ਜਤਿੰਦਰ ਭੁੱਚੋ
(ਸਮਾਜ ਵੀਕਲੀ) ਲਗਭਗ ਪਿਛਲੇ ਦਸ ਸਾਲਾਂ ਤੋਂ ਮੈਂ ਸਰਕਾਰੀ ਨੌਕਰੀ ਵਿੱਚ ਹਾਂ। ਬਠਿੰਡੇ ਜ਼ਿਲੇ ਦੇ ਸੈਂਕੜੇ ਅਧਿਆਪਕਾਂ ਨਾਲ ਮੇਰਾ ਵਾਹ ਵਾਸਤਾ ਹੈ। ਬੜੇ ਮਿੱਠੇ-ਕੌੜੇ ਤਜਰਬੇ ਹਾਸਲ ਹੋਏ ਹਨ। ਚੰਗੇ ਅਤੇ ਮਾੜੇ ਤਜਰਬਿਆਂ ਤੋਂ ਮੈਂ ਬਹੁਤ ਕੁਝ ਸਿੱਖਿਆ ਹੈ। ਪਾਇਮਰਰੀ ਅਧਿਆਪਕ ਹੋਣ ਕਰਕੇ ਪ੍ਰਾਇਮਰੀ ਸਕੂਲ ਖੇਡਾਂ ਵੀ ਸਾਨੂੰ ਆਪ ਹੀ ਕਰਵਾਉਣੀਆਂ ਪੈਂਦੀਆਂ ਹਨ ਪਰ ਹੁਣ ਪਿਛਲੇ ਦੋ ਸਾਲਾਂ ਤੋ ਪੀ ਟੀ ਡੀ.ਪੀ .ਈ ਖੇਡਾਂ ਵਿਚ ਸਹਿਯੋਗ ਕਰ ਰਹੇ ਸਨ । ਇਹਨਾਂ ਖੇਡਾਂ ਦੌਰਾਨ ਮੇਰੀ ਮੁਲਾਕਾਤ ਮੁਲਾਕਾਤ ਗੁਰਿੰਦਰ ਸਿੰਘ ਨਾਲ ਹੋਈ ਜੋ ਸ਼ਹੀਦ ਸਿਪਾਹੀ ਸੰਦੀਪ ਸਿੰਘ ਸੀਨੀਆਰ ਸੈਕੰਡਰੀ ਸਕੂਲ ਆਫ ਐਮੀਨੈਂਸ ਵਿਖੇ ਬਤੌਰ ਡੀ ਪੀ ਈ ਦੀ ਪੋਸਟ ’ਤੇ ਹਨ। ਉਹਨਾਂ ਦੀ ਸ਼ਖਸੀਅਤ ਦਾ ਇੱਕ ਇੱਕ ਪੱਖ ਪ੍ਰਭਾਵਸ਼ਾਲੀ ਅਤੇ ਪ੍ਰੇਰਣਾਦਾਇਕ ਹੈ। ਸਕੂਲ ਦੇ ਹਰ ਕੰਮ ਨੂੰ ਆਪਣਾ ਸਮਝ ਕੇ ਕਰਨ ਵਿੱਚ ਉਹ ਮਾਣ ਮਹਿਸੂਸ ਕਰਦੇ। ਬੜੇ ਸਹਿਜ ਸੁਭਾਅ ਅਤੇ ਬੜੇ ਹੀ ਅਦਬ ਨਾਲ ਸਮਾਜ ਵਿੱਚ ਵਿਚਰਦੇ ਹਨ। ਗੁਰਿੰਦਰ ਸਿੰਘ ਲੱਬੀ ਵਿੱਚ ਕਈ ਖੂਬੀਆਂ ਬੜੀਆਂ ਵਿਲੱਖਣ ਹਨ, ਇਹ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਦਾਨ ਪੁੰਨ ਕਰਦਾ ਹੈ, ਬੱਚਿਆਂ ਦੀ ਮਦਦ ਕਰਨ ਵਿੱਚ ਹਮੇਸ਼ਾ ਮੋਹਰੀ ਰਹਿੰਦੇ ਹਨ। ਲਗਾਤਾਰ ਸਰੀਰਕ ਸਿੱਖਿਆ ਵਿਸ਼ੇ ਦੇ ਟੈਸਟ ਲੈਂਦੇ ਰਹਿੰਦੇ ਹਨ, ਜੋ ਆਪਣੇ ਆਪ ਵਿੱਚ ਇੱਕ ਸ਼ਲਾਘਾਯੋਗ ਗੱਲ ਹੈ। ਵਿਦਿਆਰਥੀਆਂ ਨੂੰ ਆਪਣੇ ਧੀਆਂ ਪੁੱਤਾਂ ਵਾਂਗ ਸਮਝ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਵੀ ਹੱਲ ਕਰਦੇ ਹਨ। ਜਿੱਥੇ ਉਨ੍ਹਾਂ ਦਾ ਬੱਚਿਆਂ ਨਾਲ ਬਹੁਤ ਪਿਆਰ ਹੈ, ਉੱਥੇ ਸਕੂਲ ਵਿੱਚ ਅਨੁਸ਼ਾਸਨ ਦੇ ਮਾਮਲੇ ਵਿੱਚ ਰੋਅਬ ਵੀ ਪੂਰਾ ਹੈ। ਕਿਸੇ ਕਿਸਮ ਦੀ ਅਨੁਸ਼ਾਸਨਹੀਣਤਾ ਉਹ ਬਰਦਾਸ਼ਤ ਨਹੀਂ ਕਰਦੇ। ਪਿਛਲੇ ਸਾਲ ਕੋਰੋਨਾ ਕਾਲ ਸਮੇਂ ਉਹਨਾਂ ਨੇ ਰਿਕਾਰਡਤੋੜ ਨਵੇਂ ਵਿਦਿਆਰਥੀਆਂ ਦੇ ਦਾਖਲੇ ਕਰਨ ਵਿੱਚ ਵੱਧ ਚੱੜ੍ਹ ਕੇ ਸਹਿਯੋਗ ਦਿੱਤਾ। ਕਈ ਪ੍ਰਾਈਵੇਟ ਸਕੂਲਾਂ ਵਿੱਚੋਂ ਬੱਚੇ ਲਿਆ ਕੇ ਉਨ੍ਹਾਂ ਨੇ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਏ। ਜਿੱਥੋਂ ਤਕ ਵਿਦਿਆਰਥੀਆਂ ਦੀਆਂ ਖੇਡਾਂ ਸਬੰਧੀ ਪ੍ਰਾਪਤੀਆਂ ਦਾ ਸੰਬੰਧ ਹੈ, ਗੁਰਿੰਦਰ ਸਿੰਘ ਦੇ ਵਿਦਿਆਰਥੀ ਸਟੇਟ ਪੱਧਰ ਵਿੱਚ ਸੌ ਤੋਂ ਵੱਧ ਅਤੇ ਨੈਸ਼ਨਲ ਪੱਧਰ ਤੇ ਅੱਧੀ ਦਰਜਨ ਤੋਂ ਵੱਧ ਮੈਡਲ ਪ੍ਰਾਪਤ ਕਰ ਚੁੱਕੇ ਹਨ। ਆਪਣੀ ਜੇਬ ਵਿੱਚੋਂ ਪੈਸਾ ਖਰਚ ਕਰਕੇ ਉਹ ਸਪੋਰਟਸ ਸਬੰਧੀ ਸਾਮਾਨ ਲਿਆ ਕੇ ਦੋਣ ਤੋਂ ਵੀ ਗੁਰੇਜ਼ ਨਹੀ ਕਰਦੇ ।ਸਕੂਲ ਦੇ ਬੱਚਿਆਂ ਦੇ ਲਈ ਡੇਅ ਸਕਾਲਰ ਵਿੰਗ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਸਕੂਲ ਸਮੇਂ ਤੋਂ ਪਹਿਲਾਂ ਅਤੇ ਬਾਅਦ ਗਰਾਊਂਡ ਵਿੱਚ ਬੱਚਿਆਂ ਨੂੰ ਆਪ ਜਾ ਕੇ ਕੋਚਿੰਗ ਦਿੰਦੇ ਹਨ। ਉਹਨਾਂ ਦੇ ਦੋ ਖਿਡਾਰੀ ਪੰਜਾਬ ਸਟੇਟ ਆਫ਼ ਇੰਸੀਟੀਚਿਊਟਆਫ਼ ਸਪੋਰਟਸ ਵਿੱਚ ਵੇਟ ਲਿਫਟਿੰਗ ਵਿੱਚ ਸਿਲੈਕਟ ਹੋਏ ਹਨ। ਸਾਹਿਤਕ ਤੇ ਸਭਿਆਚਰਕ ਖੇਤਰ ਵਿੱਚ ਵੀ ਹਰ ਸਾਲ ਸਮਾਜ ਨੂੰ ਸੇਧ ਦੇਣ ਵਾਲੇ ਪ੍ਰੋਗਰਾਮ ਵੀ ਇਹਨਾਂ ਵੱਲੋਂ ਕਰਵਾਏ ਜਾਂਦੇ ਹਨ। ਹੋਰ ਬਹੁਤਾ ਕੁਝ ਨਾ ਕਹਿੰਦੇ ਹੋਏ ਮੈਂ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਇੱਕ ਸਤਰ ਵਿੱਚ ਪਰੋਣ ਦਾ ਯਤਨ ਕਰ ਰਿਹਾ ਹਾਂ। ਉਹ ਦਾਨੀ, ਮਦਦਗਾਰ, ਭਾਵੁਕ, ਮਨੁੱਖੀ ਕਦਰਾਂ ਕੀਮਤਾਂ ਨਾਲ ਲਬਰੇਜ਼, ਸਿਧਾਂਤਾਂ ’ਤੇ ਚੱਲਣ ਵਾਲੇ, ਮਨੁੱਖੀ ਵਰਤਾਰੇ ਨੂੰ ਸਮਝਣ ਵਾਲੇ ਅਤੇ ਹਰੇਕ ਦੀ ਮੁਸੀਬਤ ਵਿੱਚ ਨਾਲ ਖੜ੍ਹਨ ਵਾਲੇ ਨੇਕ ਇਨਸਾਨ ਹਨ। ਅੰਤ ਵਿੱਚ ਇਹੀ ਕਹਾਂਗਾ ਕਿ ਗੁਰਿੰਦਰ ਸਿੰਘ ਲੱਬੀ ਆਪਣੇ ਸਿਧਾਂਤਾਂ ਅਤੇ ਨੇਕੀ ਉੱਤੇ ਇਸੇ ਤਰ੍ਹਾਂ ਹੀ ਚੱਲਦੇ ਰਹਿਣ। ਮੈਂਨੂੰ ਯਕੀਨ ਹੈ ਕਿ ਭਵਿੱਖ ਵਿੱਚ ਉਹ ਆਪਣੀ ਮਿਹਨਤ ਅਤੇ ਚੰਗੀ ਨੀਅਤ ਨਾਲ ਹੋਰ ਉੱਚੀਆਂ ਬੁਲੰਦੀਆਂ ਛੂਹਣਗੇ।