ਕਪੂਰਥਲਾ, (ਸਮਾਜ ਵੀਕਲੀ) ( ਕੌੜਾ )– ਪੰਜਬ ਸਰਕਾਰ ਦੇ ਸਿੱਖਿਆ ਕ੍ਰਾਂਤੀ ਅਤੇ ਬਦਲਾਅ ਵਾਲੇ ਨਾਅਰਿਆਂ ਦੇ ਉਲਟ ਅਧਿਆਪਕਾਂ ਦੀਆ ਵਿਭਾਗੀ ਅਤੇ ਵਿੱਤੀ ਮੰਗਾਂ ਦਾ ਲੰਬੇ ਸਮੇਂ ਤੋਂ ਹਲ ਨਾ ਹੋਣ ਤੇ ਲੋਕ ਵਿਰੋਧੀ ਨਵੀਂ ਸਿੱਖਿਆ ਨੀਤੀ 2020 ਲਾਗੂ ਹੋਣ ਅਤੇ ਅਧਿਆਪਕਾਂ ਨੂੰ ਲਗਾਤਾਰ ਗੈਰ ਵਿਦਿਅਕ ਕੰਮਾਂ ਤੇ ਹੋਰ ਪ੍ਰੋਜੈਕਟਾਂ ਵਿਚ ਉਲਝਾ ਕੇ ਸਿੱਖਿਆ ਦਾ ਉਜਾੜਾ ਕਰਨ ਦੇ ਵਿਰੋਧ ਵਜੋਂ ਡੀ ਟੀ ਐਫ਼ ਵਲੋ 16 ਨਵੰਬਰ ਨੂੰ ਚੱਬੇਵਾਲ ਰੈਲੀ ਵਿਚ ਸੁਲਤਾਨਪੁਰ ਤੋਂ ਭਰਵੀਂ ਸ਼ਮੂਲੀਅਤ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ ਇਸ ਸਬੰਧੀ ਡੀ ਟੀ ਐਫ਼ ਸੁਲਤਾਨਪੁਰ ਦੇ ਬਲਾਕ ਪ੍ਰਧਾਨ ਗੌਰਵ ਗਿੱਲ ਵਲੋ ਦੱਸਿਆ ਗਿਆ ਕਿ ਇਕ ਦਹਾਕੇ ਤੋ ਬੇਇਨਸਾਫ਼ੀ ਤੇ ਪੱਖਪਾਤ ਦਾ ਸ਼ਿਕਾਰ ਡਾ. ਰਵਿੰਦਰ ਕੰਬੋਜ ਅਤੇ ਨਰਿੰਦਰ ਭੰਡਾਰੀ, ਓ ਡੀ ਐਲ ਅਤੇ ਹਿੰਦੀ ਅਧਿਆਪਕਾ ਦੇ ਪੈਡਿੰਗ ਨਿਯੁਕਤੀ ਪੱਤਰ ਜਾਰੀ ਕਰਵਾਉਣ ਅਤੇ ਸਿਆਸੀ ਰੰਜਿਸ਼ ਦਾ ਸ਼ਿਕਾਰ ਮੁਖਤਿਆਰ ਸਿੰਘ ਦੀ ਬਦਲੀ ਰੱਦ ਕਰਨ ਨੂੰ ਲੈ ਕੇ ਸਿੱਖਿਆ ਮੰਤਰੀ ਵਲੋ ਕਈ ਮੀਟਿੰਗਾਂ ਵਿੱਚ ਸਹਿਮਤੀ ਦੇਣ ਦੇ ਬਾਵਜੂਦ ਵੀ ਮਸਲੇ ਹਲ ਨਹੀ ਹੋ ਰਹੇ ਹਨ ਇਥੇ ਵਿਸ਼ੇਸ਼ ਤੌਰ ਤੇ ਪੁੱਜੇ ਡੀ ਟੀ ਐਫ਼ ਦੇ ਜਿਲਾ ਪ੍ਰਧਾਨ ਹਰਵਿੰਦਰ ਸਿੰਘ ਅੱਲੂਵਾਲ ਜੀ ਵਲੋ ਵੀ ਦਸਿਆ ਗਿਆ ਕਿ ਸਰਕਾਰ ਸਿੱਖਿਆ ਦੇ ਉਜਾੜੇ ਲਈ ਨਵੇਂ ਨਵੇਂ ਪ੍ਰੋਜੈਕਟਾਂ ਰਾਹੀਂ ਵਿਦਿਆਰਥੀਆ ਨੂੰ ਸਿਲੇਬਸ ਤੋ ਦੂਰ ਕਰ ਰਹੀ ਹੈ ਹਜਾਰਾ ਪੋਸਟਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਤੇ ਪੁਰਾਣੀ ਪੈਨਸ਼ਨ ਲਾਗੂ ਕਰਨ ਤੋਂ ਵੀ ਸਰਕਾਰ ਵਲੋ ਪੱਲਾ ਝਾੜਿਆ ਜਾ ਰਿਹਾ ਹੈ ਇਥੇ ਡੀ ਟੀ ਐਫ਼ ਦੇ ਆਗੂ ਹਰਵਿੰਦਰ ਵਿਰਦੀ ਤੇ ਸੀਨੀਅਰ ਮੀਤ ਪ੍ਰਧਾਨ ਵੀਨੂੰ ਸੇਖੜੀ ਵਲੋ ਦਸਿਆ ਗਿਆ ਕਿ ਐਸ ਐਸ ਏ ਤੇ ਰਮਸਾ ਲੈਬ ਅਟੈਨਡੈਂਟ ਪਿਛਲੇ 15 ਸਾਲਾਂ ਤੋਂ ਸਰਕਾਰ ਦੀ ਨਾਲਾਇਕੀ ਕਰਕੇ ਰੈਗੂਲਰ ਨਹੀਂ ਹੋ ਸਕੇ ਜਿਸ ਤੇ ਉਹਨਾਂ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ ਇਸ ਸਮੇਂ ਜਨਰਲ ਸਕੱਤਰ ਸੁਖਵਿੰਦਰ ਸਿੰਘ ਪੀ ਟੀ , ਮੀਡੀਆ ਸੱਕਤਰ ਜਗਦੇਵ ਸਿੰਘ ਕਾਹਲੋ, ਵਿੱਤ ਸਕੱਤਰ ਮੈਡਮ ਅਰਸ਼ਦੀਪ,ਮੈਡਮ ਸੰਦੀਪ ਕੌਰ,ਅਰੁਣ ਭੱਲਾ ,ਧਰਮਵੀਰ ,ਹਰਵੇਲ ਸਿੰਘ ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly