ਗਊ ਦਲ ਤੇ ਬਲਦ ਦਲ ( ਹਾਸ ਵਿਅੰਗ)

ਸ਼ਿਵਨਾਥ ਦਰਦੀ

(ਸਮਾਜ ਵੀਕਲੀ)-  ਕੱਲ੍ਹ ਪੰਜਾਬ ਚੰਡੀਗੜ੍ਹ 17 ਸੈਕਟਰ ਵਿੱਚ ਗਊ ਦਲ ਤੇ ਬਲਦ ਦਲ ਵੱਲੋ ਆਪਣੀਆ ਮੰਗਾਂ ਨੂੰ ਲੈ ਕੇ ਭਾਰੀ ਇਕੱਠ ਕੀਤਾ ਗਿਆ। ਇਸ ਇਕੱਠ ਵਿਚ ਪੰਜਾਬ ਭਰ ਤੋ ਗਊਆਂ , ਬਲਦਾਂ , ਢੱਠਿਆਂ ਤੇ ਨੌਜਵਾਨ ਵੱਛੀਆਂ,ਵੱਛਿਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ।

   ਇਸ ਸਮੇਂ ਪੰਜਾਬ ਦੀ ਗਊ ਦਲ ਮੁਖੀ ‘ਰੱਸੀ ਚੰਬ’ ਨੇ ਕਿਹਾ , ਨਾ ਪੰਜਾਬ ਸਰਕਾਰ ਨੇ ਸਾਨੂੰ ਕੁਝ ਦਿੱਤਾ ਤੇ ਨਾ ਹੀ ਕੇਂਦਰ ਸਰਕਾਰ ਨੇ ਸਾਨੂੰ ਕੁਝ ਦਿੱਤਾ । ਸਗੋ ਸਾਡੇ ਨਾਮ ਤੇ ਵੱਡੀਆ ਵੱਡੀਆ ਕਾਰਾਂ ਤੇ ਬਿਜਲੀ ਬਿੱਲਾਂ ਵਿਚ, ਸਾਡੀ ਸਹੂਲਤ ਦੇ ਨਾਮ ਟੈਕਸ ਕਟੌਤੀ ਕੀਤੀ ਜਾਦੀ ਹੈ । ਉਹ ਪੈਸਾ ਸਰਕਾਰਾਂ ਆਪਣੇ ਲਈ ਕਾਰਾਂ ਤੇ ਜਹਾਜ ਖਰੀਦਣ ਤੇ ਖਰਚ ਕਰ ਰਹੀ ਹੈ । ਏਨਾਂ ਨੂੰ ਹਰ ਸੁੱਖ ਸਹੂਲਤ ਚਾਹੀਦੀ ਹੈ , ਪਰ ਆਮ ਜਨਤਾ ਦਾ ਕੀ ?
   ਸਾਡੇ ਉਤੇ ਸਰੇਆਮ ਜੁਲਮ ਹੁੰਦਾ , ਇਹ ਕੁਲ ਆਲਮ ਹੁੰਦਾ ਦੇਖਦਾ ਹੈ , ਕਿਸੇ ਨੇ ਕਦੇ ਹਾਅ ਦਾ ਨਾਅਰਾ ਨਹੀ ਮਾਰਿਆ । ਜਦੋ ਅਸੀ ਕਿਸੇ ਦੇ ਖੇਤ ਵਿਚ ਘਾਹ ਚਰਨ ਵੜ ਜਾਦੀਆਂ ਹਾਂ ਤਾ ਸਾਨੂੰ ਡਾਗਾਂ ਕੁਟਿਆ ਜਾਦਾ ਤੇ ਕਈ ਵਾਰ ਤਾਂ ਸਾਨੂੰ ਗੰਡਾਸੇ ਮਾਰ ਮਾਰ ਕੇ ਪੂਰੀ ਤਰਾਂ ਜਖਮੀ ਕਰ ਦਿੱਤਾ ਜਾਂਦਾ, ਕੁਝ ਲੋਕ ਤਾਂ ਸਾਡੇ ਭੈਣਾਂ ਭਰਾਵਾਂ ਦਾ ਕਤਲ ਹੀ ਕਰ ਦਿੰਦੇ ਹਨ । ਸਾਡੀ ਜਾਨ ਮਾਲ ਦਾ ਕੋਈ ਜਿੰਮੇਵਾਰ ਨਹੀ ਬਣਦਾ ? ਸਾਡੀ ਥਾਣੇ ਕਚਹਿਰੀ ਕੋਈ ਸੁਣਵਾਈ ਨਹੀ ! ਨਾ ਹੀ ਸਾਡੀ ਕੋਈ ਐਫ.ਆਰ. ਆਈ ਕਿਤੇ ਕੱਟੀ ਜਾਂਦੀ ਤੇ ਨਾ ਹੀ ਕਾਨੂੰਨ ਦੀ ਧਾਰਾ ਕੋਈ ਲਾਈ ਜਾਂਦੀ। ਸਾਡੇ ਲਈ ਕਾਨੂੰਨ ਤਾਂ ਜਰੂਰ ਬਣੇ , ਪਰ ਸਭ ਕਾਗਜਾਤ ਵਿਚ ਸੀਮਤ ਹਨ।
     ਸਾਡੀ ਬੇਵਸੀ ਦਾ ਨਜਾਇਜ ਫਾਇਦਾ ਉਠਾਇਆ ਜਾਦਾ । ਸਾਨੂੰ ਜਾਲਮ ਲੋਕ ਕਈ ਵਾਰ ਭੁੱਖੇ ਹੀ ਬੰਨੀ ਰੱਖਦੇ । ਪਰ ਜਦੋ ਸਾਡਾ ਦੁੱਧ ਪੀਣਾ ਹੋਵੇ ਤਾਂ ਸਾਨੂੰ ਦੇਸੀ ਖਲ , ਚੂਰੀ, ਹਰਾ ਚਾਰਾ ਆਦਿ ਵਗ਼ੈਰਾ ਖੁਆਇਆ ਜਾਂਦਾ। ਪਰ ਜਦੋ ਅਸੀ ਫੰਡਰ ਹੋ ਜਾਦੀਆਂ ਤਾਂ ਸਾਨੂੰ ਲਾਚਾਰਾਂ ਨੂੰ ਸੜਕਾਂ ਤੇ ਮਰਨ ਲਈ ਛੱਡ ਦਿੱਤਾ ਜਾਂਦਾ ਹੈ। ਕੁਝ ਸਾਡੇ ਭੈਣ ਭਰਾ ਸੜਕਾਂ ਤੇ ਸੁਟੇ ਕੂੜੇ ਕਰਕਟ ਤੇ ਮੋਮੀ ਲਿਫਾਫਿਆਂ ਨੂੰ ਖਾ ਬੀਮਾਰ ਹੋ ਮਰ ਜਾਂਦੇ ਨੇ ਅਤੇ ਸਾਡੇ ਨਾਲ ਬਹੁਤ ਬੁਰਾ ਹੁੰਦਾ । ਅੱਜ ਦੇ ਮਸ਼ੀਨੀਯੁਗ ਵਿਚ ਸਾਨੂੰ ਕੁਝ ਨਹੀ ਸਮਝਿਆ ਜਾਦਾ , ਨਾ ਤਾਂ ਸਾਨੂੰ ਸੜਕ ਪਾਰ ਕਰਨ ਦਿੱਤੀ ਜਾਦੀ । ਜੇਕਰ ਅਸੀ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰਦੀਆਂ ਤਾ ਕੋਈ ਤੇਜ਼ ਮੋਟਰ ਕਾਰ ਵਾਲਾ , ਸਾਡੇ ਗੋਡੇ ਗਿੱਟੇ ਭੰਨ ਤੋੜ ਦਿੰਦਾ ਤੇ ਬਾਅਦ ਵਿੱਚ ਉਹ ਤੇਜ਼ੀ ਵਾਲੇ ਵੀਰ ਦਾ ਨਹੀ , ਸਗੋਂ ਸਾਡਾ ਕਸੂਰ ਕੱਢਿਆ ਜਾਂਦਾ। ਮੀਡੀਆ ਵਿਚ ਵੀ ਸਾਡੀਆ ਖਬਰਾਂ ਤੇ ਫੋਟੋਆਂ ਖੂਬ ਲਗਾਈਆਂ ਜਾਦੀਆਂ, ਹਰ ਥਾਂ ਸਾਨੂੰ ਕਸੂਰਵਾਰ ਠਹਿਰਾਇਆ ਜਾਂਦਾ। ਸਾਨੂੰ ਲਾਚਾਰਾਂ ਨੂੰ ਕਿਤੇ ਟਿਕ ਨਹੀ ਬੈਠਣ ਦਿੱਤਾ ਜਾਂਦਾ, ਜੇਕਰ ਕਿਤੇ ਬੈਠ ਜਾਈਏ ਤਾਂ ,ਸਾਡੇ ਬੈਠਿਆ ਤੇ ਵਿਚ ਗੱਡੀ ਜਾ ਮੋਟਰਸਾਈਕਲ ਚਾੜ ਦਿੱਤਾ ਜਾਂਦਾ।
   ਕੁਝ ਜਾਲਮ ਲੋਕ ਇਕੱਠ ਕਰ ,ਇਹ ਕਹਿੰਦੇ , ਏਨਾਂ ਅਵਾਰਾ ਨੂੰ ਜੰਗਲਾਂ ਵਿਚ ਛੱਡੋ। ਇਹ ਕਿਹੋ ਜਿਹਾ ਇਨਸਾਫ ਹੈ । ਸਾਡੀਆ ਭੋਲੀਆਂ ਭਾਲੀਆਂ ਭੈਣਾਂ ਨੂੰ ਸਰੇਆਮ ਅਵਾਰਾ ਕਿਹਾ ਜਾਂਦਾ। ਜਦੋ ਕੋਈ ਬੰਦਾ ਗਲਤ ਕੰਮ ਕਰ ਦਿੰਦਾ ,ਉਦੋ ਵੀ ਸਾਨੂੰ ਦੋਸ਼ੀ ਠਹਿਰਾਇਆ ਜਾਦਾ , ਇਹ ਕਿਹਾ ਜਾਂਦਾ ” ਇਹ ਨਿਰਾ ਡੰਗਰ ਹੈ”, ਦੇਖ ਲਓ ਅਨਪੜ੍ਹ ਬੰਦੇ ਨੇ ਤਾਂ ਕਹਿਣਾ ਪੜਿਆ ਲਿਖਿਆ ਵੀ ਕਹੀ । ਏਨਾ ਖਿਲਾਫ ਕਿਉ ਨਹੀ ਸਖਤ ਕਾਰਵਾਈ ਕਰ ਰਹੀ । ਅਸੀ ਦੋਵੇ ਸਰਕਾਰਾਂ ਤੋ ਇਨਸਾਫ ਦੀ ਮੰਗ ਕਰਦੀਆਂ ਹਾਂ । ਜੈ ਗਊ ਦਲ ਦੀ ……
    ਇਸ ਤੋ ਬਾਅਦ ਬਲਦ ਦਲ ਦੇ ਪੰਜਾਬ ਪ੍ਰਧਾਨ ਵਿੰਗੇ ਸਿੰਗ ਪੂਛ ਹਲਾਉਦੇਂ ਹੋਏ ਸਟੇਜ ਤੇ ਆਏ ਤੇ ਦੋ ਨਾਹਰੇ ਲਾਉਂਦੇ ਹੋਏ ਬੋਲੇ , ਹੁਣ ਮੋਕ ਮਾਰਨ ਦਾ ਸਮਾਂ ਨਹੀ । ਸਾਰੇ ਇਕਜੁੱਟ ਹੋ ਕੇ ਪੂਛਾਂ ਚੁੱਕ ਲਵੋ । ਜੇਕਰ ਸਰਕਾਰ ਕੋਲੋ ਸਹੂਲਤਾਂ ਲੈਣੀਆਂ ਤਾਂ ਸਾਨੂੰ ਸਭ ਨੂੰ ਪੂਛ ਨਾਲ ਪੂਛ ਮਿਲਾ ਕੇ ਚੱਲਣਾ ਪਵੇਗਾ । ਮਨੁੱਖਾਂ ਦੇ ਰਾਸ਼ਨ ਕਾਰਡ , ਸਿਹਤ ਸਹੂਲਤ ਕਾਰਡ ਆਦਿ ਬਣਦੇ । ਇਹ ਬੁਰੀ ਗੱਲ ਨਹੀ । ਪਰ ਸਾਡੇ ਵੀ ਰਾਸ਼ਨ ਕਾਰਡ , ਸਿਹਤ ਸਹੂਲਤ ਕਾਰਡ ਆਦਿ ਬਣਾਏ ਜਾਣ , ਕਰੋੜਾਂ ਦਾ ਅਨਾਜ ਹਰ ਸਾਲ  ਸਟੋਰਾਂ ‘ਚ ਸੜ ਜਾਂਦਾ।  ਪਰ ਸਾਡੇ ਲਈ ਕੁਝ ਨਹੀ । ਜੋ ਸਾਡੇ ਲਈ ਚਾਰੇ ਦੀ ਸਹੂਲਤ ਦਿੱਤੀ , ਉਹ ਵੀ ਮੰਤਰੀਆਂ ਦੇ ਢਿੱਡ ਵਿਚ ਚਲਾ ਜਾਂਦਾ ਹੈ । ਅਸੀ ਫਿਰ ਵੀ ਚੁੱਪ ਚਾਪ ਦੇਖਦੇ ਰਹਿੰਦੇ ਹਾਂ । ਸਾਡੇ ਮੰਤਰੀ ,ਸਾਡੇ ਕੋਲ ਦੀ ਲੱਖਾਂ ਦੀਆਂ ਵੱਡੀਆ ਵੱਡੀਆ ਗੱਡੀਆਂ ਲੈ ਕੇ ਲੰਘ ਜਾਦੇ।
    ਓਨਾ ਕਿਹਾ ਸਮਾਜ ਨੂੰ ਚਲਾਉਣ ਵਿੱਚ , ਸਭ ਤੋ ਵੱਧ ਹਿੱਸਾ ਸਾਡਾ ਹੈ ਤੇ ਸਾਡੇ ਵੱਡ ਵਡੇਰਿਆਂ ਦਾ , ਕਿ ਹੋਇਆ ਅੱਜ ਮਸ਼ੀਨਰੀਕਰਨ ਹੋ ਗਿਆ। ਐਵੇ ਨਹੀ ਸਾਡੀਆ ਮੂਰਤੀਆਂ ਬਣਾ ਮੰਦਰਾਂ ਵਿਚ ਪੂਜਿਆ ਜਾਦਾਂ ਤੇ ਸਾਡੀਆ ਮਾਵਾਂ ਭੈਣਾਂ ਨੂੰ ਗਊ ਮਾਂ ਕਹਿੰਦੇ ਹੋ ਅਤੇ ਸਾਡੇ ਗੋਹੇ ਮੂਤਰ ਤੋ ਦਵਾਈ ਬਣਾ ਬਣਾ ਕਰੋੜਾਂ ਰੁਪਏ ਕਮਾ ਰਹੇ । ਏਥੋ ਤੱਕ ਮਰਨ ਤੋ ਬਾਅਦ ਸਾਡਾ ਚਮੜਾ ਤੇ ਹੱਡੀਆਂ ਵੇਚ ਪੈਸੇ ਕਮਾ ਲੈਦੇ ।
   ਜਾਲਮ ਸਰਕਾਰੋ , ਸਾਡੀਆ ਪੱਥਰ ਦੀਆਂ ਮੂਰਤੀਆਂ ਪੂਜਦੇ , ਪਰ ਸਾਨੂੰ ਜਿਊਂਦੀਆਂ ਦੇ ਡੰਡੇ ਮਾਰਦੇ । ਜੋ ਸੜਕ ਹਾਦਸੇ ਦਾ ਦੋਸ਼ ਸਾਡੇ ਤੇ ਲਾਏ ਜਾਦੇ ਹਨ , ਉਹ ਸਰਾਸਰ ਗਲਤ ਹਨ । ਅਸਲ ਦੋਸ਼ੀ ਮਨੁੱਖ ਤੇ ਤੇਜ ਮਸ਼ੀਨਰੀ ਹੈ । ਸਾਨੂੰ ਨਿਰਦੋਸ਼ਾ ਨੂੰ ਐਵੇ ਗੁਨਾਹਗਾਰ ਠਹਿਰਾਇਆ ਜਾਦਾ । ਸੜਕ ਹਾਦਸੇ ਤਾਂ ਤੇਜੀ ਨਾਲ ਹੁੰਦੇ , ਜਦੋ ਤੇਜ਼ ਵਾਹਨ ਦਰੱਖਤ ਨਾਲ ਟਕਰਾਉਦਾ ਉਦੋ ਕੌਣ ਦੋਸ਼ੀ ਹੁੰਦਾ ?
    ਸਰਕਾਰਾਂ ਨੂੰ ਚਾਹੀਦਾ ਹੈ ਕਿ ਸਾਡੀ ਜਾਨ ਮਾਲ ਦੀ ਰਾਖੀ ਕਰੇ ਅਤੇ ਸਾਡੀਆ ਬਣਦੀਆਂ ਸਹੂਲਤਾਂ ਦੇਵੇ । ਜਿਥੇ ਸਾਡਾ ਨੁਕਸਾਨ ਹੁੰਦਾ ਹੈ , ਸਾਡਾ ਤੁਰੰਤ ਮਾਲੀਆ ਦਿੱਤਾ ਜਾਵੇ ਅਤੇ ਬਣਦੀ ਕਾਰਵਾਈ ਕੀਤੀ ਜਾਵੇ । ਸਾਡੇ ਕੇਸ ਫਰੀ ਵਿਚ ਸਰਕਾਰ ਨੂੰ ਲੜਨੇ ਚਾਹੀਦੇ ਹਨ। ਸਰਕਾਰ ਨੂੰ ਸਾਡੇ ਲਈ ਵੱਖਰੇ ਵਕੀਲ ਰੱਖਣੇ ਚਾਹੀਦੇ , ਜੋ ਸਾਡੇ ਹੱਕਾ ਲਈ ਕੇਸ਼ ਲੜਨ ਅਤੇ ਸਾਨੂੰ ਇਨਸਾਫ ਦਿਵਾਉਣ। ਸਾਡੀ ਸਰਕਾਰਾਂ ਮੂਹਰੇ ਬੇਨਤੀ ਹੈ ਕਿ , ਏਨਾ ਗਊਸ਼ਾਲਾ ਚਲਾਉਣ ਵਾਲਿਆ ਤੇ ਕਾਰਵਾਈ ਕੀਤੀ ਜਾਵੇ , ਇਹ ਸਾਡਾ ਦੁੱਧ ਵੇਚਦੇ , ਜਦੋ ਅਸੀ ਦੁੱਧ ਦੇਣਾ ਬੰਦ ਕਰ ਦਿੰਦੀਆਂ ਤਾਂ ਸਾਨੂੰ ਬਾਹਰ ਕੱਢ ਦਿੰਦੇ ਹਨ। ਕਿਰਪਾ ਕਰਕੇ , ਸਾਨੂੰ ਬੁੱਚੜਾਂ ਤੋ ਬਚਾਇਆ ਜਾਵੇ । ਸਾਡੀ ਸਮੂਹ ਪਸ਼ੂ ਜਾਤੀ ਦੇ ਭਲੇ ਲਈ , ਅਜਿਹੇ ਅਨਸਰਾਂ ਖਿਲਾਫ ਕਾਰਵਾਈ ਕਰੇ।ਓਨਾਂ ਕਿਹਾ ਆਉਣ ਵਾਲੇ ਦਿਨਾਂ ਵਿਚ, ਅਸੀ ਸੰਘਰਸ਼ ਨੂੰ ਹੋਰ ਤੇਜ ਕਰਾਗੇ । ਪੂਰੇ ਦੇਸ਼ ਵਿਚ ਗੋਹਾ ਅੰਦੋਲਨ ਸੁਰੂ ਕੀਤਾ ਜਾਵੇਗਾ। ਪਾਰਲੀਮੈਂਟ ਤੇ ਵਿਧਾਨ ਸਭਾ ਮੂਹਰੇ ਗੋਹਾ ਹੀ ਗੋਹਾ ਦਿਸੇਗਾ । ਇਸ ਤੋ ਬਾਅਦ ਦੋਵੇਂ ਦਲਾਂ ਨੇ ਪੂਛਾਂ ਚੁੱਕ ਸਹਿਮਤੀ ਪ੍ਰਗਟਾਈ ਅਤੇ ਚੀਫ ਸੈਕਟਰੀ ਸਾਹਿਬ ਨੂੰ ਮੰਗ ਪੱਤਰ ਦਿੱਤਾ ।
  ਸ਼ਿਵਨਾਥ ਦਰਦੀ ਫ਼ਰੀਦਕੋਟ 
 ਸੰਪਰਕ;- 9855155392

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article“ਮਾਣ ਨਾਲ ਸਿਰ ਉੱਚਾ ਹੋ ਜਾਂਦਾ ਹੈ ਇੰਨਾਂ ਹੋਣਹਾਰ ਬੱਚਿਆਂ ਨੂੰ ਦੇਖ ਕੇ”
Next articleਪੰਜਾਬ/ਹਰਿਆਣਾ ਬਾਰਡਰਾਂ ‘ਤੇ ਹੋਏ ਅਣਮਨੁੱਖੀ ਤਸ਼ੱਦਦ ਵਿਰੁੱਧ ਰੋਮੀ ਘੜਾਮੇਂ ਵਾਲ਼ੇ ਨੇ ਉੱਚ ਅਧਿਕਾਰੀਆਂ ਨੂੰ ਕਾਨੂੰਨੀ ਨੋਟਿਸ ਜਾਰੀ ਕਰਵਾਏ