ਦਿਵਾਲੀ-ਅਧਿਆਪਕ ਆਗੂ

ਕਪੂਰਥਲਾ,  (ਸਮਾਜ ਵੀਕਲੀ)   ( ਵਿਸ਼ੇਸ਼ ਪ੍ਰਤੀਨਿਧ)– ਅਧਿਆਪਕ ਦਲ ਪੰਜਾਬ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਾਰਜਕਾਰੀ ਪ੍ਰਧਾਨ ਸਤਨਾਮ ਸਿੰਘ ਰੰਧਾਵਾ, ਹਰਪ੍ਰੀਤ ਸਿੰਘ ਸੰਧੂ, ਰਵਿੰਦਰਜੀਤ ਸਿੰਘ ਪੰਨੂੰ, ਵਰਿੰਦਰ ਸਿੰਘ ਕੰਬੋਜ ਤੇ ਸੁਖਦਿਆਲ ਸਿੰਘ ਝੰਡ ਨੇ ਕਿਹਾ  ਸਰਕਾਰ ਦਾਅਵਾ ਕਰਦੀ ਸੀ ਕਿ ਸਾਡਾ ਖਜ਼ਾਨਾ ਭਰਿਆ ਹੋਇਆ  ਪਰ ਜੁੁਬਾਨੀ ਹੁਕਮਾਂ ਨਾਲ ਮੁਲਾਜ਼ਮਾਂ ਦੀ ਤਨਖਾਹ ਰੋਕ ਕੇ ਸਾਬਤ ਕਰ ਰਹੇ ਹਨ ਕਿ ਖਜ਼ਾਨਾ ਬਿਲਕੁਲ ਖਾਲੀ ਹੈ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਤਰਜ ਤੇ ਪੰਜਾਬ ਸਰਕਾਰ ਨੇ ਵੀ ਹਰ ਛੇ ਮਹੀਨੇ ਬਾਅਦ ਮੁਲਾਜ਼ਮਾਂ ਨੂੰ ਡੀਏ ਜਾਰੀ ਕਰਨਾ ਹੁੰਦਾ ਹੈ ਕੇਂਦਰ ਸਰਕਾਰ ਵੱਲੋਂ ਆਪਣੀ ਮੁਲਾਜ਼ਮਾਂ ਤੇ ਪੈਨਸ਼ਰਾਂ ਨੂੰ ਮਿਲਣ ਵਾਲਾ ਮਹਿੰਗਾਈ ਦੀ ਭੱਤਾ 3 ਫੀਸਦੀ ਦਰ ਨਾਲ 1 ਜੁਲਾਈ 2025 ਤੋਂ 55 ਫੀਸਦ ਤੋਂ ਵਧਾ ਕੇ 58 ਫੀਸਦੀ ਕਰ ਦਿੱਤਾ ਗਿਆ ਪਰ ਪੰਜਾਬ ਸਰਕਾਰ ਦੇ ਮੁਲਾਜ਼ਮ ਅਤੇ ਪੈਨਸ਼ਨਰ ਪਿਛਲੇ ਕਾਫੀ ਸਮੇਂ ਤੋਂ 42 ਫੀਸਦੀ ਮਹਿੰਗਾਈ ਭੱਤਾ ਲੈ ਰਹੇ ਹਨ ਪੰਜਾਬ ਸਰਕਾਰ ਦੇ ਮੁਲਾਜ਼ਮ ਕੇਂਦਰ ਦੇ ਮੁਲਾਜ਼ਮਾਂ ਨਾਲੋਂ 16% ਮਹਿੰਗਾਈ ਭੱਤਾ ਘੱਟ   ਖਜ਼ਾਨਾ ਖਾਲੀ ਹੋਣ ਦਾ ਸਬੂਤ ਹੈ ਅਧਿਆਪਕ ਦਲ ਪੰਜਾਬ ਪੰਜਾਬ ਦੇ ਵਿੱਤ ਮੰਤਰੀ ਤੋਂ ਪੁਰਜੋਰ ਮੰਗ ਕਰਦਾ ਹੈ ਕਿ ਦਿਵਾਲੀ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰੱਖਦਿਆਂ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਡੀਏ ਦਾ ਬਕਾਏ ਦੀਆਂ ਪੰਜ ਕਿਸ਼ਤਾਂ ਜੋ ਕਿ 16 ਫੀਸਦੀ ਹੈ ਤੁਰੰਤ ਜਾਰੀ ਕੀਤੀਆਂ ਜਾਣ ਅਤੇ ਡੀਏ ਦੀਆਂ ਕਿਸ਼ਤਾਂ ਦਾ  ਬਕਾਇਆ ਵੀ  ਤੁਰੰਤ ਜਾਰੀ ਕੀਤਾ ਜਾਵੇ।ਇਸ ਤੋਂ ਇਲਾਵਾ ਅਧਿਆਪਕ ਦਲ ਦੇ ਸੀਨੀਅਰ ਆਗੂ ਧਰਮ ਸਿੰਘ ਰਈਏਵਾਲ, ਅਵਤਾਰ ਸਿੰਘ ਢਡੋਗਲ, ਜਸਕੇਵਲ ਸਿੰਘ ਗੋਲੇਵਾਲੀਆ, ਭੂਪਿੰਦਰ ਸਿੰਘ ਚਾਹਲ, ਹਰਮਿੰਦਰ ਸਿੰਘ ਤਾਜਪੁਰ ,ਭਜਨ ਸਿੰਘ ਮਾਨ, ਬਲਦੇਵ ਸਿੰਘ ਬਸਰਾ , ਲੈਕਚਰਾਰ ਰਜੇਸ਼  ਜੋਲੀ, ਅਮਰਜੀਤ ਸਿੰਘ ਬਰਾੜ, ਕੁਲਦੀਪ ਸਿੰਘ ਸ਼ਾਹਕੋਟ,  ਬਲਬੀਰ ਸਿੰਘ ਚੀਮਾਂ , ਰਮੇਸ਼ ਕੁਮਾਰ ਭੇਟ, ਦਿਲਬਾਗ    ਸਿੰਘ ਪੱਡਾ ,ਕੁਲਵਿੰਦਰ ਸਿੰਘ ਬਰਾੜ , ਤਰਸੇਮ ਪਾਲ, ਰਾਜਦੀਪ ਸਿੰਘ ਬਰੇਟਾ,  ਸੁਰਿੰਦਰ ਸਿੰਘ ਜੌਹਲ , ਦਲਵਿੰਦਰ ਝਿੱਕਾ ,ਹਰਦੇਵ ਸਿੰਘ ਖਾਨੋਵਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਤਿੳਹਾਰਾ ਦੇ ਦਿਨਾਂ ਵਿੱਚ ਅਧਿਆਪਕਾਂ ਨੂੰ ਬੇਲੋੜੇ ਕੰਮਾਂ ਸੈਮੀਨਾਰ ,ਮੇਲੇ ,ਸੀ ਈ ਪੀ ਟੈਸਟਾਂ, ਹੜਾਂ ਸਬੰਧੀ ਡਿਊਟੀਆਂ, ਪਰਾਲੀ ਸਾੜਨ ਸਬੰਧੀ ਡਿਊਟੀਆਂ, ਬੀ ਐਲ ਉ ਡਿਊਟੀਆਂ ਦੀ ਅਧਿਆਪਕ ਦਲ ਪੰਜਾਬ ਨੇ ਨਿਖੇਧੀ ਕਰਦਿਆਂ ਕਿਹਾ ਸਰਕਾਰ ਜਾਣਬੁਝ ਕੇ ਮੁਲਾਜ਼ਮਾਂ ਨੂੰ ਹੋਰ ਪਾਸੇ ਉਲਝਾ ਰਹੀ ਕਿ ਉਹ ਆਪਣੀਂ ਹੱਕੀ ਮੰਗਾਂ ਵੱਲ ਧਿਆਨ ਨਾ ਦੇਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜ਼ਿੰਦਗੀ ਦੀ ਸਭ ਤੋਂ ਵੱਡੀ ਨੇਮਤ—ਮੇਰੇ ਗੁਰੂ ਡਾ. ਨਰਿੰਦਰ ਕਪੂਰ
Next articleਸੈਂਟਰ ਸਕੂਲ ਡਡਵਿੰਡੀ ( ਮਸੀਤਾਂ) ਵਿਖੇ ਵੱਖ ਵੱਖ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਇੱਕ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਆਯੋਜਿਤ