ਸੋਨੀ ਦੇ ਘਰ ਨੇੜੇ ਐੱਨਐੱਚਐੱਮ ਕਾਮਿਆਂ ਦੀ ਖਿੱਚ-ਧੂਹ

ਅੰਮ੍ਰਿਤਸਰ (ਸਮਾਜ ਵੀਕਲੀ): ਨੈਸ਼ਨਲ ਹੈਲਥ ਮਿਸ਼ਨ ਕਾਮਿਆਂ ਨੇ ਅੱਜ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਨੂੰ ਲੈ ਕੇ ਉਪ ਮੁੱਖ ਮੰਤਰੀ ਓਪੀ ਸੋਨੀ ਦੇ ਘਰ ਵੱਲ ਮਾਰਚ ਕੀਤਾ, ਜਿਸ ਨੂੰ ਪੁਲੀਸ ਵੱਲੋਂ ਰੋਕਣ ਦਾ ਯਤਨ ਕੀਤਾ ਗਿਆ, ਪਰ ਰੋਹ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਰੋਕਾਂ ਨੂੰ ਹਟਾ ਦਿੱਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਤੇ ਪੁਲੀਸ ਦਰਮਿਆਨ ਖਿੱਚ-ਧੂਹ ਵੀ ਹੋਈ।  ਦੇਰ ਸ਼ਾਮ ਨੂੰ ਉਪ ਮੁੱਖ ਮੰਤਰੀ ਵੱਲੋਂ ਭਲਕੇ 11 ਦਸੰਬਰ ਨੂੰ ਆਪਣੀ ਰਿਹਾਇਸ਼ ’ਤੇ ਮੀਟਿੰਗ ਦਾ ਭਰੋਸਾ ਦਿੱਤੇ ਜਾਣ ਮਗਰੋਂ ਪ੍ਰਦਰਸ਼ਨਕਾਰੀਆਂ ਦਾ ਰੋਹ ਸ਼ਾਂਤ ਹੋਇਆ। ਐੱਨਆਰਐੱਚਐੱਮ ਐਂਪਲਾਈਜ਼ ਐਸੋਸੀਏਸ਼ਨ ਦੇ ਆਗੂ ਇੰਦਰਜੀਤ ਸਿੰਘ ਰਾਣਾ ਨੇ ਦਾਅਵਾ ਕੀਤਾ ਕਿ ਸ੍ਰੀ ਸੋਨੀ ਨੇ ਭਲਕੇ 11 ਦਸੰਬਰ ਨੂੰ ਆਪਣੀ ਰਿਹਾਇਸ਼ ’ਤੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਦਾ ਭਰੋਸਾ ਦਿੱਤਾ ਹੈ।

ਪ੍ਰਦਰਸ਼ਨਕਾਰੀਆਂ ਨੇ ਇਸ ਦੌਰਾਨ ਕਾਲੇ ਝੰਡੇ ਚੁੱਕੇ ਹੋਏ ਸਨ। ਖਿੱਚ-ਧੂਹ ਦੌਰਾਨ ਕਈਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ। ਇੱਕ ਵਿਅਕਤੀ ਦੀ ਦਸਤਾਰ ਵੀ ਉਤਰ ਗਈ ਸੀ। ਪੁਲੀਸ ਦੀ ਖਿੱਚ-ਧੂਹ ਦਾ ਸ਼ਿਕਾਰ ਹੋਈ ਐੱਨਆਰਐੱਚਐੱਮ ਐਂਪਲਾਈਜ਼ ਐਸੋਸੀਏਸ਼ਨ ਦੀ ਮੈਂਬਰ ਮੋਨੂੰ ਨੇ ਦੋਸ਼ ਲਾਇਆ ਕਿ ਅੱਜ ਰੋਸ ਵਿਖਾਵੇ ਦੌਰਾਨ ਇੱਕ ਮਰਦ ਪੁਲੀਸ ਕਰਮਚਾਰੀ ਨੇ ਉਸ ਦੇ ਥੱਪੜ ਮਾਰਿਆ ਅਤੇ ਉਸ ਦੇ ਵਾਲ ਵੀ ਖਿੱਚੇ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੇਅਦਬੀ ਮਾਮਲੇ ’ਚ ਨਿਆਂ ਮੰਗਣ ਵਾਲਿਆਂ ਦੀ ਆਵਾਜ਼ ਡੀਜੇ ਨਾਲ ਨਹੀਂ ਦਬਾਈ ਜਾ ਸਕਦੀ: ਸੁਖਬੀਰ
Next articleਹੈਲੀਕਾਪਟਰ ਹਾਦਸਾ: ਗੁਰਸੇਵਕ ਸਿੰਘ ਦੀ ਲਾਸ਼ ਦੀ ਨਹੀਂ ਹੋ ਰਹੀ ਪਛਾਣ