HOME ਵਰਤਮਾਨ ਸਮੇਂ ‘ਚ ‘ਕੁੱਖਾਂ’ ਤੇ ‘ਰੁੱਖਾਂ’ ਨੂੰ  ਬਚਾਉਣ ਦੀ ਲੋੜ- ਅਵਤਾਰ ਹੀਰ

ਵਰਤਮਾਨ ਸਮੇਂ ‘ਚ ‘ਕੁੱਖਾਂ’ ਤੇ ‘ਰੁੱਖਾਂ’ ਨੂੰ  ਬਚਾਉਣ ਦੀ ਲੋੜ- ਅਵਤਾਰ ਹੀਰ

1
ਸ੍ਰੀ ਅਵਤਾਰ ਹੀਰ
ਫਿਲੌਰ/ਅੱਪਰਾ  (ਸਮਾਜ ਵੀਕਲੀ)   (ਦੀਪਾ)-ਅੱਜ ਮੀਡੀਆ ਨਾਲ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਦਿਆਂ ਸ੍ਰੀ ਅਵਤਾਰ ਹੀਰ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ (ਯੂਰੋਪ) ਨੇ ਕਿਹਾ ਕਿ ਵਰਤਮਾਨ ਸਮੇਂ ‘ਚ ਦਿਨ ਪ੍ਰਤੀ ਦਿਨ ਲੜਕੀਆਂ ਦੀ ਘੱਟ ਰਹੀ ਜਨਮ ਦਰ ਇੱਕ ਚਿੰਤਾਜਨਕ ਵਿਸ਼ਾ ਹੈ, ਉੱਥੇ ਹੀ ਬਹੁਤ ਹੀ ਜਿਆਦਾ ਗੰਧਲੇ ਹੋ ਰਹੇ ਵਾਤਾਵਰਣ ਨੂੰ  ਬਚਾਉਣ ਲਈ ਵੀ ਸਾਨੂੰ ਜਾਗਰੂਕ ਹੋਣਾ ਪਵੇਗਾ |  ਇਸ ਲਈ ਵਰਤਮਾਨ ਸਮੇਂ ‘ਚ  ‘ਕੁੱਖਾਂ’ ਤੇ ‘ਰੁੱਖਾਂ’ ਨੂੰ  ਬਚਾਉਣ ਦੀ ਬਹੁਤ ਹੀ ਜਿਆਦਾ ਜਰੂਰਤ ਹੈ | ਉਨਾਂ ਕਿਹਾ ਕਿ ਹਰ ਵਿਅਕਤੀ ਨੂੰ  ਜਿੰਦਗੀ ਜਿਉਣ ਲਈ ਇੱਕ ਸਾਫ਼ ਸੁਥਰਾ ਵਾਤਾਵਰਣ ਚਾਹੀਦਾ ਹੈ, ਜੇਕਰ ਅਸੀਂ ਇਸ ਨੂੰ ਹੀ ਨਾ ਬਚਾ ਸਕੇ ਤਾਂ ਆਪਣੀ ਆਉਣ ਵਾਲੀ ਪੀੜੀ ਲਈ ਵਿਰਾਸਤ ‘ਚ ਕੀ ਛੱਡ ਕੇ ਜਾਵਾਂਗੇ? ਸ੍ਰੀ ਅਵਤਾਰ ਹੀਰ ਨੇ ਬੋਲਦਿਆਂ ਅੱਗੇ ਕਿਹਾ ਕਿ ਜੇਕਰ ਅਸੀਂ ਧੀਆਂ ਨਹੀਂ ਜੰਮਾਂਗੇ ਤਾਂ ਨੂੰ ਹਾਂ ਕਿੱਥੋਂ ਲਿਆਵਾਂਗੇ, ਇਹ ਇੱਕ ਬਹੁਤ ਹੀ ਗੰਭੀਰ, ਚਿੰਤਾਜਨਕ ਤੇ ਵਿਚਾਰਨਯੋਗ ਵਿਸ਼ਾ ਹੈ | ਇਸ ਲਈ ਸਮੂਹ ਪੰਜਬੀਆਂ ਦੇ ਦੇਸ਼ ਵਾਸੀਆਂ ਨੂੰ  ਇਸ ਪ੍ਰਤੀ ਜਾਗਰੂਕ ਹੋਣ ਦੀ ਜਰੂਰਤ ਹੈ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਟੈਕਨੀਕਲ ਸਰਵਿਸ ਯੂਨੀਅਨ ਅੱਪਰਾ ਦੀ ਹੋਈ ਚੋਣ
Next articleਧਾਰਮਿਕ ਅਸਥਾਨ ਦੀ ਗੋਲਕ ਦਾ ਤਾਲਾ ਤੋੜ ਕੇ ਨਕਦੀ ਚੋਰੀ