ਡਾ: ਅਲੱਗ ਵੱਲੋਂ ਅਰੰਭੇ ਕੌਮੀ ਕਾਰਜਾਂ ਨੂੰ ਨੈਲਸਨ ਮੰਡੇਲਾ ਫੈਲੋਸ਼ਿਪ ਐਵਾਰਡ ਨਾਲ ਨਿਵਾਜਿਆ

ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸਿੱਖ ਕੌਮ ਦੇ ਮਹਾਨ ਵਿਦਵਾਨ ਅਤੇ ਲੇਖਕ ਸਵਰਗੀ ਡਾਕਟਰ ਸਰੂਪ ਸਿੰਘ ਅਲੱਗ ਵੱਲੋਂ ਆਰੰਭੇ ਕੌਮੀ ਕਾਰਜਾਂ ਨੂੰ ਤਰਜੀਹ ਦੇਂਦੇ ਹੋਏ ਇੰਟਰਨੈਸ਼ਨਲ ਇਕਨੋਮਿਕਸ ਫੈਡਰੇਸ਼ਨ ਦੇ ਰਜਿਸਟਰਾਰ ਡਾਕਟਰ ਟਿਮ ਵਾਸ਼ਿੰਗਟਨ ਨੇ ਡਾਕਟਰ ਸਰੂਪ ਸਿੰਘ ਅਲੱਗ ਦੀਆਂ ਨਿਸ਼ਕਾਮ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਉਹਨਾਂ ਵੱਲੋਂ ਚਲਾਈ ਅਲੱਗ ਸ਼ਬਦ ਯਗ ਟਰੱਸਟ ਨੂੰ ਨੈਲਸਨ ਮੰਡੇਲਾ ਫੈਲੋਸ਼ਿਪ ਐਵਾਰਡ ਨਾਲ ਸਨਮਾਨਿਤ ਕੀਤਾ। ਡਾ: ਟਿਮ ਨੇ ਕਿਹਾ ਕਿ ਡਾਕਟਰ ਸਰੂਪ ਸਿੰਘ ਅਲੱਗ ਦੀਆਂ ਨਿਸ਼ਕਾਮ ਸੇਵਾਵਾਂ ਦਾ ਕੋਈ ਸਾਨੀ ਨਹੀਂ। ਉਨ੍ਹਾਂ ਕਿਹਾ ਕਿ ਇਹ ਸਨਮਾਨ ਡਾਕਟਰ ਸਰੂਪ ਸਿੰਘ ਅਲੱਗ ਨੂੰ ਦੇ ਕੇ ਉਹ ਆਪਣੇ ਆਪ ਨੂੰ ਸਨਮਾਨਿਤ ਹੋਇਆ ਮਹਿਸੂਸ ਕਰਦੇ ਹਨ। ਯਾਦ ਰਹੇ ਕਿ ਡਾਕਟਰ ਅਲੱਗ ਵੱਲੋਂ ਆਰੰਭੇ ਸ਼ਬਦ ਲੰਗਰਾਂ ਨੂੰ ਕੌਮ ਅੱਜ ਵੀ ਮਾਣ ਨਾਲ ਯਾਦ ਕਰਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਲਾਇਨਜ਼ ਕਲੱਬ ਹੁਸ਼ਿਆਰਪੁਰ ਪ੍ਰਿੰਸ ਵੱਲੋਂ ਅਧਿਆਪਕ ਰਜਨੀਸ਼ ਕੁਮਾਰ ਗੁਲਿਆਨੀ ਦਾ ਸਨਮਾਨ
Next articleਡਾਕਟਰਾਂ ਦੀਆਂ ਕੀਤੀਆਂ ਬਦਲੀਆਂ ਖ਼ਿਲਾਫ਼ ਸਿਹਤ ਕਰਮਚਾਰੀਆਂ ਵਿੱਚ ਰੋਸ