ਸੱਭਿਆਚਾਰ ਸਾਡੇ ਦੇਸ਼

ਸੁਰਜੀਤ ਸਾੰਰਗ

(ਸਮਾਜ ਵੀਕਲੀ)

ਸਾਡਾ ਦੇਸ ਇਕ ਲੋਕ ਤੰਤਰ ਦੇਸ਼ ਹੈ। ਭਾਰਤ ਸਾਡੇ ਦੇਸ਼ ਦਾ ਨਾਮ ਹੈ।ਭਾਰਤ ਵਿਚ ਅਨੇਕਾਂ ਭਾਸ਼ਾਵਾਂ ਦੇ ਲੋਕ ਰਹਿੰਦੇ ਹਨ। ਭਾਰਤ ਵਿਚ ਹਰ ਰਾਜ ਪ੍ਰਾਂਤ ਦੇ ਅਲੱਗ ਅਲੱਗ ਸੱਭਿਆਚਾਰ ਹਨ। ਕੋਈ ਸਿੱਖ, ਹਿੰਦੂ, ਮੁਸਲਮਾਨ, ਬੰਗਾਲੀ,ਮਦਰਾਸੀ, ਕੇਰਲ, ਇੱਥੇ ਮੈਂ ਸਭ ਦੇ ਨਾਮ ਨਹੀ ਲਿਖ ਰਹੀ ਹੈ। ਇੱਥੇ ਪੰਜਾਬੀ ਸੱਭਿਆਚਾਰ -ਪੰਜਾਬੀ ਲੋਕ ਧਾਰਾ ਅਤੇ ਸੱਭਿਆਚਾਰ, ਜਗਿਆਸੂ, ਪੈੜਾਂ ,ਸਾਡੇ ਰਾਸ਼ਟਰੀ ਚਿੰਨ੍ਹ, ਸੇਰੁ, ਦੋ ਮੂੰਹ ਸ਼ੇਰ ਧੰਮ ਜਨ-ਗਨ-,ਮਨ ਵੱਦੇ-ਮਾਤਰਮ।

ਭਾਰਤ ਏਸ਼ੀਆ ਦੇ ਮਹਾ ਦੀਪ ਦਾ ਹਿੱਸਾ ਹੈ। ਇਸ ਦੁਨੀਆਂ ਦਾ ਸਤਵਾਂ ਸਭ ਤੋਂ ਵੱਡਾ ਦੇਸ਼ ਹੈ। ਪੰਜਾਬ ਦੇ ਸੱਭਿਆਚਾਰ ਦੁਨੀਆਂ ਵਿੱਚ ਮਸ਼ਹੂਰ ਹਨ। ਪੰਜਾਬੀ ਸਾਹਿਤ ਵਿਚ ਲੰਮੀ ਕਹਾਣੀ ਹੈ। ਪੰਜਾਬੀ ਵਿਚ ਬਹੁਤ ਹੀ ਉੱਘੇ ਲੇਖਕ ਹਨ। ਪੰਜਾਬ ਗੁਰੂਆਂ ਦੀ ਨਗਰੀ ਹੈ। ਇੱਥੇ ਹੀ ਗੁਰੂ ਜੀ ਨੇ ਬਾਣੀ ਉਚਾਰੀ,।ਇਥੇ ਗੁਰੂ ਅੰਗਦ ਦੇਵ ਜੀ ਨੇ ਪੈਂਤੀ ਉਚਾਰ ਕੇ ਸਾਨੂੰ ਦਿੱਤੀ। ਸੱਭਿਆਚਾਰ ਦੇ ਨਾਂ ਤੇ ਪੰਜਾਬੀ ਨੂੰ ਮਾਂ ਬੋਲੀ ਦਾ ਦਰਜ਼ਾ ਮਿਲਿਆ ਹੈ। ਇੱਥੇ ਖੇਡਾਂ, ਗਿੱਧਾ,, ਹਰ ਤਿਉਹਾਰ ਮੱਹਤਵਪੂਰਨ ਹੈ ਪੰਜਾਬ ਵਿੱਚ ਤਿੱਥਾਂ ਦੇ ਹਿਸਾਬ ਨਾਲ ਤਿਉਹਾਰ ਮਨਾਏ ਜਾਂਦੇ ਹਨ । ਮੇਲਿਆਂ ਦੀ ਭਰਮਾਰ ਲਗਦੀ ਹੈ।

ਸਾਵਣਵਿਚ ਤੀਆਂ ਦਾ, ਰੱਖੜੀ ਜਨਮ ਅਸ਼ਟਮੀ, ਰਾਮ ਲੀਲ੍ਹਾ, ਦੁਸਹਿਰਾ, ਦੀਵਾਲੀ, ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ, ਪੋਹ ਦੇ ਮਹੀਨੇ ਵਿਚ ਲੋਹੜੀ,ਸਿਵਰਾਤੀ ਪੂਰਾ ਸਾਲ ਤਾਂ ਮੇਲਿਆਂ ਵਿਚ ਮਸ਼ਹੂਰ ਹਨ। ਪੰਜਾਬੀ ਤਿਉਹਾਰਾਂ ਦਾ ਲੰਮਾ ਸਿਲਸਿਲਾ ਚਲਦਾ ਰਹਿੰਦਾ ਹੈ।

ਪੰਜਾਬ ਵਿੱਚ ਵਿਲੱਖਣ ਪਛਾਣ ਲੋਕ ਨਾਚ, ਵਿਆਹਾਂ ਦੇ ਸਭ ਪਿੰਡ ਇੱਕਠੇ ਹੋਕੇ ਇਕ ਦੂਜੇ ਦੀ ਮਦਦ ਕਰਦੇ ਹਨ। ਕਿਸੇ ਨੂੰ ਨਹੀਂ ਮਹਿਸੂਸ ਹੋਣ ਦੇਂਦੇ ਇਕਲਾ ਪਨ। ਪੀਰਾਂ ਫ਼ਕੀਰਾਂ ਦੇ ਮੇਲੇ,ਗੁਰੂ ਸਾਹਿਬਾਨ ਦੀ ਯਾਦ ਵਿੱਚ ਮੇਲੇ ਲਗਦੇ ਰਹਿੰਦੇ ਹਨ। ਭਾਰਤੀ ਪੰਜਾਬ, ਮੁਕਤਸਰ, ਤਰਨਤਾਰਨ, ਡੇਰਾ ਬਾਬਾ ਨਾਨਕ, ਗੁਰਦਾਸ ਪੁਰ ਲੱਗਦੇ ਹਨ।

ਕਿਸੇ ਵੀ ਜਾਤੀ ਦਾ ਸੱਭਿਆਚਾਰ ਉਸ ਦੇ ਮੇਲਿਆਂ ਦੇ ਪਵਿੱਤਰ ਵਿਚ ਝਲਕਦਾ ਹੈ। ਲੋਕਾਂ ਦੀ ਪ੍ਰਤਿਭਾ ਨਿਖਰਦੀ ਹੈ। ਪੁਰਾਣੇ ਸਮੇਂ ਕਿਰਸਾਨ ਖੇਤ ਵਾਹੁਣ ਬੀਜਣ ਤੇ ਵੱਢਣ ਤੇ ਨਾਗ ਦੇਵਤਾ ਦੀ ਪੂਜਾ ਕਰਦੇ ਹਨ।ਹਰ ਤਰ੍ਹਾਂ ਦੀ ਪੂਜਾ ਮੇਲਿਆਂ ਦੀ ਭਰਮਾਰ ਵਾਗ ਹੁੰਦੀ ਸੀ।

ਭਾਰਤ ਦੇ ਹਰ ਖੇਤਰ ਰਾਜ ਦੇ ਆਪਣੇ ਆਪਣੇ ਤਿਉਹਾਰ ਹਨ। ਫਿਰ ਵੀ 26ਜਨਵਰੀ ਨੂੰ ਭਾਰਤ ਦੇ ਸਭ ਰਾਜੇ ਆਪਣੇ ਸੱਭਿਆਚਾਰ ਦਾ ਪ੍ਰਗਟਾਵਾ ਕਰਦੇ ਹਨ। ਖ਼ੁਸ਼ੀਆਂ ਮਨਾਂਦੇ ਹਨ। ਕੁਝ ਸਾਡੇ ਰਾਸ਼ਟਰੀ ਸਾਹਿਤਕ ਤਿਉਹਾਰ ਹਨ। ਜੋ ਸਾਰੇ ਦੇਸ਼ ਵਿਚ ਮਨਾਏ ਜਾਂਦੇ ਹਨ। ਮੈਂ ਤਾਂ ਸਭ ਨੂੰ ਇਹ ਹੀ ਆਖਾਂ ਗੀ ਸਭ ਮਿਲਕੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਣ।

ਸੁਰਜੀਤ ਸਾੰਰਗ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਣਜਾਰਣ ਕੁੜੀਏ
Next articleਪੁਲਿਸ ਅਫਸਰ ਭਾਵ ਜਨਤਾ ਦਾ ਸੇਵਕ