HOME ਚਰਨ ਕੰਵਲ ਕਾਨਵੈਂਟ ਸੀਨੀਅਰ ਸੈਕਡਰੀ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ 100...

ਚਰਨ ਕੰਵਲ ਕਾਨਵੈਂਟ ਸੀਨੀਅਰ ਸੈਕਡਰੀ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ

ਬੰਗਾ,     (ਸਮਾਜ ਵੀਕਲੀ)     ( ਚਰਨਜੀਤ ਸੱਲ੍ਹਾਂ ) ਚਰਨ ਕੰਵਲ ਕਾਨਵੈਂਟ ਸੀਨੀਅਰ ਸੈਕਡਰੀ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਸਕੂਲ ਦੇ ਪ੍ਰਿੰਸੀਪਲ ਦਇਆ ਸਚਦੇਵਾ ਨੇ ਦੱਸਿਆ ਕਿ ਨਾਨ ਮੈਡੀਕਲ ਵਿੱਚੋਂ ਖੁਸ਼ਪ੍ਰੀਤ ਕੌਰ ਸਪੁੱਤਰੀ ਦਵਿੰਦਰ ਸਿੰਘ ਨੇ (463/500) 92.6% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਤੇ ਪੁਨਜੀਤ ਸਿੰਘ ਸਪੁੱਤਰ ਲਖਵੀਰ ਸਿੰਘ ਨੇ (425/500) 85% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਤੇ ਮੁਸਕਾਨ ਸਲ੍ਹਹਣ ਸਪੁੱਤਰੀ ਕੁਲਵਿੰਦਰ ਲਾਲ ਨੇ (409/500) 81.8% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰਾਂ ਕਾਮਰਸ ਵਿੱਚੋਂ ਪ੍ਰਭਜੋਤ ਕੌਰ ਸਪੁੱਤਰੀ ਅਰਵਿੰਦਰ ਸਿੰਘ ਨੇ (434/500) 86.8% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਤੇ ਪ੍ਰਭਲੀਨ ਕੌਰ ਸਪੁੱਤਰੀ ਅਰਵਿੰਦਰ ਸਿੰਘ ਨੇ (431/500) 86.2%ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਤੇ ਸਨੇਹਾ ਸਪੁੱਤਰੀ ਰਾਮ ਮੂਰਤੀ (428/500) 85.6% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਆਰਟਸ ਗਰੁੱਪ ਵਿੱਚੋ ਕਨਿਕਾ ਪਾਠਕ ਸਪੁੱਤਰੀ ਸ਼ਾਮ ਸੁੰਦਰ ਪਾਠਕ ਨੇ (430/500) 86% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਤੇ ਜਸਕਰਨਜੋਤ ਕੌਰ ਸਪੁੱਤਰੀ ਤਜਿੰਦਰ ਸਿੰਘ ਨੇ (422/500) 84.4% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਤੇ ਮਨਪ੍ਰੀਤ ਸਿੰਘ ਸਪੁੱਤਰ ਜਗਤਾਰ ਸਿੰਘ ਨੇ (409/500) 81.8% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ |ਸਕੂਲ ਦਾ ਨਤੀਜਾ ਸ਼ਾਨਦਾਰ ਰਹਿਣ ਤੇ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸ਼੍ਰੀਮਤੀ ਜਸਵੰਤ ਕੌਰ,ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਦਇਆ ਸੱਚਦੇਵਾ ਤੇ ਕੈਪਟਨ ਹਰਬੰਸ ਸਿੰਘ ਨੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਉਹਨਾਂ ਦੀ ਸ਼ਾਨਦਾਰ ਪ੍ਰਾਪਤੀ ਤੇ ਵਧਾਈ ਦਿੱਤੀ ਹੈ।
ਕੈਪਸਨ- ਬਾਹਰਵੀਂ ਜਮਾਤ ਵਿੱਚ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ।

Previous articleਪਾਕਿਸਤਾਨ ਨੂੰ ਸਖ਼ਤ ਸੁਨੇਹਾ ਦੇਣ ਦੀਆਂ ਤਿਆਰੀਆਂ, ਹੁਣ ਰੱਖਿਆ ਮੰਤਰੀ ਰਾਜਨਾਥ ਸਿੰਘ ਭੁਜ ਏਅਰਬੇਸ ਜਾਣਗੇ; ਸਰਹੱਦ ਦਾ ਵੀ ਦੌਰਾ ਕਰਨਗੇ।
Next articleਸੱਭਿਆਚਾਰਕ “ਮੇਲਾ ਖੋਜਕੀਪੁਰ ਦਾ” 21 ਅਤੇ 22 ਨੂੰ – ਸਾਈਂ ਲੱਕੀ ਸ਼ਾਹ