HOME ਸੰਸਕ੍ਰਿਤੀ ਸੰਗਠਨ ਜੀ.ਬੀ.ਪੀ ਰੋਜ਼ਵੁੱਡ ਐਸਟੇਟ ਵੱਲੋਂ ਗੁਰਦਾਸਪੁਰ ਦੇ ਹੜ੍ਹ ਪੀੜਤਾਂ ਲਈ ਰਾਹਤ...

ਸੰਸਕ੍ਰਿਤੀ ਸੰਗਠਨ ਜੀ.ਬੀ.ਪੀ ਰੋਜ਼ਵੁੱਡ ਐਸਟੇਟ ਵੱਲੋਂ ਗੁਰਦਾਸਪੁਰ ਦੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ ਗਈ

1
ਡੇਰਾਬੱਸੀ  (ਸਮਾਜ ਵੀਕਲੀ)  (ਸੰਜੀਵ ਸਿੰਘ ਸੈਣੀ)  ਪੰਜਾਬ ਵਿੱਚ ਆਈ ਭਿਆਨਕ ਹੜ੍ਹ ਦੀ ਮਾਰ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਬਹਿਰਾਮਪੁਰ ਡਿਵੀਜ਼ਨ ਦੇ ਕਈ ਪਿੰਡ ਗੰਭੀਰ ਤੌਰ ‘ਤੇ ਪ੍ਰਭਾਵਿਤ ਹੋਏ ਹਨ। ਰਾਵੀ ਦਰਿਆ ਦੇ ਉਫ਼ਾਨ ਕਾਰਨ ਲੋਕਾਂ ਦੇ ਘਰਾਂ ਅਤੇ ਖੇਤਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਇਸ ਮੁਸ਼ਕਲ ਘੜੀ ਵਿੱਚ ਹੜ੍ਹ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਸੰਸਕ੍ਰਿਤੀ ਸੰਗਠਨ ਰੋਜ਼ਵੁੱਡ ਐਸਟੇਟ ਅਤੇ ਜੀ.ਬੀ.ਪੀ. ਦੀ ਸੋਸਾਇਟੀਆਂ ਡੇਰਾਬੱਸੀ (ਮੋਹਾਲੀ) ਵੱਲੋਂ ਵੱਡੀ ਮਾਤਰਾ ਵਿੱਚ ਰਾਹਤ ਸਮੱਗਰੀ ਭੇਜੀ ਗਈ ਹੈ। ਇਸ ਰਾਹਤ ਸਮੱਗਰੀ ਵਿੱਚ ਕੰਬਲ, ਗੱਦੇ, ਮੱਛਰਦਾਨੀਆਂ, ਬੈੱਡਸ਼ੀਟਾਂ, ਤੌਲੀਆਂ ਸਮੇਤ ਘਰੇਲੂ ਵਰਤੋਂ ਦਾ ਅਨੇਕ ਸਮਾਨ ਸ਼ਾਮਲ ਹੈ। ਇਸ ਦੇ ਨਾਲ ਹੀ ਲਗਭਗ 25000 ਰੁਪਏ ਤੋਂ ਵੱਧ ਦੀਆਂ ਦਵਾਈਆਂ, 180 ਜੋੜੇ ਸਲਿੱਪਰ, ਕਾਪੀਆਂ, ਪੈਨ, ਪੈਂਸਿਲ, ਸੈਨੇਟਰੀ ਪੈਡ, ਰਾਸ਼ਨ, ਬਰਤਨ, ਸਟੀਮਰ ਅਤੇ ਲਗਭਗ 1200 ਲੀਟਰ ਪਾਣੀ ਦੀਆਂ ਬੋਤਲਾਂ ਵੀ ਭੇਜੀਆਂ ਗਈਆਂ। ਸੰਗਠਨ ਦੇ ਮੈਂਬਰਾਂ ਨੇ ਕਿਹਾ ਕਿ ਪੰਜਾਬ ਨੂੰ ਹੜ੍ਹਾਂ ਨਾਲ ਹੋਇਆ ਨੁਕਸਾਨ ਕਦੇ ਪੂਰਾ ਤਾਂ ਨਹੀਂ ਹੋ ਸਕਦਾ, ਪਰ ਸੇਵਾ ਰਾਹੀਂ ਪੀੜਤ ਪਰਿਵਾਰਾਂ ਦਾ ਦੁੱਖ ਹਲਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਹਰ ਕੋਨੇ ਤੋਂ ਸੇਵਾ ਪਹੁੰਚ ਰਹੀ ਹੈ ਅਤੇ ਅਸੀਂ ਵੀ ਆਪਣਾ ਫ਼ਰਜ਼ ਨਿਭਾਉਂਦਿਆਂ ਇਸ ਯਤਨ ਵਿੱਚ ਆਪਣਾ ਯੋਗਦਾਨ ਪਾ ਰਹੇ ਹਾਂ।
ਉਹਨਾਂ ਨੇ ਅੰਤ ਵਿੱਚ ਕਿਹਾ ਕਿ ਸਾਡੀ ਇਹ ਨਿਮਾਣੀ ਸੇਵਾ ਮਨਜ਼ੂਰ ਕੀਤੀ ਜਾਵੇ ਅਤੇ ਪ੍ਰਭਾਵਿਤ ਲੋਕ ਜਲਦ ਤੋਂ ਜਲਦ ਆਪਣੀ ਆਮ ਜ਼ਿੰਦਗੀ ਵੱਲ ਵਾਪਸ ਆ ਸਕਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨਸਲੀ ਅਤੇ ਜਿਨਸੀ ਹਮਲੇ ਦਾ ਸ਼ਿਕਾਰ ਹੋਈ ਸਿੱਖ ਲੜਕੀ ਨੂੰ ਇਨਸਾਫ ਦਿਵਾਉਣ ਲਈ ਘਟਨਾ ਵਾਲੀ ਜਗ੍ਹਾ ਤੇ ਸਿੱਖ ਭਾਈਚਾਰੇ ਵੱਲੋਂ ਕੀਤਾ ਗਿਆ ਵਿਸਾਲ ਰੋਸ ਪ੍ਰਦਰਸ਼ਨ
Next articleਕੁਲ ਹਿੰਦ ਕਿਸਾਨ ਸਭਾ ਨੂੰ ਪੂਰਨ ਤੌਰ ਤੇ ਸਮਰਪਤਿ, ਸਾਥੀ ਤੇਜਾ ਸਿੰਘ ਬੁਰਜ ਹਰੀ ਸਿੰਘ ਦਾ ਦਿਹਾਂਤ