HOME ਕਾਂਵਾਂ ਰੌਲੀ

ਕਾਂਵਾਂ ਰੌਲੀ

ਅਮਰਜੀਤ ਸਿੰਘ ਫ਼ੌਜੀ
   (ਸਮਾਜ ਵੀਕਲੀ)  ਲਾਲ ਕਿਲ੍ਹੇ ਦੀ ਇਤਿਹਾਸਕ ਕੰਧ ਤੇ ਬੈਠਾ ਇੱਕ ਢੋਡਰ ਕਾਂ, ਕਾਂ ਕਾਂ ਕਰਕੇ ਕਾਵਾਂ ਰੌਲੀ ਪਾਈ ਜਾਵੇ ਹੰਸ,ਮੋਰ,ਘੁੱਗੀਆਂ, ਗਟਾਰਾਂ, ਚਿੱੜ੍ਹੀਆਂ ਅਤੇ ਹੋਰ ਮਿੱਠਬੋਲੜੇ ਸ਼ਰੀਫ਼ ਜਾਨਵਰਾਂ ਦਾ ਐਵੇਂ ਈਂ ਸਿਰ ਖਾਈ ਜਾਵੇ ਕੋਲ ਬੈਠੇ ਬਗਲੇ ਤੇ ਮੱਗਰਮੱਛ ਟਿਕੀਟਕੀ ਲਾ ਦੇਖੀ ਜਾਣ ਕਿ ਸਾਡੇ ਲਈ ਕਿੰਨੀਆਂ ਡੱਡੀਆਂ ਮੱਛੀਆਂ ਦਾ ਪ੍ਰਬੰਧ ਹੋ ਰਿਹੈ ਕੱਛਾਂ ਮਾਰਨ, ਵੱਖੀਆਂ ਵਜਾਉਣ, ਇੱਕ ਦੂਜੇ ਦੇ ਚੂੰਡੀਆਂ ਵੱਢਣ ਕੇ ਸਾਡਾ ਹੀ ਗੁਣਗਾਨ ਹੋ ਰਿਹੈ ਸੁਘੜ ਤੇ ਸਿਆਣੇ ਪੰਛੀ ਚਿੰਤਾ ਵਿੱਚ ਪੈ ਕੇ ਸੋਚਣ ਲੱਗੇ ਕਿ ਸਮਝ ਨਹੀਂ ਆਉਂਦੀ ਸਾਡੇ ਬੋਟਾ ਦੇ ਖੰਭ ਤਾਂ ਪਹਿਲਾਂ ਹੀ ਕੁਤਰ ਦਿੱਤੇ,ਪਰ! ਇਹ ਹੁਣ ਕਿਸੇ ਨੂੰ ਕੀ ਕਹਿ ਰਿਹੈ? ਵੇਂਹਦਿਆਂ ਵੇਹੰਦਿਆਂ ਹੀ ਢੋਡਰ ਕਾਂ, ਕਾਵਾਂ ਰੋਲ਼ੀ ਪਾਉਣੀ ਛੱਡ ਕੇ ਕਿਸੇ  ਸਰਮਾਏਦਾਰ ਦੇ ਉੱਚੇ ਮਹਿਲ ਤੇ ਜਾ ਬੈਠਾ  ਹੁਣ ਸਾਰੇ ਖਾਮੋਸ਼ ਸੀ ਤੇ ਸਮਝ ਗਏ ਸਨ ਕਿ ਮਹਿਲਾਂ ਦੀਆਂ ਛੱਤਾਂ ਤੋਂ ਚੋਗਾ ਚੁਗ ਕੇ ਕਾਵਾਂ ਰੌਲੀ ਪਾਉਣੀ ਜ਼ਰੂਰੀ ਹੋ ਜਾਂਦੀ ਹੈ।
ਅਮਰਜੀਤ ਸਿੰਘ ਫ਼ੌਜੀ
ਪਿੰਡ ਦੀਨਾ ਸਾਹਿਬ ਜ਼ਿਲ੍ਹਾ ਮੋਗਾ ਪੰਜਾਬ
95011-27033
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਿਉਂ ਵੱਧ ਰਹੇ ਮਨੁੱਖ ਤੇ ਪਸ਼ੂ ਹਾਦਸੇ
Next articleਮਾਲਵਿੰਦਰ ਕੰਗ ਮੈਬਰ ਪਾਰਲੀਮੈਂਟ ਵਲੋਂ ਬਲਾਚੌਰ ਦੇ ਸਨੇਹੀ ਪਰਿਵਾਰਾਂ ਦੇ ਜੀਆਂ ਦੀ ਮੌਤ ਤੇ ਕੀਤਾ ਅਫਸੋਸ ਦਾ ਪ੍ਰਗਟਾਵਾ