ਲਿੰਗ ਸੰਵੇਦਨਾ ਪ੍ਰਤੀ ਜਾਗਰੂਕ ਹੋਣਾ ਸੱਭਿਅਕ ਸਮਾਜ ਦੀ ਲੋੜ ਹੈ- ਡਾ.ਕੁਲਦੀਪ ਸਿੰਘ ਦੀਪ
ਔਰਤਾਂ ਦਾ ਸੰਤਾਪ ਹਰ ਸਮੇਂ ਵੱਖਰਾ ਹੁੰਦਾ ਹੈ,ਜੁਝਣਾ, ਚੇਤੰਨ ਹੋਣਾ ਹੀ ਔਰਤਾਂ ਦਾ ਅਸਲ ਵਿਕਾਸ ਹੈ ..ਡਾ. ਨਵਦੀਪ ਕੌਰ
ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ: ਬਰਨਾਲ਼ਾ ਦੇ ਪ੍ਰਧਾਨ ਅੰਜਨਾ ਮੈਨਨ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ 25ਵਾਂ ਸਾਹਿਤਕ ਸਮਾਗਮ ਅਤੇ ਸਿਰਜਣਾ ਮੇਲਾ- 3 ਮਿਤੀ 1-3-2026 ਨੂੰ ਐੱਸ. ਡੀ. ਕਾਲਜ ਆਫ ਐਜੂਕੇਸ਼ਨ ਬਰਨਾਲ਼ਾ ਵਿਖੇ ਕਰਵਾਇਆ ਗਿਆ । ਸਮਾਗਮ ਦੀ ਪ੍ਰਧਾਨਗੀ ਡਾ .ਨਵਦੀਪ ਕੌਰ ਮੁਖੀ ਪੋਸਟ ਗਰੈਜੂਏਟ ਸਟੱਡੀਸ ਵਿਭਾਗ ਪੰਜਾਬੀ ਯੂਨੀਵਸਿਟੀ ਰਿਜਨਲ ਸੈਂਟਰ ਬਠਿੰਡਾ ਜੀ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤੀ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਰੁਪਿੰਦਰ ਰੂਪੀ ਪੰਜਾਬੀ ਫ਼ਿਲਮ ਅਦਾਕਾਰਾ ਸਨ। ਪਹਿਲੇ ਸੈਸ਼ਨ ਦੀ ਸ਼ੁਰੂਆਤ ਸਭਾ ਦੀ ਮੀਤ ਪ੍ਰਧਾਨ ਮਨਦੀਪ ਕੌਰ ਭਦੌੜ ਜੀ ਵੱਲੋਂ ਸਭ ਨੂੰ ਜੀ ਆਇਆ ਨੂੰ ਕਹਿਣ ਤੋਂ ਬਾਅਦ ਪ੍ਰੋ ਹਰਪ੍ਰੀਤ ਕੌਰ ਨੇ ਲਿੰਗ ਸੰਵੇਦਨਾ ਅਤੇ ਭਾਰਤੀ ਸਮਾਜ ਵਿਸ਼ੇ ਉਤੇ ਆਪਣੇ ਵਿਚਾਰ ਪ੍ਰਗਟ ਕਰਕੇ ਕੀਤੀ। ਦੂਸਰੇ ਬੁਲਾਰੇ ਇਕਬਾਲ ਕੌਰ ਉਦਾਸੀ ਜੀ ਨੇ ਭਾਰਤੀ ਸਮਾਜ ਵਿੱਚ ਦੋਹਰੇ ਮਾਪਦੰਡ ਦੀ ਸੋਚ ਨੂੰ ਨਕਾਰਦਿਆਂ ਔਰਤਾਂ ਨੂੰ ਕਰੇ ਅਤੇ ਕੰਮ ਦੇ ਥਾਵਾਂ ਉੱਤੇ ਇੱਕ ਇਨਸਾਨ ਸਮਝਣ ਅਤੇ ਸਨਮਾਨ ਦੇਣ ਦੀ ਪ੍ਰੋੜਤਾ ਕੀਤੀ। ਮੁੱਖ ਬੁਲਾਰੇ ਡਾ. ਕੁਲਦੀਪ ਸਿੰਘ ਦੀਪ ਨੇ ਸੰਸਾਰ ਵਿੱਚ ਫੈਲੀ ਐਪਸਟੀਨ ਫਾਈਲ ਦੀ ਭਿਆਨਕ ਤ੍ਰਾਸਦੀ ਬਾਰੇ ਦੱਸਦਿਆਂ ਛੋਟੀਆਂ ਕੁੜੀਆਂ ਅਤੇ ਔਰਤਾਂ ਦੀ ਸੁਰੱਖਿਆ ਸਬੰਧੀ ਵਿਸ਼ੇਸ਼ ਚਿੰਤਾ ਜ਼ਾਹਰ ਕੀਤੀ। ਉਹਨਾਂ ਨੇ ਭਾਸ਼ਾ ਲਿੰਗ ਵਿਤਕਰੇ ਨਾਲ ਨਵੀਂ ਚੇਤਨਾ ਛੋਹੀ। ਹਾਸ਼ੀਏ ਤੇ ਰੱਖੇ ਟਰਾਂਸਜੈਂਡਰ,ਥਰਡ ਜੈਂਡਰ ਮਾਨਸਿਕ ਥੋੜਾਂ, ਵਿਸ਼ੇਸ਼ ਲੋੜਾਂ ਵਾਲੇ ਵਿਅਕਤੀ ਲਿੰਗ ਸਮਾਨਤਾ ਤੋਂ ਕਿਤੇ ਦੂਰ ਤਰਸ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਉਨ੍ਹਾਂ ਦੇ ਵਿਚਾਰ ਨਾਲ ਪ੍ਰਸਿੱਧ ਲੇਖਕ ਬੂਟਾ ਸਿੰਘ ਚੌਹਾਨ ਨੇ ਵੀ ਹਾਮੀ ਭਰੀ ਕਿ ਔਰਤਾਂ ਨੂੰ ਸਾਹਿਤ ਦੇ ਖੇਤਰ ਵਿੱਚ ਮਰਦਾਂ ਦੇ ਗ਼ਲਤ ਨਜ਼ਰੀਏ ਤੋਂ ਬਚ ਕੇ ਅੱਗੇ ਵਧਣਾ ਚਾਹੀਦਾ ਹੈ ਅਤੇ ਸਿਰਜਣਾ ਸਭਾ ਨੇ ਇਸ ਦੀ ਪਹਿਲ ਕੀਤੀ ਹੈ। ਡਾ ਭੁਪਿੰਦਰ ਸਿੰਘ ਬੇਦੀ, ਗੁਰਮੇਲ ਸਿੰਘ ਬੌਡੇ, ਪ੍ਸ਼ੋਤਮ ਪੱਤੋ ਅਤੇ ਚਰਨਜੀਤ ਕੌਰ ਨੇ ਵੀ ਇਸ ਸਾਰਥਕ ਚਰਚਾ ਵਿੱਚ ਆਪਣੇ ਵਿਚਾਰ ਪੇਸ਼ ਕੀਤੇ। ਦੂਸਰੇ ਸੈਸ਼ਨ ਵਿੱਚ ਪੰਜਾਬ ਭਰ ਤੋਂ ਕਵੀਆਂ ਦੀ ਚੋਣ ਕੀਤੀ ਗਈ ਸੀ ਜਿਸ ਵਿਚੋਂ ਸਿਮਰਜੀਤ ਕੌਰ ਗਰੇਵਾਲ ,ਦੀਪ ਲੁਧਿਆਣਵੀ ,ਜਸਵਿੰਦਰ ਕੌਰ ਜੱਸੀ , ਸਰਬਜੀਤ ਕੌਰ ਢਿੱਲੋਂ , ਰਾਜਵਿੰਦਰ ਜਟਾਣਾ ,ਪੂਜਾ ਪੁੰਡਰਕ,ਮਨਦੀਪ ਕੌਰ ਖਹਿਰਾ ,ਗੁਰਜੀਤ ਕੌਰ ਰਾਣੂ,ਅਮਰਦੀਪ ਕੌਰ ਸੰਘਾ, ਪ੍ਰਿੰ.ਸੁਰਿੰਦਰਪਾਲ ਕੌਰ ਪਨੂੰ,ਕਿਰਨਦੀਪ ਕੌਰ ਭਾਈਰੂਪਾ ,ਅਰਸ਼ਪ੍ਰੀਤ ਕੌਰ ਪਟਿਆਲਾ ,ਮਨਦੀਪ ਕੌਰ ਧਰਮਕੋਟ,ਸੁਖਦਰਸ਼ਨ ਕੌਰ ਬਰਨਾਲਾ, ਕਿਰਨ ਲਤਾ , ਨਿਰਮਲ ਕੌਰ, ਰੁਪਿੰਦਰ ਕੌਰ ਸ਼ਹਿਣਾ , ਗੁਰਬਿੰਦਰ ਕੌਰ ਗਿੱਲ ਬੱਧਣੀ ਨੇ ਆਪਣੀਆਂ ਖੂਬਸੂਰਤ ਕਵਿਤਾਵਾਂ ਨਾਲ ਹਾਜ਼ਰੀ ਲਵਾਈ।ਇਸ ਉਪਰੰਤ ਸਭਾ ਵੱਲੋਂ ਚਾਰ “ਸਿਰਜਣਹਾਰੀ ਪੁਰਸਕਾਰ” ਵੀ ਭੇਂਟ ਕੀਤੇ ਗਏ।ਜਿੰਨਾ ਵਿੱਚੋਂ ਪਹਿਲਾ ਡਾ. ਸਰਬਜੀਤ ਕੌਰ ਬਰਾੜ (ਪ੍ਰਧਾਨ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਮੋਗਾ ਇਕਾਈ , ਸਮਾਜਸੇਵੀ ਅਤੇ ਕਵਿਤਰੀ) ਦੂਸਰਾ ਮੈਡਮ ਰਵੀਨਾ ਖਾਨ (ਪ੍ਰੈਜ਼ੀਡੈਂਟ ਕਾਫ਼ਿਲਾ- ਏ- ਮੀਰ ਆਲ ਇੰਡੀਆ ਰਜਿ: ਪਟਿਆਲਾ ਅਤੇ ਸਮਾਜਸੇਵੀ ) ਤੀਸਰਾ ਬੇਅੰਤ ਕੌਰ ਨਿਹਾਲ ਸਿੰਘ ਵਾਲਾ (ਨਾਟਕਕਾਰਾ ਅਤੇ ਅਲੋਚਕ) ਚੌਥਾ ਜਸਵੀਰ ਕੌਰ (ਪ੍ਰੈੱਸ ਸਕੱਤਰ ਇਸਤਰੀ ਜਾਗ੍ਰਤੀ ਮੰਚ ਪੰਜਾਬ) ਜੀ ਨੂੰ ਭੇਂਟ ਕੀਤਾ ਗਿਆ। ਪੱਤਰਕਾਰ ਭਾਈਚਾਰੇ ਵਿੱਚੋਂ ਸਹਿਯੋਗ ਦੇਣ ਲਈ ਨਿਰਮਲ ਸਿੰਘ ਪੰਡੋਰੀ ਅਤੇ ਬਘੇਲ ਸਿੰਘ ਧਾਲੀਵਾਲ ਜੀ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਅਤੇ ਤਿੰਨ ਸਾਹਿਤਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਾਗਮ ਵਿੱਚ ਆਏ ਸਾਰੇ ਪ੍ਰਧਾਨਗੀ ਮੰਡਲ ਅਤੇ ਕਵੀ ਜਨਾ ਦਾ ਸਭਾ ਵੱਲੋਂ ਇੱਕ ਸਨਮਾਨ ਚਿੰਨ ਅਤੇ ਤਿੰਨ ਤਿੰਨ ਸਾਹਿਤਕ ਪੁਸਤਕਾਂ ਨਾਲ ਸਨਮਾਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ ਨਵਦੀਪ ਕੌਰ ਜੀ ਵੱਲੋਂ ਸੰਵਾਦ ਦੇ ਵਿਸ਼ੇ ਤੇ ਹੋਈ ਚਰਚਾ ਵਿੱਚ ਆਪਣੇ ਅਜੋਕੇ ਦੌਰ ਦੇ ਨਵੇਂ ਵਿਚਾਰ ਪੇਸ਼ ਕੀਤੇ ਕਿ ਨੌਜਵਾਨ ਪੀੜੀ ਵਿੱਚ ਲਿੰਗ ਸੰਵੇਦਨਾ ਨੂੰ ਲੈ ਕੇ ਸਾਡੇ ਸਮਾਜ ਵਿੱਚ ਬਹੁਤ ਸਾਰੀਆਂ ਨਵੀਆਂ ਤਬਦੀਲੀਆਂ ਹੋ ਰਹੀਆਂ ਹਨ। ਜਿੰਨਾਂ ਦਾ ਸਾਨੂੰ ਧਿਆਨ ਰੱਖਣ ਦੀ ਲੋੜ ਹੈ । ਉਨ੍ਹਾਂ ਨੇ ਸ਼ਾਮਲ ਕਵੀਆਂ ਦੀ ਕਲਮ ਨੂੰ ਔਰਤਾਂ ਦੇ ਵਿਕਾਸ ਦੀ ਤੀਜੀ ਚੌਥੀ ਪੀੜੀ ਦੇ ਵਿਕਾਸ , ਸੰਘਰਸ਼ ਅਤੇ ਹੌਸਲੇ ਦੀ ਗੱਲ ਕਰਨ ਦੀ ਪ੍ਰੇਰਨਾ ਦਿੱਤੀ।ਅਖੀਰ ਸਭਾ ਦੇ ਪ੍ਰਧਾਨ ਪ੍ਰਧਾਨ ਅੰਜਨਾ ਮੈਨਨ ਨੇਂ ਸਭ ਹਾਜ਼ਰੀਨ ਦਾ ਤਹਿ ਦਿਲੋਂ ਧੰਨਵਾਦ ਕੀਤਾ । ਇਸ ਮੌਕੇ ਬਲਵੀਰ ਕੌਰ, ਜਸਪ੍ਰੀਤ ਕੌਰ ਬੱਬੂ, ਜਸਵੀਰ ਕੌਰ ਬਾਵਾ, ਰਜਿੰਦਰ ਕੌਰ, ਸ਼ਰਨਜੀਤ ਕੌਰ, ਮਨੀਸ਼ਾ, ਆਸ਼ਾ ਕੌਰ ,ਵੀਰਪਾਲ ਕੌਰ, ਰੁਪਿੰਦਰ ਕੌਰ ,ਮਹਿਰਪ੍ਰੀਤ, ਮਨਦੀਪ ਕੌਰ, ਹਰਨੀਤ ਕੌਰ, ਚਰਨਜੀਤ ਕੌਰ, ਸਰਗਮ,ਡਾ.ਜੀਤ ਕੌਰ, ਡਾ. ਰਿਪੂਜੋਤ , ਹਰਨੀਤ ਕੌਰ, ਸਰਬਜੀਤ ਕੌਰ ਢਿੱਲੋ, ਡਾ.ਤੇਜਾ ਸਿੰਘ ਤਿਲਕ, ਸੰਪੂਰਨ ਸਿੰਘ ਟੱਲੇਵਾਲ, ਅਮਨਦੀਪ ਸਿੰਘ ਟੱਲੇਵਾਲ, ਹਾਕਮ ਸਿੰਘ ਰੂੜੇਕੇ, ਰਘਵੀਰ ਸਿੰਘ ਗਿੱਲ ਕੱਟੂ ,ਬਿਰਜ ਲਾਲ ਗੋਇਲ, ਤੇਜਿੰਦਰ ਸਿੰਘ ਚੰਡਿਹੋਕ, ਚਰਨ ਸਿੰਘ ਭਦੌੜ,ਹਰਮੇਲ ਸਿੰਘ, ਜਗਜੀਤ ਸਿੰਘ, ਸੁਹੇਲ ਖਾਨ, ਜਸਵੀਰ ਸਿੰਘ, ਬਲਦੇਵ ਸਿੰਘ, ਜੁਗਰਾਜ ਚੰਦ ਰਾਏਸਰ, ਹੰਸ ਸਿੰਘ ਸੋਹੀ ਭਗਤਾ, ਮਨਜੀਤ ਸਿੰਘ ਰਾਣੂ ਏਕਮਜੋਤ ਸਿੰਘ ਰਾਣੂ, ਈਸ਼ਾਨ, ਜਸਪਾਲ ਸਿੰਘ, ਅਵਤਾਰ ਸਿੰਘ, ਹਰਪ੍ਰੀਤ ਸਿੰਘ ਮੋਗਾ, ਤਰਨਦੀਪ ਸਿੰਘ, ਗੁਰਵਿੰਦਰ ਸਿੰਘ, ਹਮੀਰ ਸਿੰਘ ਆਦਿ ਨੇ ਸ਼ਿਰਕਤ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਉਰਵਸ਼ੀ ਗੁਪਤਾ ਜੀ ਨੇ ਬਾਖੂਬੀ ਨਿਭਾਈ। ਸਭ ਲਈ ਚਾਹ ਪਾਣੀ ਅਤੇ ਖਾਣੇ ਦਾ ਪ੍ਰਬੰਧ ਕੀਤਾ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



