ਡੀ-ਕਾਰਡ ਵਰਿੰਦਵਾਨ ਕੰਪਨੀ ਮੁਲਾਜਮਾ ਨੂੰ ਬਿਨ੍ਹਾਂ ਪੂੁਰੀਆਂ ਤਨਖਾਹਾਂ ਦਿੱਤੇ ਕੰਮ ਬੰਦ ਕਰਕੇ ਹੋਈ ਰਫੂ ਚੱਕਰ ਕੰਪਨੀ ਵਲੋਂ ਆਪਣੇ ਲਿਖਤੀ ਵਾਅਦਿਆ ਤੋਂ ਭੱਜ ਦੀ ਆਈ ਨਜ਼ਰ – ਮੁਲਾਜ਼ਮ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਲੇਬਰ ਪਾਰਟੀ ਵਲੋਂ ਨੇਸ਼ਨਲ ਫੂਡ ਸਕਿਊਰਟੀ ਐਕਟ 2013 ਦੇ ਤਹਿਤ ਘਰ ਘਰ ਰਾਸ਼ਨ ਪਹੁੰਚਾਉਣ ਲਈ ਪੰਜਾਬ ਮਾਰਕਫੈਡ ਨੇ ਪ੍ਰਾਇਵੇਟ ਕੰਪਨੀ ਡੀਕਾਰਡ ਕੰਪਨੀ ਵੰਰਿਦਾਵਨ (ਗੁੜਗਾਓੁਂ) ਨੂੰ ਠੇਕਾ ਦੇਣ ਅਤੇ ਅੱਗੋਂ ਕੰਪਨੀ ਨੇ ਡਰਾਇਵਰਾਂ, ਸਟੋਰਕੀਪਰਾਂ ਅਤੇ ਹੈਲਪਰਾਂ ਨੂੰ ਬਿਨ੍ਹਾਂ ਕੁਝ ਮਹੀਨਿਆਂ ਦੀ ਤਨਖਾਹ ਦੇਣ ਤੋਂ ਬਿਨ੍ਹਾਂ ਕੰਮ ਤੋਂ ਹਟਾਉਣ ਅਤੇ ਉਨ੍ਹਾਂ ਕਾਮਿਆਂ ਦੀਆਂ ਬਕਾਇਆ ਰਹਿੰਦੀਆਂ ਤਨਖਾਹਾਂ ਦਿਵਾਉਣ ਲਈ ਵੱਡੀ ਗਿਣਤੀ ਵਿਚ ਕਾਮਿਆਂ ਨੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਸੁਖਜੀਤ ਸਿੰਘ ਤੇ ਵਿਜੇ ਕੁਮਾਰ ਦੀ ਅਗਵਾਈ ਵਿਚ ਮਿੰਨੀ ਸੈਕੲ੍ਰੀਏਟ ਦੇ ਬਾਹਰ ਪੰਜਾਬ ਸਰਕਾਰ ਦੇ ਵਿਰੁੱਧ ਮੁਜਾਹਰਾ ਕੀਤਾ ਤੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਿਹੜੀ ਕੰਪਨੀ ਨੂੰ ਘਰ ਘਰ ਰਾਸ਼ਨ ਪਹੁੰਚਾਉਣ ਲਈ ਠੇਕਾ ਦਿਤਾ ਸੀ। ਉਹ ਡੀ-ਕਾਰਡ ਕੰਪਨੀ ਵਰਿੰਦਾਵਨ ਬਿਨ੍ਹਾਂ ਪੂੁਰੀਆਂ ਤਨਖਾਹਾਂ ਦਿਤਿਆਂ ਕੰਮ ਬੰਦ ਕਰਕੇ ਰਫੂ ਚੱਕਰ ਹੋ ਗਈ ਹੈ। ਬਾਅਦ ਵਿਚ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੂੰ ਕਾਮਿਆਂ ਨੂੰ ਬਕਾਇਆ ਤਨਖਾਹਾਂ ਅਤੇ ਹੋਰ ਭੱਤੇ ਰਹਿੰਦੇ ਦਵਾਉਣ ਲਈ ਮੰਗ ਪਤੱਰ ਵੀ ਦਿੱਤਾ ਤੇ ਦੱਸਿਆ ਕਿ ਇਹ ਸਭ ਕੁਝ ਮਾਰਕੇਫੈਡ ਦੇ ਉਚ ਅਧਿਕਾਰੀਆਂ ਦੀਆਂ ਗਲਤੀਆਂ ਦਾ ਸਿੱਟਾ ਹੈ। ਜਦੋਂ ਕਿ ਸਰਕਾਰ ਨੂੰ ਸਭ ਕੁਝ ਪਤਾ ਸੀ ਕਿ ਘਰ ਘਰ ਰਾਸ਼ਨ ਵੰਡਣ ਦੀ ਬਨਾਵਟੀ ਸਕੀਮ ਫੇਲ੍ਹ ਹੋ ਚੁੱਕੀ ਹੈ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਇਹ ਸਭ ਕੁਝ ਪਹਿਲਾਂ ਕਿਉਂ ਚੈਕ ਨਹੀਂ ਕੀਤਾ। ਅਗਰ ਸਮਾਂ ਹੁੰਦਿਆਂ ਧਿਆਨ ਦਿਤਾ ਹੁੰਦਾ ਤਾਂ ਅਜ ਨਾ ਤਾਂ ਪੈਸਾ ਬਰਬਾਦ ਹੋਣਾ ਸੀ ਤੇ ਨਾ ਹੀ ਕਾਮਿਆਂ ਨੂੰ ਨੁਕਸਾਨ ਝੱਲਣਾ ਪੈਂਦਾ ਤੇ ਨਾ ਹੀ ਕਾਮਿਆਂ ਨੂੰ ਪਹਿਲੀਆਂ ਨੌਕਰੀਆਂ ਗਵਾਉਣੀਆਂ ਪੈਂਦੀਆਂ। ਧੀਮਾਨ ਨੇ ਦੱਸਿਆ ਕਿ ਘਰ ਘਰ ਰਾਸ਼ਨ ਪਹੁੰਚਾਉਣ ਦੀ ਸਕੀਮ ਪੰਜਾਬ ਸਰਕਾਰ ਦੀਆ ਗਲਤੀਆਂ ਨਾਲ ਬੁਰੀ ਤਰ੍ਹਾਂ ਫਲੋਪ ਹੋ ਗਈ ਤੇ ਨਾਲ ਹੀ ਇਹ ਸਕੀਮ ਸਰਕਾਰੀ ਖ਼ਜਾਨੇ ਦਾ ਕਰੋੜਾਂ ਰੁਪਇਆ ਲੈ ਡੁੱਬੀ। ਦੂਸਰੇ ਪਾਸੇ ਜਿਸ ਕੰਮ ਉਤੇ ਰੱਖੇ ਕਾਮਿਆਂ ਦਾ ਤਨਖਾਹਾਂ ਦਾ ਬਕਾਇਆ ਵੀ ਨਹੀਂ ਦਿਤਾ। ਧੀਮਾਨ ਨੇ ਦੱਸਿਆ ਕਿ ਘਰ ਘਰ ਰਾਸ਼ਨ ਪਹੁੰਚਾਉਣ ਲਈ ਪੂਰੇ ਦੇਸ਼ ਵਿਚ ਆਮ ਆਦਮੀ ਪਾਰਟੀ ਦੇ ਦੋਹਾਂ ਮੁੱਖ ਮੰਤਰੀਆਂ ਦੁਆਰਾ ਝੂਠੀ ਵਾਹ ਵਾਹ ਖੱਟਣ ਲਈ ਬੜੀ ਵੱਡੀ ਐਡਵਰਟਾਇਜਮੈਂਟ ਕੀਤੀ ਤੇ ਲੋਕਾਂ ਵਿਚ ਝੂਠਾ ਪ੍ਰਚਾਰ ਕੀਤਾ। ਨੈਸ਼ਨਲ ਫੂਡ ਸਕਿਉਰਟੀ ਐਕਟ 2013 ਨੂੰ ਪੂਰੀ ਗੰਭੀਰਤਾ ਨਾਲ ਕਿਸੇ ਵੀ ਸਰਕਾਰ ਨੇ ਲਾਗੂ ਨਹੀਂ ਕੀਤਾ। ਪਰ ਆਮ ਆਦਮੀ ਪਾਰਟੀ ਨੇ ਐਕਟ ਨੂੰ ਲਾਗੂ ਕਰਨ ਲਈ (ਫੇਅਰ ਪ੍ਰਾਇਸ ਸ਼ਾਪ) ਦੇ ਅੱਗੇ ਮਾਡਲ ਸ਼ਬਦ ਲਗਾ ਕੇ ਦਿਲੀ ਦੇ ਮੁੱਖ ਮੰਤਰੀ ਨੇ (ਮਾਡਲ ਫੇਅਰ ਪ੍ਰਾਇਸ ਸ਼ਾਪ) ਕਰ ਲਿਆ ਤੇ ਇਸੇ ਚਕੱਰ ਵਿਚ ਘਰ ਘਰ ਰਾਸਨ ਦੇਣ ਲਈ ਝੂਠੀ ਵਾਹ ਵਾਹ ਖੱਟੀ ਤੇ ਬੇਰੁਜਗਾਰ ਨੋਜਵਾਨਾ ਦੇ ਭੱਵਿਖ ਨਾਲ ਵੀ ਖਿਲਵਾੜ ਕੀਤਾ। ਇਹ ਸਕੀਮ ਹੁਣ ਇਕ ਡਰਾਮਾ ਬਣ ਨਿੱਬੜੀ। ਜਿਹੜੇ ਨੋਜਵਾਨ ਬੇਰੁਜਗਾਰ ਹੋ ਗਏ ਉਹ ਬਹੁਤ ਪ੍ਰਸਾ਼ਨ ਹਨ ਤੇ ਉਨ੍ਹਾਂ ਦੇ ਘਰਾਂ ਦੇ ਖਰਚੇ ਵੀ ਅਨੇਕਾਂ ਸਵਾਲ ਖੜੇ ਕਰ ਰਹੇ ਹਨ ਤੇ ਉਹ ਭਵਿਖ ਵਿਚ ਬੱਚਿਆਂ ਦੀਆਂ ਪੜ੍ਹਾਈ ਦੇ ਖਰਚਿਆਂ ਤੇ ਘਰਾਂ ਦੇ ਹੋਰ ਖਰਚਿਆਂ ਤੋਂ ਵੱਧ ਚਿੰਤਤ ਹਨ। ਕਈ ਤਾਂ ਕਰਜੇ ਥੱਲੇ ਡੁੱਬ ਰਹੇ ਹਨ। ਧੀਮਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਬਣਦੀਆਂ ਤਨਖਾਹਾਂ, ਭੱਤੇ ਦਿਤੇ ਜਾਣ ਤੇ ਉਨ੍ਹਾਂ ਬੇਰੁਜਗਾਰਾਂ ਨੂੰ ਸਰਕਾਰ ਦੂਸਰੇ ਵਿਭਾਗਾਂ ਵਿਚ ਕੰਮ ਉਤੇ ਰੱਖੇ ਤਾਂ ਉਹ ਅਪਣੇ ਘਰਾਂ ਦੇ ਖਰਚੇ ਚਲਾ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਡੀ-ਕਾਰਡ ਕੰਪਨੀ ਦੀ ਸਕਿਊਰਟੀ ਜਬਤ ਕਰਕੇ ਤੁਰੰਤ ਪੈਸੇ ਕਾਮਿਆਂ ਦੇ ਖਾਤਿਆਂ ਵਿਚ ਭੇਜੇ ਜਾਣ। ਧੀਮਾਨ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਸਹੀ ਫੈਸਲਾ ਨਹੀਂ ਕਰਦੀ ਤੇ ਸੰਘਰਸ਼ ਨੂੰ ਜਾਰੀ ਰਖਿਆ ਜਾਵੇਗਾ ਤੇ ਸਰਕਾਰ ਦਸੇ ਕਿ ਉਸ ਦੀਆਂ ਗਲਤੀਆਂ ਕਾਰਨ ਕਿੰਨੇ ਕਰੋੜ ਦਾ ਸਰਕਾਰੀ ਖ਼ਜਾਨੇ ਦਾ ਨੁਕਸਾਨ ਹੋਇਆ। ਇਸ ਮੌਕੇ ਚਰਨਜੀਤ ਸਿੰਘ, ਰਾਮ ਲੁਭਾਇਆ, ਤਿਲਕ ਰਾਜ, ਪ੍ਰਿੰਸ, ਨਾਰਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਨੀਰਜ ਕੁਮਾਰ, ਤਾਜਿੰਦਰ ਸਿੰਘ, ਜਸਕਰਨਪ੍ਰੀਤ ਸਿੰਘ, ਮਨਦੀਪ ਸਿੰਘ, ਕਮਲਜੀਤ ਸਿੰਘ,ਹਰਦੀਪ ਸਿੰਘ, ਗੁਰਪਿੰਦਰ ਸਿੰਘ, ਕੁਲਵੀਰ ਸਿੰਘ, ਵਿਜੈ ਕੁਮਾਰ ਚਰਨਜੀਤ, ਮਨਜਿੰਦਰ ਸਿੰਘ, ਪਰਮਜੀਤ ਸਿੰਘ, ਹਰਪ੍ਰੀਤ ਪਾਲ, ਬਲਵੀਰ ਸਿੰਘ ਪਰਵਿੰਦਰ ਕੁਮਾਰ, ਪ੍ਰਿੰਸ, ਜਸਵੀਰ ਸਿੰਘ, ਸੁਖਜੀਤ ਸਿੰਘ, ਮਨਜੀਤ ਸਿੰਘ, ਮਨਦੀਪ, ਚੇਤਨ, ਮਨੋਜ ਕੁਮਾਰ ਸੁਖਵਿੰਦਰਜੀਤ ਸਿੰਘ ਆਦਿ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਿਲ੍ਹੇ ’ਚ ਸਾਲਿਡ ਵੇਸਟ ਮੈਨੇਜਮੈਂਟ ਦਾ ਕੰਮ ਜਲਦ ਕਰਵਾਇਆ ਜਾਵੇ ਮੁਕੰਮਲ – ਕੋਮਲ ਮਿੱਤਲ
Next articleਜਲੰਧਰ ਵਿੱਚ ਅਕਾਲੀ ਦਲ ਦੀ ਉਮੀਦਵਾਰ ਆਪ ਵਿੱਚ ਹੋਈ ਸ਼ਾਮਿਲ