HOME ਮਾਲਵਿੰਦਰ ਕੰਗ ਮੈਬਰ ਪਾਰਲੀਮੈਂਟ ਵਲੋਂ ਬਲਾਚੌਰ ਦੇ ਸਨੇਹੀ ਪਰਿਵਾਰਾਂ ਦੇ ਜੀਆਂ ਦੀ...

ਮਾਲਵਿੰਦਰ ਕੰਗ ਮੈਬਰ ਪਾਰਲੀਮੈਂਟ ਵਲੋਂ ਬਲਾਚੌਰ ਦੇ ਸਨੇਹੀ ਪਰਿਵਾਰਾਂ ਦੇ ਜੀਆਂ ਦੀ ਮੌਤ ਤੇ ਕੀਤਾ ਅਫਸੋਸ ਦਾ ਪ੍ਰਗਟਾਵਾ

6
ਬਲਾਚੌਰ,  (ਸਮਾਜ ਵੀਕਲੀ)  ( ਜਤਿੰਦਰ ਪਾਲ ਸਿੰਘ ਕਲੇਰ) ਸ: ਮਲਵਿੰਦਰ ਸਿੰਘ ਕੰਗ ਮਾਨਯੋਗ ਮੈਂਬਰ ਪਾਰਲੀਮੈਂਟ ਸ਼੍ਰੀ ਅਨੰਦਪੁਰ ਸਾਹਿਬ ਨੇ ਤੇ ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ ਨੇ  ਹਲਕਾ ਬਲਾਚੌਰ ਦੇ ਪਿੰਡ ਮਣਸੇਵਾਲ ਤੋ ਮਹਰੂਮ ਨੇਤਾ ਪ੍ਰੇਮ ਚੰਦ ਭੀਮਾ ਜੀ , ਪਿੰਡ ਜੋਗੇਵਾਲ ਤੋ ਰਾਮ ਧੰਨ ਤੇ ਜਵਾਈ ਸਵ: ਸਰਪੰਚ ਗੁਰਮੀਤ ਚੰਦ  ਜੀ ,ਪਿੰਡ ਖੀਵੇਵਾਲ ਤੋ ਸਵ: ਸ੍ਰੀ ਰੋਸ਼ਨ ਲਾਲ ਜੀ,ਪਿੰਡ ਟਕਰਲਾ ਤੋ ਸਰਪੰਚ ਗੁਰਮੀਤ ਚੰਦ ਜੀ , ਸਾਬਕਾ ਚੇਅਰਮੈਨ ਜੋਗਿੰਦਰ ਪਾਲ ਜੀ ਅਤੇ ਸਵ: ਬਲਵੀਰ ਚੰਦ  ਜੀ ਦੇ ਅਕਾਲ ਚਲਾਣੇ ‘ਤੇ ਪਰਿਵਾਰਿਕ ਮੈਂਬਰਾਂ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ ਤੇ ਨਾਲ ਹੀ ਹਲਕਾ ਬਲਾਚੌਰ ਦੇ ਪਿੰਡ ਬਾਗੋਵਾਲ ਤੋ  ਸਾਬਕਾ ਸਰਪੰਚ  ਬਾਲ ਕਿਸ਼ਨ ਜੀ ਦੇ ਅਕਾਲ ਚਲਾਣਾ ਕਰ ਜਾਣ ਉੱਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਘਰ ਜਾ ਕੇ ਦੁੱਖ ਸਾਂਝਾ ਕੀਤਾ l ਇਸ ਮੌਕੇ ਸ: ਮਲਵਿੰਦਰ ਸਿੰਘ ਕੰਗ ਮਾਨਯੋਗ ਮੈਂਬਰ ਪਾਰਲੀਮੈਂਟ ਸ਼੍ਰੀ ਅਨੰਦਪੁਰ ਸਾਹਿਬ ਨੇ ਵਿਛੜੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ । ਉਹਨਾਂ ਨੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਉਹ ਹਰ ਸਮੇਂ ਉਹਨਾਂ ਦੇ ਨਾਲ ਰਹਿਣਗੇ। ਇਸ ਮੌਕੇ ਅਸ਼ੌਕ ਕਟਾਰੀਆ ਸੀਨੀਅਰ ਨੇਤਾ ਆਮ ਆਦਮੀ ਪਾਰਟੀ ਨੇ ਵੀ ਦੁਖੀ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟ ਕੀਤੀ ਤੇ ਕਿਹਾ ਕਿ ਕੋਈ ਵੀ ਇਹਨਾਂ ਪਰਿਵਾਰਾਂ ਨੂੰ ਸਮੱਸਿਆ ਹੋਵੇ ਤਾਂ ਨਿਸੰਕੋਚ ਸਾਡੇ ਬਲਾਚੌਰ ਵਿਧਾਇਕ ਦਫਤਰ ਵਿਖੇ ਸਪੰਰਕ ਕਰ ਸਕਦਾ ਹੈ। ਇਸ ਮੌਕੇ ਅਸ਼ੋਕ ਕਟਾਰੀਆ,  ਮਨਜੀਤ ਸਿੰਘ ਘੁੰਮਣ  ਚੇਅਰਮੈਂਨ ਐਕਸ ਸਰਵਿਸਮੈਨ ਪੰਜਾਬ, ਬ੍ਰਿਗੇਡੀਅਰ ਰਾਜ ਕੁਮਾਰ ਚੇਅਰਮੈਨ ਗੱਜਰ ਵੈਲਫੇਅਰ ਬੋਰਡ , ਪ੍ਰਧਾਨ  ਨਗਰ ਕੌਸ਼ਲ ਸੁਨੀਲ ਕੌਸ਼ਲ (ਲਾਡੀ ਰਾਣਾ), ਸੇਠੀ ਉਧਨਵਾਲ ਚੇਅਰਮੈਨ ਮਾਰਕੀਟ ਕਮੇਟੀ ਬਲਾਚੌਰ, ਬਲਦੇਵ ਰਾਜ ਮੈਬਰ ਗੁੱਜਰ ਵੈਲਫੇਅਰ ਬੋਰਡ, ਅਜੇ ਰਾਣਾ (ਬਿੱਟੂ )ਐਮਸੀ, ਰਨਵੀਰ ਸਿੰਘ ਬਲਾਕ ਪ੍ਰਧਾਨ, ਕੁਲਦੀਪ ਕੁਮਾਰ ਪ੍ਰਧਾਨ ਐੱਸ ਸੀ ਵਿੰਗ ਬਲਾਚੌਰ ਆਦਿ ਵਲੰਟੀਅਰ ਮੌਜੂਦ ਰਹੇ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਾਂਵਾਂ ਰੌਲੀ
Next articleਕੈਂਪ ਵਿੱਚ 128 ਮਰੀਜ਼ਾਂ ਦਾ ਐਕਿਊਪੰਕਚਰ ਵਿਧੀ ਦੁਆਰਾ ਕੀਤਾ ਗਿਆ ਇਲਾਜ