ਰੁੱਖਾਂ ਦੀ ਕਟਾਈ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

ਵਹਿਗੁਰੂ ਭੇਜਿਆ ਧਰਤ ਤੇ ਕਰੀਏ ਮੌਜ ਮੇਲੇ,
ਮੁਫ਼ਤ ਦਿੱਤੇ ਹਵਾ, ਪਾਣੀ, ਜੰਗਲ-ਬੇਲੇ।
ਬੰਦੇ ਦਾ ਦੋਸਤ ਬਣਾਇਆ ਔਰਤ ਨੂੰ,
ਖਰਮਸਤੀਆਂ ਕਰਕੇ ਭਰਪੂਰ ਖ਼ਜ਼ਾਨਿਆਂ ਨਾਲ ਖੇਲੇ।

ਮੁਫਤ ਦੀ ਚੀਜ਼ ਦਾ ਮੁੱਲ ਨਾ ਕੋਈ ਪਾਵੇ,
ਜੰਗਲਾਂ ਦੀ ਬੇਤਹਾਸ਼ਾ ਹੁੰਦੀ ਕਟਾਈ।
ਤਰੱਕੀ ਦੇ ਨਾਮ ਕੱਟ ਕੱਟ ਪੇੜ ਪਾਵੇ,
ਸੋਚੋ ਕੌਣ ਕਰੂ ਭਰਪਾਈ ।

ਜਿਸ ਪ੍ਰਿਤਪਾਲਕ ਨੇ ਸਹੂਲਤਾਂ ਦਿੱਤੀਆਂ,
ਉਹ ਵਸੂਲਣ ਵੀ ਜਾਣਦਾ,
ਭਾਵੇਂ ਹੋਵੇ ਵਿਅਕਤੀ ਤੇ ਭਾਵੇਂ ਸਰਕਾਰਾਂ।
ਸੰਕੋਚ ਨਾਲ ਕੱਢੋ ਵਕਤ ਅਪਣਾ,
ਉੱਠ ਨੀ ਸਕਣਾ ਬੰਦਿਆ,
ਜਦੋਂ ਪੈਣ ਉਸ ਦੀਆਂ ਮਾਰਾਂ।

ਤਾਜ਼ੀ ਹਵਾ ਦੇ ਬੁੱਲ੍ਹੇ ਫਿਰ ਹੀ ਮਿਲਣੇ,
ਜੇ ਲਗਾਓਗੇ ਰੁੱਖ ਵਿੱਚ ਕਤਾਰਾਂ।
ਸ਼ੁੱਕਰ ਹਰ ਵੇਲੇ ਰੱਬ ਦਾ ਕਰਿਆ ਕਰੋ,
ਜਿਸ ਨੇ ਲਾਈਆਂ ਹਰ ਮੌਸਮ ਚ ਬਹਾਰਾਂ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ
ਫੋਨ ਨੰਬਰ : 9878469639

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSome 500 missing after migrant vessel sinks off Greece: UN
Next articleਦਿੜ੍ਹਬਾ ਦੇ ਵਾਰਡ ਨੰਬਰ 4 ਵਿੱਚ ਚਲਾਈ ਗਈ ਵਿਸ਼ੇਸ਼ ਜਾਗਰੂਕਤਾ ਮੁਹਿੰਮ