HOME ਸੱਭਿਆਚਾਰਕ “ਮੇਲਾ ਖੋਜਕੀਪੁਰ ਦਾ” 21 ਅਤੇ 22 ਨੂੰ – ਸਾਈਂ ਲੱਕੀ ਸ਼ਾਹ

ਸੱਭਿਆਚਾਰਕ “ਮੇਲਾ ਖੋਜਕੀਪੁਰ ਦਾ” 21 ਅਤੇ 22 ਨੂੰ – ਸਾਈਂ ਲੱਕੀ ਸ਼ਾਹ

2

ਛਿੰਝ ਮੇਲਾ , ਡਰਾਮਾ, ਕਵਾਲੀਆਂ ਅਤੇ ਸੱਭਿਆਚਾਰਕ ਅਖਾੜਾ

ਲਾਡੀ ਸੰਧੂ ਕਨੇਡਾ ਸਮੇਤ ਵਿਦੇਸ਼ਾਂ ਦੀ ਸੰਗਤ ਵਿੱਚ ਮੇਲੇ ਲਈ ਭਾਰੀ ਉਤਸ਼ਾਹ

ਸਰੀ/ ਵੈਨਕੂਵਰ    (ਸਮਾਜ ਵੀਕਲੀ)    (ਕੁਲਦੀਪ ਚੁੰਬਰ)-ਧੰਨ ਧੰਨ ਸਾਈਂ ਬਾਬਾ ਫ਼ਕੀਰੇ ਸ਼ਾਹ ਜੀ ਦਾ 21ਵਾਂ ਸਲਾਨਾ ਛਿੰਝ ਅਤੇ ਸੱਭਿਆਚਾਰਕ ਜੋੜ ਮੇਲਾ 21 ਅਤੇ 22 ਮਈ ਬੁੱਧਵਾਰ ਵੀਰਵਾਰ ਨੂੰ ਪਿੰਡ ਖੋਜਕੀਪੁਰ ( ਸਲਾਲਾ ) ਆਦਮਪੁਰ ਭੋਗਪੁਰ ਜੀ ਟੀ ਰੋਡ ਜ਼ਿਲ੍ਹਾ ਜਲੰਧਰ ਵਿਖੇ ਹਰ ਸਾਲ ਦੀ ਤਰ੍ਹਾਂ ਨਾਲ ਕਰਵਾਇਆ ਜਾ ਰਿਹਾ ਹੈ । ਇਸ ਕਰਵਾਏ ਜਾ ਰਹੇ ਦੋ ਦਿਨਾਂ ਵਿਸ਼ਾਲ ਧਾਰਮਿਕ ਮੇਲੇ ਦੀ ਜਾਣਕਾਰੀ ਦਿੰਦਿਆਂ ਲਾਡੀ ਸੰਧੂ ਕਨੇਡਾ , ਬੌਬੀ ਨਾਜਕਾ (ਧਰੁੱਬ ਹੌਲੀਡੇ ਡੀਂਗਰੀਆਂ) ਨੇ ਦੱਸਿਆ ਕਿ ਸਲਾਨਾ ਜੋੜ ਮੇਲਾ ਸਾਈਂ ਲੱਕੀ ਸ਼ਾਹ ਜੀ ਦੀ ਸਰਪ੍ਰਸਤੀ ਹੇਠ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾਵੇਗਾ । ਜਿਸ ਦੀਆਂ ਪ੍ਰਮੁੱਖ ਰਸਮਾਂ ਨੂੰ ਧਾਰਮਿਕ  ਰੀਤੀ ਰਿਵਾਜਾਂ ਸਹਿਤ ਅਦਾ ਕੀਤਾ ਜਾਵੇਗਾ। 21 ਮਈ ਨੂੰ ਸ਼ਾਮ ਤਿੰਨ ਵਜੇ ਵਿਸ਼ਾਲ ਕੁਸ਼ਤੀ ਦੰਗਲ ਹੋਵੇਗਾ । ਜਿਸ ਵਿੱਚ ਪੰਜਾਬ ਭਰ ਤੋਂ ਉੱਘੇ ਅਖਾੜਿਆਂ ਦੇ ਪਹਿਲਵਾਨ ਕੁਸ਼ਤੀ ਦੰਗਲ ਵਿੱਚ ਸ਼ਾਮਿਲ ਹੋਣਗੇ।  ਜਿਨ੍ਹਾਂ ਨੂੰ ਦਿਲਕਸ਼ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ । ਕੁਸ਼ਤੀ ਦਾ ਪਹਿਲਾ ਇਨਾਮ ਸਪਲੈਂਡਰ ਮੋਟਰਸਾਈਕਲ ਹੋਵੇਗਾ ਅਤੇ ਦੂਸਰਾ ਇਨਾਮ ਹ 41000 ਦੀ ਨਗਦੀ ਦਾ ਹੋਵੇਗਾ । 22 ਮਈ ਰਾਤ ਨੂੰ 9 ਵਜੇ ਡਰਾਮਾ ਹੀਰ ਰਾਂਝਾ ਧਰਮਵੀਰ ਪਰਦੇਸੀ ਐਡ ਪਾਰਟੀ ਵਲੋਂ ਖੇਡਿਆ ਜਾਵੇਗਾ। ਇਸ ਮੇਲੇ ਵਿੱਚ ਵਿਸ਼ੇਸ਼ ਤੌਰ ਤੇ 22 ਮਈ ਨੂੰ ਦਿਨ ਵੇਲੇ ਗਾਇਕ ਅਤੇ ਕਵਾਲ ਪਰਵੇਜ਼ ਆਲਮ, ਦਲਵਿੰਦਰ ਦਿਆਲਪੁਰੀ , ਆਸ਼ੂ ਚੋਪੜਾ, ਸਰਬਜੀਤ ਸਹੋਤਾ, ਨੂਰ ਸਾਈਂ ,ਦੀਪਾ ਮਿਊਂਵਾਲ, ਬਲਵਿੰਦਰ ਸੋਨੂ, ਲਵੀ ਚੌਹਾਨ, ਗੌਰਵ ਥਾਪਰ, ਸਨੀ ਸਾਹਿਬ, ਰੇਸ਼ਮ ਭੱਟੀ ਸਮੇਤ ਕਈ ਹੋਰ ਕਲਾਕਾਰ ਆਪਣੀ ਹਾਜਰੀ ਭਰਨਗੇ । ਮੇਲੇ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਸਮੂਹ ਸੰਗਤ ਦੇ ਬੈਠਣ ਲਈ ਯੋਗ ਪ੍ਰਬੰਧ ਅਤੇ ਲੰਗਰ ਪਾਣੀ ਦਾ ਬਿਹਤਰ ਇੰਤਜ਼ਾਮ ਕੀਤਾ ਜਾਵੇਗਾ। ਮੇਲੇ ਵਿੱਚ ਵੱਖ-ਵੱਖ ਡੇਰਿਆਂ ਦਰਬਾਰਾਂ ਤੋਂ ਸੰਤ ਮਹਾਂਪੁਰਸ਼ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ। ਜ਼ਿਕਰਯੋਗ ਹੈ ਕਿ ਇਸ ਸਲਾਨਾ ਮੇਲੇ ਵਿੱਚ ਪੰਜਾਬ ਦੇ ਸੁਪਰ ਸਟਾਰ ਗਾਇਕ ਹਾਜ਼ਰੀਆਂ ਭਰ ਚੁੱਕੇ ਹਨ ਅਤੇ ਸੰਗਤ ਹਰ ਸਾਲ ਇਸ ਮੇਲੇ ਦੀ ਬੜੀ ਬੇਸਬਰੀ ਨਾਲ ਉਡੀਕ ਕਰਦੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਚਰਨ ਕੰਵਲ ਕਾਨਵੈਂਟ ਸੀਨੀਅਰ ਸੈਕਡਰੀ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ
Next articleਦੀਵਾਲੀ ਤੋਂ ਪਹਿਲਾਂ RBI ਦੇ ਸਕਦਾ ਹੈ ਤੋਹਫ਼ਾ… ਰੈਪੋ ਰੇਟ 0.75% ਘਟਾਇਆ ਜਾ ਸਕਦਾ ਹੈ, ਤੁਹਾਡੀ EMI ਸਸਤੀ ਹੋ ਸਕਦੀ ਹੈ!